13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2025

ਹੈਰੋਇਨ ਸਣੇ 2 ਵਿਅਕਤੀ ਗਿ੍ਫ਼ਤਾਰ, ਪਰਚਾ ਦਰਜ

ਅਜੀਤ ਡੈਸਕ 01-06-2025
ਜਲਾਲਾਬਾਦ, 31 ਮਈ (ਹਰਪ੍ਰੀਤ ਸਿੰਘ ਪਰੂਥੀ)-ਥਾਣਾ ਸਿਟੀ ਅਤੇ ਥਾਣਾ ਸਦਰ ਜਲਾਲਾਬਾਦ ਦੀ ਪੁਲਿਸ ਵੱਲੋਂ 22 ਗਰਾਮ ਹੈਰੋਇਨ ਸਣੇ 2 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਥਾਣਾ ਸਿਟੀ ਜਲਾਲਾਬਾਦ ਵਿਖੇ ਮੁਕੱਦਮੇ ਦੇ ਤਫ਼ਤੀਸ਼ੀ ਅਧਿਕਾਰੀ-ਕਮ- ਸਹਾਇਕ ਥਾਣੇਦਾਰ ਅਮਰੀਕ ਸਿੰਘ ਸਾਥੀ ਕਰਮਚਾਰੀਆਂ ਦੇ ਨਾਲ ਗਸ਼ਤ ਕਰਦੇ ਹੋਏ ਜਲਾਲਾਬਾਦ ਦੀ ਸਬਜ਼ੀ ਮੰਡੀ ਲੰਘ ਕੇ ਅੱਗੇ ਦਾਣਾ ਮੰਡੀ ਵਾਲੀ ਖ਼ਾਲੀ ਜਗ੍ਹਾ ਨੂੰ ਜਾ ਰਹੇ ਸੀ ਤਾਂ ਦਾਣਾ ਮੰਡੀ ਦੇ ਚੜ੍ਹਦੇ ਪਾਸੇ ਲਾਈਟਾਂ ਹੇਠ ਇੱਕ ਨੌਜਵਾਨ ਲੜਕਾ ਖੜ੍ਹਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਵੇਖ ਕੇ ਤੇਜ਼ ਕਦਮੀ ਤੁਰਿਆ, ਜਿਸ ਨੰੂ ਸ਼ੱਕ ਦੇ ਆਧਾਰ ਤੇ ਪੁਲਿਸ ਪਾਰਟੀ ਨੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਤਾਂ ਉਸ ਨੇ ਆਪਣਾ ਨਾਮ ਸਾਜਨ ਕੁਮਾਰ ਪੁੱਤਰ ਦੌਲਤ ਰਾਮ ਵਾਸੀ ਗੋਬਿੰਦ ਨਗਰੀ ਜਲਾਲਾਬਾਦ ਦੱਸਿਆ | ਇਸ ਵਿਅਕਤੀ ਦੀ ਚੈਕਿੰਗ ਕਰਨ ਤੇ ਉਸ ਕੋਲੋਂ 12 ਗਰਾਮ ਹੈਰੋਇਨ ਬਰਾਮਦ ਹੋਈ | ਉਧਰ, ਥਾਣਾ ਸਦਰ ਜਲਾਲਾਬਾਦ ਵਿਖੇ ਦਰਜ ਮੁਕੱਦਮੇ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਚ.ਓ. -ਕਮ-ਜਾਂਚ ਅਧਿਕਾਰੀ ਐਸ.ਆਈ. ਅਮਰਜੀਤ ਕੌਰ ਨੇ ਦੱਸਿਆ ਕਿ ਪੁਲਿਸ ਪਾਰਟੀ ਗਸ਼ਤ ਦੌਰਾਨ ਸ਼ੱਕੀ ਪੁਰਸ਼ਾਂ ਦੀ ਚੈਕਿੰਗ ਕਰਨ ਦੇ ਸਬੰਧ ਵਿਚ ਲਿੰਕ ਰੋਡ ਪਿੰਡ ਸੁਖੇਰਾ ਬੋਦਲਾ ਤੋਂ ਕਰੀਬ ਕਿੱਲੋਮੀਟਰ ਦੂਰੀ ਤੇ ਫੱਤੂਵਾਲਾ ਦੇ ਕੋਲ ਪੁੱਜੀ ਤਾਂ ਇੱਕ ਨੌਜਵਾਨ ਵਿਅਕਤੀ ਪੈਦਲ ਆਉਂਦਾ ਦਿਖਾਈ ਦਿੱਤਾ, ਜੋ ਪੁਲਿਸ ਪਾਰਟੀ ਨੂੰ ਦੇਖ ਕੇ ਘਬਰਾ ਕੇ ਉਸ ਨੇ ਆਪਣੇ ਸੱਜੇ ਹੱਥ ਵਿਚ ਫੜਿਆ ਮੋਮੀ ਲਿਫ਼ਾਫ਼ਾ ਥੱਲੇ ਸੁੱਟ ਦਿੱਤਾ ਗਿਆ, ਜਿਸ ਨੰੂ ਪੁਲਿਸ ਪਾਰਟੀ ਨੇ ਚੈੱਕ ਕੀਤਾ ਤਾਂ ਉਸ ਵਿਚੋਂ 10 ਗਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਨੇ ਹੈਰੋਇਨ ਸਮੇਤ ਗੁਰਮੀਤ ਸਿੰਘ ਉਰਫ਼ ਗੀਤੂ ਪੁੱਤਰ ਹਰਬੰਸ ਸਿੰਘ ਵਾਸੀ ਫੱਤੂਵਾਲਾ ਨੂੰ ਕਾਬੂ ਕੀਤਾ ਗਿਆ ਹੈ | ਥਾਣਾ ਸਿਟੀ ਜਲਾਲਾਬਾਦ ਅਤੇ ਥਾਣਾ ਸਦਰ ਜਲਾਲਾਬਾਦ ਵਿਖੇ ਵੱਖ ਵੱਖ ਮੁਕੱਦਮਿਆਂ ਵਿਚ ਧਾਰਾ 21/61/85 ਐਨ. ਡੀ. ਪੀ. ਐੱਸ. ਐਕਟ ਤਹਿਤ ਸਾਜਨ ਕੁਮਾਰ ਪੁੱਤਰ ਦੌਲਤ ਰਾਮ ਵਾਸੀ ਗੋਬਿੰਦ ਨਗਰੀ ਜਲਾਲਾਬਾਦ ਅਤੇ ਗੁਰਮੀਤ ਸਿੰਘ ਉਰਫ਼ ਗੀਤੂ ਪੁੱਤਰ ਹਰਬੰਸ ਸਿੰਘ ਵਾਸੀ ਫੱਤੂਵਾਲਾ ਦੇ ਵਿਰੁੱਧ ਦਰਜ ਕੀਤਾ ਗਿਆ ਹੈ |
ਪਿਛਲੀ ਖ਼ਬਰ ਫ਼ਾਜ਼ਿਲਕਾ ਜ਼ਿਲ੍ਹੇ 'ਚ ਕਰਵਾਈ ਮੌਕ ਡਰਿੱਲ ਹਵਾਈ ਹਮਲੇ ਮÏਕੇ ਬਚਾਅ ਦੇ ਤਰੀਕਿਆਂ ਦਾ ਕੀਤਾ ਅਭਿਆਸ ਅਗਲੀ ਖ਼ਬਰ ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਨੌਜਵਾਨ ਦੀ ਹਾਲਤ ਵਿਗੜੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।