25-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਵੀਰਾਂ ਦੀ ਧਰਤੀ ਪੰਜਾਬ, ਜਿਸ ਨੇ ਆਪਣੇ ਅਨੇਕਾਂ ਲਾਲ ਵਤਨ 'ਤੇ ਕੁਰਬਾਨ ਕੀਤੇ-ਮੰਤਰੀ ਕਟਾਰੂਚੱਕ <br/>

ਅਜੀਤ ਡੈਸਕ 10-12-2025
ਤਾਰਾਗੜ੍ਹ, 9 ਦਸੰਬਰ (ਸੋਹਨ ਲਾਲ)-1971 ਦੇ ਭਾਰਤ-ਪਾਕਿ ਯੁੱਧ ਵਿਚ ਸ਼ਹੀਦ ਹੋਏ ਮੇਜਰ ਕੁਲਬੀਰ ਸਿੰਘ ਰਾਣਾ ਦਾ 54ਵਾਂ ਸ਼ਹੀਦੀ ਦਿਵਸ ਉਨ੍ਹਾਂ ਦੇ ਨਾਂਅ 'ਤੇ ਬਣੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਤੰਗੋਸ਼ਾਹ ਵਿਚ ਪਿ੍ੰਸੀਪਲ ਰਜਿੰਦਰ ਸਿੰਘ ਦੀ ਅਗਵਾਈ ਵਿਚ ਮਨਾਇਆ ਗਿਆ | ਇਸ ਸਮਾਗਮ ਵਿਚ ਕੈਬਨਿਟ ਮੰਤਰੀ ਲਾਲ ਚੰਦ ਕਟਾਰੂਚੱਕ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ | ਇਸ ਤੋਂ ਇਲਾਵਾ ਸ਼ਹੀਦ ਦੀ ਪਤਨੀ ਸੰਤੋਸ਼ ਰਾਣਾ, ਬੀ.ਐੱਸ.ਐੱਫ. 109 ਬਟਾਲੀਅਨ ਦੇ ਕਮਾਡੈਂਟ ਸੁਰੇਸ਼ ਸਿੰਘ, ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਪ੍ਰਧਾਨ ਤੇ ਸ਼ਹੀਦ ਲੈਫਟੀਨੈਂਟ ਗੁਰਦੀਪ ਸਲਾਰੀਆ ਸ਼ੌਰਿਆ ਚੱਕਰ ਦੇ ਪਿਤਾ ਕਰਨਲ ਸਾਗਰ ਸਿੰਘ ਸਲਾਰੀਆ, ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿਕਕੀ, ਡੀ.ਈ.ਓ ਸੈਕੰਡਰੀ ਕਮਲਦੀਪ ਕੌਰ, ਰਿਟਾਇਰਡ ਡਿਪਟੀ ਡੀ.ਈ.ਓ. ਰਾਜੇਸ਼ਵਰ ਸਲਾਰੀਆ, ਡਾ: ਸ਼ੋਭਾ ਪਰਾਸ਼ਰ, ਡਾ: ਜੋਤੀ ਠਾਕੁਰ, ਭੁਪਿੰਦਰ ਸਿੰਘ ਮੁੰਨਾ, ਬਲਾਕ ਪ੍ਰਧਾਨ ਪਵਨ ਕੁਮਾਰ, ਕੈਪਟਨ ਜੋਗਿੰਦਰ ਸਿੰਘ, ਕੈਪਟਨ ਰਛਪਾਲ ਸਿੰਘ, ਕਰਨਲ ਪੀਐਸ ਭੰਦਰਾਲ, ਵਰਿੰਦਰ ਸਿੰਘ, ਕੈਪਟਨ ਤਰਨਲੋਕ ਸਿੰਘ, ਸਤਪਾਲ ਅੱਤਰੀ, ਸਮਾਜ ਸੇਵਕ ਡਾ: ਰਜਿੰਦਰ ਸ਼ਰਮਾ ਆਦਿ ਨੇ ਸ਼ਹੀਦ ਨੂੰ ਸ਼ਰਧਾਂਜਲੀ ਅਰਪਿਤ ਕੀਤੀ | ਬੀ.ਐਸ.ਐਫ ਦੇ ਜਵਾਨਾਂ ਨੇ ਹਥਿਆਰ ਉਲਟੇ ਕਰਕੇ ਸਲਾਮੀ ਦਿੱਤੀ | ਸੰਬੋਧਨ ਕਰਦੇ ਹੋਏ ਮੰਤਰੀ ਕਟਾਰੂਚੱਕ ਨੇ ਕਿਹਾ ਪੰਜਾਬ ਦੀ ਧਰਤੀ ਵੀਰਾਂ ਨੂੰ ਜਨਮ ਦੇਣ ਵਾਲੀ ਹੈ, ਜਿਸ ਦੇ ਕਣ–ਕਣ ਵਿਚ ਕੁਰਬਾਨੀ ਦਾ ਜਜ਼ਬਾ ਵੱਸਦਾ ਹੈ | ਆਜ਼ਾਦੀ ਸੰਘਰਸ਼ ਤੋਂ ਅੱਜ ਤੱਕ ਇਸ ਮਿੱਟੀ ਨੇ ਅਨੇਕਾਂ ਲਾਲ ਦੇਸ਼ ਲਈ ਨਿਛਾਵਰ ਕਰ ਦਿੱਤੇ | ਉਨ੍ਹਾਂ ਕਿਹਾ ਕਿ ਇਕ ਸੈਨਿਕ ਦਾ ਮਨੋਬਲ ਕਿਸੇ ਵੀ ਮੁਸ਼ਕਿਲ ਵਿਚ ਨਹੀਂ ਡੋਲਦਾ, ਉਹ ਦੇਸ਼ ਦੀ ਅਖੰਡਤਾ ਲਈ ਹਮੇਸ਼ਾ ਆਪਣੀ ਜਾਨ ਤੱਕ ਨਿਛਾਵਰ ਕਰਨ ਲਈ ਤਿਆਰ ਰਹਿੰਦਾ ਹੈ | ਕਰਨਲ ਸਾਗਰ ਸਿੰਘ ਸਲਾਰੀਆ ਨੇ ਕਿਹਾ ਕਿ ਇਕ ਸੈਨਿਕ ਲਈ ਪਰਿਵਾਰ ਤੋਂ ਪਹਿਲਾਂ ਦੇਸ਼ ਹੁੰਦਾ ਹੈ | ਅਫਸੋਸ ਹੈ ਕਿ ਜਿਸ ਸਤਿਕਾਰ ਦੇ ਉਹ ਹੱਕਦਾਰ ਹਨ, ਉਹ ਉਨ੍ਹਾਂ ਨੂੰ ਨਹੀਂ ਮਿਲਦਾ | ਸਮਾਜ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਸੈਨਿਕਾਂ ਤੇ ਸ਼ਹੀਦ ਪਰਿਵਾਰਾਂ ਦਾ ਹਰ ਸਮੇਂ ਮਨੋਬਲ ਵਧਾਇਆ ਜਾਵੇ | ਕੁੰਵਰ ਰਵਿੰਦਰ ਵਿਕੀ ਨੇ ਕਿਹਾ ਕਿ 1971 ਦੀ ਜੰਗ ਵਿਚ ਭਾਰਤੀ ਫ਼ੌਜ ਨੇ ਸ਼ਾਨਦਾਰ ਜਿੱਤ ਹਾਸਲ ਕੀਤੀੇ | ਪਰ ਇਸ ਜਿੱਤ ਲਈ ਮੇਜਰ ਰਾਣਾ ਵਰਗੇ ਜਾਬਾਂਜ਼ਾਂ ਨੰੂ ਆਪਣੀ ਜਾਨ ਦੇਣੀ ਪਈ | ਉਨ੍ਹਾਂ ਕਿਹਾ ਕਿ ਸੰਤੋਸ਼ ਰਾਣਾ ਨੇ ਸਿਰਫ਼ ਇਕ ਮਹੀਨਾ ਹੀ ਆਪਣੇ ਪਤੀ ਨਾਲ ਬਿਤਾਇਆ | ਪਰ ਸਾਰੀ ਉਮਰ ਬਲੀਦਾਨ ਦੀ ਮੂਰਤ ਬਣ ਕੇ ਰਹੀ |
ਇਸ ਲਈ ਪਿੰਡ ਦੇ ਲੋਕ ਉਨ੍ਹਾਂ ਨੂੰ ਦੇਵੀ ਸਮਾਨ ਮੰਨਦੇ ਹਨ | ਡੀ.ਈ.ਓ. ਕਮਲਦੀਪ ਕੌਰ ਨੇ ਕਿਹਾ ਕਿ ਉਨ੍ਹਾਂ ਲਈ ਇਹ ਮਾਣ ਦੀ ਗੱਲ ਹੈ ਕਿ ਉਹ ਇਸ ਸਮਾਗਮ ਦਾ ਹਿੱਸਾ ਬਣੇ | ਪਿ੍ੰਸੀਪਲ ਰਜਿੰਦਰ ਸਿੰਘ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ | ਮੁੱਖ ਮਹਿਮਾਨਾਂ ਨੇ ਸੰਤੋਸ਼ ਰਾਣਾ ਸਮੇਤ 15 ਸ਼ਹੀਦ ਪਰਿਵਾਰਾਂ ਨੂੰ ਸ਼ਾਲ ਅਤੇ ਸਮਿ੍ਤੀ ਚਿੰਨ੍ਹ ਭੇਟ ਕਰਕੇ ਸਨਮਾਨਿਤ ਕੀਤਾ | ਵਿਦਿਆਰਥੀਆਂ ਨੇ ਦੇਸ਼ ਭਗਤੀ ਭਰਪੂਰ ਪ੍ਰੋਗਰਾਮ ਪੇਸ਼ ਕਰਕੇ ਸਭ ਨੂੰ ਭਾਵੁਕ ਕਰ ਦਿੱਤਾ |

ਪਿਛਲੀ ਖ਼ਬਰ ਫੂਲੜਾ ਪਿੰਡ ਦੇ 25-30 ਪਰਿਵਾਰ 'ਆਪ' ਵਿਚ ਹੋਏ ਸ਼ਾਮਿਲ <br/> ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਹਰੀ ਸਿੰਘ ਪੁਰੇਵਾਲ ਨੰੂ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਇਲਾਕੇ 'ਚ ਖ਼ੁਸ਼ੀ ਦੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।