07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਪਿੰਡ ਰੋੜਾਂਵਾਲੀ ਵਿਖੇ ਦੁੱਧ ਦਾ ਲੰਗਰ ਲਗਾਇਆ <br/>

ਅਜੀਤ ਡੈਸਕ 29-12-2025
ਗੁਰਦਾਸਪੁਰ, 28 ਦਸੰਬਰ (ਚੱਕਰਾਜਾ)-ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਬਾਪੂ ਸਾਧੂ ਰਾਮ ਵਾਸੀ ਰੋੜਾਂਵਾਲੀ ਗੁਰਦਾਸਪੁਰ ਦੇ ਪਰਿਵਾਰ ਵਲੋਂ ਅੱਜ ਸਮੂਹ ਪਿੰਡ ਵਾਸੀ ਸੰਗਤਾਂ ਦੇ ਸਹਿਯੋਗ ਨਾਲ ਸਰਕਾਰੀ ਪ੍ਰਾਇਮਰੀ ਸਕੂਲ ਰੋੜਾਂਵਾਲੀ ਵਿਖੇ ਦੁੱਧ ਦਾ ਲੰਗਰ ਲਗਾਇਆ ਗਿਆ | ਜਿਸ ਨੂੰ ਰਾਹਗੀਰ ਸੰਗਤਾਂ ਨੇ ਛੱਕ ਕੇ ਆਨੰਦ ਮਾਣਿਆ | ਇਸ ਮੌਕੇ ਦੁੱਧ ਦੇ ਨਾਲ ਸੰਗਤਾਂ ਨੂੰ ਬਿਸਕੁਟ ਅਤੇ ਹੋਰ ਵਸਤਾਂ ਦਾ ਪ੍ਰਸ਼ਾਦ ਵੀ ਵੰਡਿਆ ਗਿਆ | ਇਸ ਮੌਕੇ ਰਾਹਗੀਰ ਸੰਗਤਾਂ ਨੂੰ ਦੁੱਧ ਵਰਤਾਉਣ ਦੀ ਸੇਵਾ ਵਿਚ ਤਰਸੇਮ ਸਿੰਘ, ਦਰਸ਼ਨ ਸਿੰਘ, ਰਤਨ ਸਿੰਘ, ਮਹਿੰਦਰ ਸੰਘ, ਗੁਲਜ਼ਾਰ ਸਿੰਘ, ਡਾ: ਬਲਕਾਰ ਸਿੰਘ, ਦਲਜੀਤ, ਬਲਜੀਤ, ਗੁਰਜੰਟ, ਹਰਪ੍ਰੀਤ, ਮਨਪ੍ਰੀਤ ਰਾਜੂ, ਗੁਰਪ੍ਰੀਤ, ਧੰਨਵੀਰ, ਜੋਧਵੀਰ, ਸਾਹਿਲਪ੍ਰੀਤ, ਗੁਰਸਿਮਰਨ, ਵੰਸ਼ਦੀਪ ਤੋਂ ਇਲਾਵਾ ਛੋਟੀ ਉਮਰ ਦੇ ਬੱਚਿਆਂ ਨੇ ਵੀ ਦੁੱਧ ਦੇ ਲੰਗਰ ਦੀ ਸੇਵਾ ਬੜੇ ਹੀ ਸ਼ਰਧਾ ਪੂਰਵਕ ਨਾਲ ਨਿਭਾਈ |

ਪਿਛਲੀ ਖ਼ਬਰ ਸੀ.ਸੀ.ਟੀ.ਵੀ. ਕੈਮਰਿਆਂ ਨਾਲ ਲੈਸ ਕਰਨ ਲਈ ਮੁਹੱਲਾ ਇਸਲਾਮਾਬਾਦ ਦੇ ਲੋਕਾਂ ਨੂੰ ਕੀਤਾ ਜਾਵੇਗਾ ਪ੍ਰੇਰਿਤ- ਪ੍ਰਧਾਨ ਕਾਲ... ਅਗਲੀ ਖ਼ਬਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।