16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-12-2025

ਐਡਵੋਕੇਟ ਸੇਖਵਾਂ ਵਲੋਂ ਬਲਾਕ ਸੰਮਤੀ ਦੇ ਉਮੀਦਵਾਰ ਡਿੰਪਲ ਰੰਧਾਵਾ ਦੇ ਦਫ਼ਤਰ ਦਾ ਉਦਘਾਟਨ

ਅਜੀਤ ਡੈਸਕ 09-12-2025
ਧਾਰੀਵਾਲ, 8 ਦਸੰਬਰ (ਜੇਮਸ ਨਾਹਰ)- ਬਲਾਕ ਸੰਮਤੀ ਜ਼ੋਨ ਰਣੀਆਂ ਤੋਂ ਪਾਰਟੀ ਉਮੀਦਵਾਰ ਸ਼੍ਰੀਮਤੀ ਡਿੰਪਲ ਰੰਧਾਵਾ ਦੇ ਚੋਣ ਦਫ਼ਤਰ ਦਾ ਉਦਘਾਟਨ ਹਲਕਾ ਇੰਚਾਰਜ ਕਾਦੀਆਂ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਵਲੋਂ ਰੀਬਨ ਕੱਟ ਕੇ ਕੀਤਾ ਗਿਆ | ਇਸ ਦੌਰਾਨ ਐਡਵੋਕੇਟ ਸੇਖਵਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਦੇ ਚਲਦੇ ਹੋਏ ਸਾਰੇ ਹੀ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਸ਼ਾਨ ਨਾਲ ਜਿੱਤ ਕੇ ਪਾਰਟੀ ਦੀ ਝੋਲੀ ਵਿਚ ਪਾਉਣਗੇ | ਉਨ੍ਹਾਂ ਕਿਹਾ ਕਿ ਪਾਰਟੀ ਦੀਆਂ ਲੋਕ ਪੱਖੀ ਨੀਤੀਆਂ ਨੂੰ ਲੋਕ ਪਸੰਦ ਕਰਦੇ ਹੋਏ ਪਿੰਡਾਂ ਵਿਚ ਆਮ ਆਦਮੀ ਪਾਰਟੀ ਦੇ ਬਲਾਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰਾਂ ਨੂੰ ਭਰਪੂਰ ਹੁੰਗਾਰਾ ਦੇ ਰਹੇ ਹਨ | ਇਸ ਦੌਰਾਨ ਪ੍ਰਧਾਨ ਐੱਸ.ਸੀ./ਬੀ.ਸੀ. ਵੈੱਲਫੇਅਰ ਫਰੰਟ ਪੰਜਾਬ ਤੇ ਸਾਬਕਾ ਉਪ ਚੇਅਰਮੈਨ ਪੰਜਾਬ ਜਗਦੀਸ਼ ਰਾਜ ਧਾਰੀਵਾਲ ਤੇ ਉਮੀਦਵਾਰ ਡਿੰਪਲ ਰੰਧਾਵਾ ਦੇ ਪਤੀ ਸੋਨੂੰ ਰੰਧਾਵਾ ਨੇ ਡਿੰਪਲ ਰੰਧਾਵਾ ਨੂੰ ਉਮੀਦਵਰ ਐਲਾਨੇ ਜਾਣ 'ਤੇ ਐਡਵੋਕੇਟ ਜਗਰੂਪ ਸਿੰਘ ਸੇਖਵਾਂ ਤੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ | ਇਸ ਮੌਕੇ ਜ਼ੋਨ ਸੋਹਲ ਤੋਂ 'ਆਪ' ਦੇ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਬਲਜੀਤ ਸਿੰਘ ਸੋਨੂੰ ਸੋਹਲ, ਸਤਨਾਮ ਸਿੰਘ ਆਲੋਵਾਲ, ਭੁਪਿੰਦਰ ਸਿੰਘ ਸਾਬੀ, ਰਵੀ ਰਣੀਆ, ਯੂਨਸ ਮਸੀਹ, ਮੁਸ਼ਤਾਕ ਮਸੀਹ, ਰਜੀਆ ਨਾਹਰ, ਸਾਹਿਲ ਕੁਲਦੀਪ ਨਾਹਰ, ਰਾਜ ਨਾਹਰ, ਫਰਜੰਦ ਮਸੀਹ ਰਣੀਆ ਸਮੇਤ 'ਆਪ' ਵਰਕਰ ਵੱਡੀ ਗਿਣਤੀ 'ਚ ਹਾਜ਼ਰ ਸਨ |
ਪਿਛਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਹਰਚੋਵਾਲ ਜ਼ੋਨ ਤੋਂ 'ਆਪ' ਉਮੀਦਵਾਰ ਰਾਜ ਰਾਣੀ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਉਮੀਦਵਾਰ ਵਜ਼ੀਰ ਸਿੰਘ ਲਾਲੀ ਵਲੋਂ ਪਿੰਡ ਕਲਿਆਣਪੁਰ ਵਿਖੇ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।