07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-12-2025

ਏ.ਵੀ.ਐੱਮ. ਸਕੂਲ ਬਟਾਲਾ ਵਿਖੇ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ

ਅਜੀਤ ਡੈਸਕ 29-12-2025
ਬਟਾਲਾ, 28 ਦਸੰਬਰ (ਸਤਿੰਦਰ ਸਿੰਘ)- ਏ.ਵੀ.ਐੱਮ. ਸੀ.ਸੈਕੰ. ਸਕੂਲ 'ਚ ਸਾਲਾਨਾ ਇਨਾਮ ਵੰਡ ਸਮਾਗਮ ਕਰਵਾਇਆ | ਇਸ ਦਾ ਥੀਮ 'ਉਡਾਣ' ਸੀ ਜਿਸ ਵਿਚ ਸਕੂਲ ਦੇ ਬੱਚਿਆਂ ਨੂੰ ਸਿੱਖਿਅਤ ਕਰਨ ਤੇ ਉਨ੍ਹਾਂ ਨੂੰ ਸਮਾਜ ਵਿਚ ਉੱਚੇ ਅਹੁਦਿਆਂ 'ਤੇ ਪਹੁੰਚਾਉਣ ਦੇ ਮਿਸ਼ਨ 'ਤੇ ਜ਼ੋਰ ਦਿੱਤਾ ਗਿਆ | ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਏ.ਡੀ.ਸੀ. ਗੁਰਦਾਸਪੁਰ ਸ: ਗੁਰਵਿੰਦਰ ਸਿੰਘ ਦਾ ਪਿ੍ੰਸੀਪਲ ਰਿਤੂ ਮਹਾਜਨ, ਸਕੂਲ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਜਗਪਾਲ ਮਹਾਜਨ, ਮੈਂਬਰਾਂ ਤੇ ਸਟਾਫ ਨੇ ਨਿੱਘਾ ਸਵਾਗਤ ਕੀਤਾ | ਇਸ ਮੌਕੇ ਰੰਗਾਰੰਗ ਪ੍ਰੋਗਰਾਮ ਜੋਤੀ ਜਗਾ ਕੇ ਸ਼ੁਰੂ ਹੋਇਆ | ਸਭ ਤੋਂ ਪਹਿਲਾਂ ਵਿਦਿਆਰਥੀਆਂ ਦੁਆਰਾ ਸ਼ਬਦ ਆਰਤੀ ਪੇਸ਼ ਕੀਤੀ ਗਈ | ਉਪਰੰਤ ਵਿਦਿਆਰਥੀਆਂ ਨੇ ਵੱਖ-ਵੱਖ ਪ੍ਰੋਗਰਾਮ ਪੇਸ਼ ਕੀਤੇ | ਪਿ੍ੰਸੀਪਲ ਸ਼੍ਰੀਮਤੀ ਰਿਤੂ ਮਹਾਜਨ ਨੇ ਸਕੂਲ ਦੀ ਸਾਲਾਨਾ ਰਿਪੋਰਟ ਪੇਸ਼ ਕੀਤੀ | ਮੁੱਖ ਮਹਿਮਾਨ ਏ.ਡੀ.ਸੀ. ਗੁਰਵਿੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਚੰਗੀ ਸਿੱਖਿਆ ਪ੍ਰਾਪਤ ਕਰਨ ਤੇ
ਉੱਚ ਮਿਆਰ ਪ੍ਰਾਪਤ ਕਰਨ ਲਈ ਉਤਸ਼ਾਹਿਤ ਕੀਤਾ | ਚੰਗਾ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਰਾਜਪਾਲ ਸ਼ਰਮਾ, ਸੰਜੀਵ ਗੈਂਦ, ਵਿਕਰਮ ਚੋਪੜਾ, ਪੰਕਜ ਮਹਾਜਨ, ਸੰਜੀਵ ਮਹਿਤਾ ਪ੍ਰਧਾਨ ਇੰਡੀਅਨ ਜਰਨਲਿਸਟ ਐਸੋਸੀਏਸ਼ਨ, ਰਵਿੰਦਰ ਸੋਨੀ, ਰਜਿੰਦਰ ਸ਼ਰਮਾ, ਮੁਨੀਸ਼ ਸੋਡੀ, ਅਮਿਤਾ ਬੇਦੀ, ਨਰੇਸ਼ ਮਹਾਜਨ, ਸੁਨੀਲ, ਮਾਸਟਰ ਜੋਗਿੰਦਰ ਪਾਲ, ਮੈਨੇਜਰ ਅਤਰ ਸਿੰਘ, ਸੁਮਿਤ ਨਾਰੰਗ, ਜਤਿੰਦਰ ਸੇਮੀ, ਸ਼੍ਰੀਮਤੀ ਕੰਚਨ, ਸ਼੍ਰੀਮਤੀ ਕੰਚਨ, ਸ਼੍ਰੀਮਤੀ ਕੰਚਨ, ਸ਼੍ਰੀਮਤੀ ਕਾਂਚਨ, ਸੰਜੀਵ ਗੈਂਦ, ਜੋਗਿੰਦਰ ਅੰਗੁਰਾਲਾ, ਰਵੀ ਭੂਸ਼ਣ ਸ਼ਰਮਾ, ਅਸ਼ਵਨੀ ਅਗਰਵਾਲ, ਰੋਹਿਤ ਅਗਰਵਾਲ, ਕੇ.ਐਲ. ਗੁਪਤਾ, ਪਿ੍ੰਸੀਪਲ ਸੁਰਜੀਤ ਸਿੰਘ, ਪਿ੍ੰ. ਸੁਭਾਸ਼ ਸੂਰੀ, ਰਵੀ ਸੂਰੀ, ਇਨਰਵ੍ਹੀਲ ਕਲੱਬ ਦੇ ਪ੍ਰਧਾਨ ਡਾ. ਬਲਵਿੰਦਰ ਸਰਕਾਰੀਆ, ਡਾ. ਸਤਿੰਦਰ ਨਿੱਝਰ, ਮੀਨਾ ਚਾਂਡੇ, ਪਰਮਜੀਤ ਚਾਂਡੇ, ਅਨੰਦਿਤਾ ਮਹਾਜਨ, ਕੰਚਨ ਚੌਹਾਨ, ਮਨਿੰਦਰ ਸੰਧੂ, ਰਮਾ ਗੁਪਤਾ, ਸੰਜੀਵ ਸੋਨੀ, ਸੰਜੀਵ ਮਹਿਤਾ, ਕਸ਼ਿਸ਼ ਅਗਰਵਾਲ, ਗਵਨੀਤ ਕੌਰ, ਪੂਜਾ ਅਬਰੋਲ, ਮੁਸਕਾਨ, ਤਰਨਜੀਤ ਕੌਰ ਆਦਿ ਹਾਜ਼ਰ ਸਨ |

28ਬੀਟੀਐਲ01
ਪਿਛਲੀ ਖ਼ਬਰ ਸਾਹਿਬਜ਼ਾਦਿਆਂ ਦਾ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਮਢਿਆਲਾ ਤੋਂ ਸਜਾਇਆ ਨਗਰ ਕੀਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।