08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਬਾਬਾ ਸੰਖਾਲ ਨਾਥ ਦੇ ਅਸਥਾਨ 'ਤੇ ਲੰਗਰ ਲਗਾਇਆ

ਅਜੀਤ ਡੈਸਕ 29-12-2025
ਤਾਰਾਗੜ੍ਹ, 28 ਦਸੰਬਰ (ਸੋਹਨ ਲਾਲ)- ਵਿਧਾਨ ਸਭਾ ਹਲਕਾ ਭੋਆ ਦੇ ਕਸਬਾ ਤਾਰਾਗੜ੍ਹ ਪੁਰਾਣਾ ਵਿਖੇ ਬਾਬਾ ਸੰਖਾਲ ਨਾਥ ਦੇ ਅਸਥਾਨ 'ਤੇ ਸੈਣੀ 'ਸੂਜੀ' ਗੋਤ' ਵਲੋਂ ਲੰਗਰ ਲਗਾਇਆ ਗਿਆ | ਮੰਦਿਰ ਕਮੇਟੀ ਦੇ ਪ੍ਰਧਾਨ ਮਾਸਟਰ ਕੁਲਦੀਪ ਰਾਜ ਸੈਣੀ ਨੇ ਦੱਸਿਆ ਕਿ ਇਹ ਲੰਗਰ ਹਰ ਸਾਲ ਦਸੰਬਰ ਮਹੀਨੇ ਦੇ ਆਖ਼ਰੀ ਐਤਵਾਰ ਨੂੰ ਸੈਣੀ 'ਸੂਜੀ' ਗੋਤ ਵਲੋਂ ਲਗਾਇਆ ਜਾਂਦਾ ਹੈ | ਪਿੰਡ ਵਾਸੀ ਫ਼ੌਜੀ ਸਤੀਸ਼ ਕੁਮਾਰ ਨੇ ਦੱਸਿਆ ਕਿ ਸਨਿਚਰਵਾਰ ਰਾਤ ਬਾਬਾ ਜੀ ਦੇ ਅਸਥਾਨ 'ਤੇ ਮਾਤਾ ਜੀ ਦਾ ਜਗਰਾਤਾ ਕਰਵਾਇਆ ਗਿਆ ਤੇ ਐਤਵਾਰ ਸਵੇਰੇ ਪਿੰਡ ਵਾਸੀਆਂ ਵਲੋਂ ਬਾਬਾ ਜੀ ਦੀ ਪੂਜਾ ਅਰਚਨਾ ਕੀਤੀ ਗਈ | ਸਤਿਸੰਗ ਦੀ ਸਮਾਪਤੀ ਤੋਂ ਬਾਅਦ ਆਈਆਂ ਹੋਈਆਂ ਸੰਗਤਾਂ ਤੇ ਇਲਾਕਾ ਨਿਵਾਸੀਆਂ ਨੂੰ ਪ੍ਰਸ਼ਾਦ ਤੇ ਲੰਗਰ ਵਰਤਾਇਆ ਗਿਆ | ਇਸ ਮੌਕੇ ਕਮੇਟੀ ਪ੍ਰਧਾਨ ਮਾਸਟਰ ਕੁਲਦੀਪ ਰਾਜ ਸੈਣੀ, ਪਿੰਡ ਦੀ ਸਰਪੰਚ ਰੋਜ਼ੀ ਸੈਣੀ, ਰਾਜੇਸ਼ ਕੁਮਾਰ ਕੁੱਦਾ, ਜੋਗੀ ਕੁਲਦੀਪ ਨਾਥ, ਮੰਦਿਰ ਕਮੇਟੀ ਦੇ ਮੈਂਬਰਾਂ ਤੇ ਪਿੰਡ ਵਾਸੀਆਂ ਨੇ ਪੂਰੀ ਸ਼ਰਧਾ ਨਾਲ ਬਾਬਾ ਜੀ ਦੇ ਲੰਗਰ ਵਿਚ ਸਹਿਯੋਗ ਦਿੱਤਾ |
ਪਿਛਲੀ ਖ਼ਬਰ ਹਾਈ ਕੋਰਟ ਨੇ ਜੰਗਲਾਤ ਵਿਭਾਗ ਦੇ ਨਾਂਅ ਹੋਈਆਂ ਧਾਰ ਬਲਾਕ ਦੇ ਕਿਸਾਨਾਂ ਦੀਆਂ ਜ਼ਮੀਨਾਂ 'ਤੇ ਲਗਾਈ ਰੋਕ- ਸੁਰਜੀਤ ਸਿੰਘ... ਅਗਲੀ ਖ਼ਬਰ ਵਿਪਰੋ ਅਰਥੀਅਨ ਐਵਾਰਡ ਪ੍ਰੋਗਰਾਮ 2025 ਤਹਿਤ ਝੇਲਾ ਆਮਦਾ ਸ਼ਕਰਗੜ੍ਹ ਦੀ ਟੀਮ ਨੇ ਜਿੱਤਿਆ ਰਾਜ ਪੱਧਰੀ ਪੁਰਸਕਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।