17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਐਸੋਸੀਏਸ਼ਨ ਆਫ਼ ਸਰਜਨਸ ਆਫ਼ ਪਠਾਨਕੋਟ ਵਲੋਂ ਮੀਟਿੰਗ

ਅਜੀਤ ਡੈਸਕ 30-12-2025
ਪਠਾਨਕੋਟ, 29 ਦਸੰਬਰ (ਸੰਧੂ)-ਐਸੋਸੀਏਸ਼ਨ ਆਫ਼ ਸਰਜਨਸ ਆਫ਼ ਪਠਾਨਕੋਟ ਦੀ 311ਵੀਂ ਮੀਟਿੰਗ ਸਿੰਗਾਪੁਰ ਵਿਚ ਹੋਈ, ਜਿਸ ਵਿਚ ਵੱਖ-ਵੱਖ ਵਿਸ਼ਿਆਂ 'ਤੇ ਚਰਚਾ ਕੀਤੀ ਗਈ | ਸੰਸਥਾ ਦੇ ਸੰਸਥਾਪਕ ਡਾ: ਅਸ਼ੋਕ ਸ਼ਰਮਾ ਨੇ ਕਿਹਾ ਕਿ ਪਠਾਨਕੋਟ ਦੇ ਸਰਜਨਾਂ ਦੀ ਐਸੋਸੀਏਸ਼ਨ ਹਰ ਮਹੀਨੇ ਇਕ ਮੀਟਿੰਗ ਦਾ ਆਯੋਜਨ ਕਰਦੀ ਹੈ | ਐਸੋਸੀਏਸ਼ਨ ਦਾ ਮੁੱਖ ਉਦੇਸ਼ ਨਵੀਨਤਮ ਤਕਨਾਲੋਜੀਆਂ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਨਵੀਨਤਮ ਤਕਨੀਕਾਂ ਬਾਰੇ ਦੱਸਣਾ ਹੈ | ਉਨ੍ਹਾਂ ਕਿਹਾ ਕਿ ਡਾ: ਰਾਜੇਂਦਰ ਮਨਸੋਤਰਾ ਨੇ ਅਲਟਰਾਸਾਊਾਡ ਬਾਰੇ ਜਾਣਕਾਰੀ ਦਿੱਤੀ | ਡਾ: ਅਰਜੁਨ ਰਾਣਾ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ | ਡਾ: ਵਿਸ਼ਾਲ ਗੋਇਲ ਨੇ ਸੰਸਥਾ ਵਲੋਂ ਕੀਤੀਆਂ ਜਾ ਰਹੀਆਂ ਗਤੀਵਿਧੀਆਂ ਬਾਰੇ ਵਿਸਥਾਰ ਵਿਚ ਦੱਸਿਆ | ਉਨ੍ਹਾਂ ਕਿਹਾ ਕਿ ਸੰਸਥਾ ਆਉਣ ਵਾਲੇ ਦਿਨਾਂ ਵਿਚ ਕਈ ਪ੍ਰੋਗਰਾਮ ਆਯੋਜਿਤ ਕਰੇਗੀ ਅਤੇ ਸਮਾਜ ਭਲਾਈ ਨਾਲ ਸਬੰਧਿਤ ਪ੍ਰੋਗਰਾਮ ਵੀ ਆਯੋਜਿਤ ਕੀਤੇ ਜਾਣਗੇ | ਸੰਸਥਾ ਦੇ ਸੰਸਥਾਪਕ ਡਾ: ਅਸ਼ੋਕ ਕੁਮਾਰ ਸ਼ਰਮਾ ਨੇ ਸਾਰਿਆਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ: ਸਰੋਜ ਸ਼ਰਮਾ, ਡਾ: ਵੈਸ਼ਾਲੀ ਗੋਇਲ, ਡਾ: ਮਹਿੰਦਰ ਮਹਾਜਨ, ਡਾ: ਅਮਿਤ ਮਨਸੋਤਰਾ, ਡਾ: ਦੀਪੇਂਦਰ ਰਾਣਾ, ਡਾ: ਅਭਿਨਵ ਮਲਹੋਤਰਾ, ਡਾ: ਨਿਰਮਾਣ ਡੋਗਰਾ, ਰਿਸ਼ਭ ਗੋਇਲ, ਡਾ: ਨਵਨੀਤ ਡੋਗਰਾ, ਡਾ: ਮੀਤਾ ਡੋਗਰਾ, ਜਯੋਤੀ ਰਾਣਾ, ਨਵਨੀਤ ਮਹਾਜਨ, ਨਿਮਿਤ ਗੋਇਲ, ਰਘਵਤੀ ਮਹਾਜਨ, ਰਘਵਤੀ ਮਹਾਜਨ ਅਤੇ ਹੋਰ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਜੁਆਇੰਟ ਮੁੱਖ ਚੋਣ ਅਫ਼ਸਰ ਪੰਜਾਬ ਬੱਲ ਵਲੋਂ ਵੋਟਿੰਗ ਮਸ਼ੀਨਾਂ ਦੇ ਜ਼ਿਲ੍ਹਾ ਪੱਧਰੀ ਵੇਅਰ ਹਾਊਸ ਦਾ ਅੰਦਰੂਨੀ ਨਿਰੀਖਣ ਅਗਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 1 ਨੂੰ ਸਜਾਇਆ ਜਾਵੇਗਾ ਨਗਰ ਕੀਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।