16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਵੈਟਰਨਰੀ ਇੰਸਪੈਕਟਰ 4 ਜਨਵਰੀ ਨੰੂ ਪਸ਼ੂ ਪਾਲਣ ਮੰਤਰੀ ਦੇ ਹਲਕੇ 'ਚ ਕੱਢਣਗੇ ਰੋਸ ਰੈਲੀ-ਰਾਕੇਸ਼ ਸੈਣੀ

ਅਜੀਤ ਡੈਸਕ 30-12-2025
ਸ਼ਾਹਪੁਰ ਕੰਢੀ, 29 ਦਸੰਬਰ (ਰਣਜੀਤ ਸਿੰਘ)-ਪਿਛਲੇ ਲੰਬੇ ਸਮੇਂ ਤੋਂ ਵੈਟਰਨਰੀ ਇੰਸਪੈਕਟਰ ਆਪਣੀਆਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰ ਰਹੇ ਹਨ | ਪਰ ਸਰਕਾਰ ਦੀ ਅਣਦੇਖੀ ਕਾਰਨ ਵੈਟਰਨਰੀ ਇੰਸਪੈਕਟਰਾਂ 'ਚ ਰੋਸ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ | ਜਿਸ ਕਾਰਨ ਵੈਟਰਨਰੀ ਇੰਸਪੈਕਟਰਾਂ ਨੇ 4 ਜਨਵਰੀ 2026 ਨੰੂ ਪਸ਼ੂ ਪਾਲਨ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੇ ਵਿਧਾਨ ਸਭਾ ਹਲਕਾ ਲੰਬੀ ਵਿਖੇ ਰੋਸ ਰੈਲੀ ਕਰਨ ਦਾ ਫੈਸਲਾ ਕੀਤਾ ਹੈ | ਇਹ ਜਾਣਕਾਰੀ ਵੈਟਰਨਰੀ ਇੰਸਪੈਕਟਰ ਐਸੋਸੀਏਸ਼ਨ ਜ਼ੋਨਲ ਪ੍ਰੈਸ ਸਕੱਤਰ ਰਾਕੇਸ਼ ਸੈਣੀ ਨੇ ਦਿੱਤੀ | ਉਨ੍ਹਾਂ ਦੱਸਿਆ ਕਿ ਵਿਭਾਗ ਦਾ 90 ਫੀਸਦੀ ਕੰਮ ਵੈਟਰਨਰੀ ਇੰਸਪੈਕਟਰਾਂ ਵਲੋਂ ਹੀ ਕੀਤਾ ਜਾਂਦਾ ਹੈ | ਭਾਵੇਂ ਕਿਸੇ ਤਰ੍ਹਾਂ ਦੀ ਵੈਕਸੀਨ ਹੋਵੇ ਜਾਂ ਬਨਾਵਟੀ ਗਰਭਦਾਨ ਦਾ ਟੀਕਾ ਹੋਵੇ ਜਾਂ ਕੇਂਦਰ ਸਰਕਾਰ ਦੀਆਂ ਸਕੀਮਾਂ ਜਾਂ ਪੰਜਾਬ ਸਰਕਾਰ ਦੀਆਂ ਸਕੀਮਾਂ ਹੋਣ ਉਹ ਗਰਾਊਾਡ ਪੱਧਰ 'ਤੇ ਵੈਟਰਨਰੀ ਇੰਸਪੈਕਟਰਾਂ ਵਲੋਂ ਨਿਭਾਈਆਂ ਜਾਂਦੀਆਂ ਹਨ | ਪਰ ਸਰਕਾਰ ਸਾਡੀ ਆਵਾਜ਼ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ | ਜਿਸ ਕਾਰਨ ਇਹ ਰੈਲੀ ਮੰਤਰੀ ਸਾਹਿਬ ਦੇ ਹਲਕੇ 'ਚ ਕਰਨ ਦਾ ਫੈਸਲਾ ਕੀਤਾ ਹੈ | ਇਸ ਮੌਕੇ ਉਨ੍ਹਾਂ ਨਾਲ ਸੁਰੇਸ਼ ਕੁਮਾਰ ਭਾਰਦਵਾਜ, ਮਨਪ੍ਰੀਤ ਸਿੰਘ, ਰੋਹਿਨ ਮਿਨਹਾਸ ਅਤੇ ਹਿੰਮਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗਣਤੰਤਰ ਦਿਵਸ ਮੌਕੇ ਕੌਮੀ ਪਰੇਡ ਦਾ ਹਿੱਸਾ ਬਣੇਗਾ ਦਿਵਿਆਂਸ਼ ਠਾਕੁਰ ਅਗਲੀ ਖ਼ਬਰ ਰਾਵੀ ਜੱਟ ਸਭਾ ਨੇ ਕਿਸਾਨਾਂ ਨੂੰ ਮਹਿੰਗੇ ਭਾਅ 'ਤੇ ਖਾਦਾਂ ਅਤੇ ਦਵਾਈਆਂ ਦੇ ਨਾਲ-ਨਾਲ ਗੈਰ ਜ਼ਰੂਰੀ ਚੀਜ਼ਾਂ ਜ਼ਬਰਦਸਤੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।