08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸੁਰੱਖਿਆ ਪ੍ਰਬੰਧਾਂ ਨੰੂ ਮਜ਼ਬੂਤ ਕਰਨ ਦੇ ਮੰਤਵ ਨਾਲ ਡੈਮ ਪ੍ਰੋਜੈਕਟ ਸਾਈਟ 'ਤੇ ਪੰਜਾਬ ਪੁਲਿਸ ਤੇ ਫ਼ੌਜ ਵਲੋਂ ਮੌਕ ਡਰਿੱਲ

ਅਜੀਤ ਡੈਸਕ 29-12-2025
ਸ਼ਾਹਪੁਰ ਕੰਢੀ, 28 ਦਸੰਬਰ (ਰਣਜੀਤ ਸਿੰਘ)- ਜ਼ਿਲ੍ਹੇ ਭਰ 'ਚ ਸੁਰੱਖਿਆ ਨੰੂ ਮਜ਼ਬੂਤ ਕਰਨ ਤੇ ਚੌਕਸੀ ਵਧਾਉਣ ਦੇ ਮੰਤਵ ਨਾਲ ਅੱਜ ਦੇਰ ਸ਼ਾਮ ਰਣਜੀਤ ਸਾਗਰ ਡੈਮ ਪ੍ਰੋਜੈਕਟ ਇਲਾਕੇ ਵਿਚ ਪੰਜਾਬ ਪੁਲਿਸ ਤੇ ਫੌਜ ਵਲੋਂ ਸਾਂਝੇ ਤੌਰ 'ਤੇ ਮੌਕ ਡਰਿੱਲ ਕਰਵਾਈ ਗਈ ਜਿਸ ਦੀ ਅਗਵਾਈ ਡੀ.ਆਈ.ਜੀ. ਬਾਰਡਰ ਰੇਂਜ ਸੰਦੀਪ ਗੋਇਲ ਆਈ.ਪੀ.ਐੱਸ. ਤੇ ਐੱਸ.ਐੱਸ.ਪੀ. ਪਠਾਨਕੋਟ ਡੀ.ਐਸ. ਢਿੱਲੋਂ ਕਰ ਰਹੇ ਸਨ ਜਿਸ ਵਿਚ ਥਾਣਾ ਸ਼ਾਹਪੁਰ ਕੰਢੀ, ਧਾਰ ਤੇ ਸੁਜਾਨਪੁਰ ਆਦਿ ਦੇ ਪੁਲਿਸ ਅਧਿਕਾਰੀ ਸ਼ਾਮਿਲ ਸਨ | ਇਸ ਵਿਚ ਫੌਜ ਦੇ ਜਵਾਨਾਂ ਨੇ ਵੀ ਹਿੱਸਾ ਲਿਆ | ਮੌਕ ਡਰਿੱਲ 'ਚ ਦਿਖਾਇਆ ਗਿਆ ਕਿ ਅੱਤਵਾਦੀ ਹਮਲੇ ਦੇ ਹਾਲਾਤ ਵਿਚ ਵਿਅਕਤੀਆਂ ਨੰੂ ਕਿਸ ਤਰ੍ਹਾਂ ਬਚਾਇਆ ਜਾਵੇ, ਕਿਸੇ ਵੀ ਅਣਸੁਖਾਵੀਂ ਘਟਨਾ ਵਾਪਰਨ 'ਤੇ ਕਿਸੇ ਨੰੂ ਕੈਦ ਕੀਤਾ ਜਾਂਦਾ ਹੈ ਤਾਂ ਕਿਵੇਂ ਉਸ ਦਾ ਰੈਸਕਿਊ ਕਰਨਾ ਹੈ | ਇਸ ਮੌਕੇ ਡੀ.ਐਸ.ਪੀ. ਲਖਵਿੰਦਰ ਸਿੰਘ, ਡੀ.ਐਸ.ਪੀ. ਦਲਜੀਤ ਸਿੰਘ, ਐਸ.ਐਚ.ਓ. ਮੋਹਿਤ ਟਾਂਕ, ਐਸ.ਐਚ.ਓ. ਤੇ ਅਮਨਪ੍ਰੀਤ ਕੌਰ, ਐਸ.ਐਚ.ਓ. ਵਿਜੇ ਸ਼ਰਮਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਯੂਥ ਅਗੇਂਸਟ ਡਰੱਗਜ਼ ਮੁਹਿੰਮ ਤਹਿਤ ਪਿੰਡ ਜਸਵਾਂ 'ਚ ਨਸ਼ਿਆਂ ਵਿਰੁੱਧ ਲੋਕਾਂ ਨੂੰ ਕੀਤਾ ਜਾਗਰੂਕ ਅਗਲੀ ਖ਼ਬਰ ਸਰਬੱਤ ਖ਼ਾਲਸਾ ਸੰਸਥਾ ਵਲੋਂ ਗੁਰਮਤਿ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।