17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਲੋਕ ਸੇਵਾ ਦਲ ਦੀਨਾਨਗਰ ਨੇ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਦਿੱਤਾ ਜ਼ਰੂਰਤ ਦਾ ਸਾਮਾਨ <br/>

ਅਜੀਤ ਡੈਸਕ 05-12-2025
ਦੀਨਾਨਗਰ, 4 ਦਸੰਬਰ (ਸੋਢੀ/ਸ਼ਰਮਾ)- ਲੋਕ ਸੇਵਾ ਦਲ ਦੀਨਾਨਗਰ ਵਲੋਂ ਲੋੜਵੰਦ ਪਰਿਵਾਰ ਦੀ ਲੜਕੀ ਦੇ ਵਿਆਹ ਲਈ ਜ਼ਰੂਰਤ ਦਾ ਸਾਮਾਨ ਤੇ ਨਕਦੀ ਭੇਟ ਕਰਕੇ ਪਰਿਵਾਰ ਦੀ ਮਦਦ ਕੀਤੀ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਲੋਕ ਸੇਵਾ ਦਲ ਦੇ ਪ੍ਰਧਾਨ ਸੁਖਵਿੰਦਰ ਸਿੰਘ ਪਾਹੜਾ ਨੇ ਦੱਸਿਆ ਕਿ ਲੋਕ ਸੇਵਾ ਦਲ ਵਲੋਂ ਨਿਸ਼ਕਾਮ ਭਾਵ ਨਾਲ ਜ਼ਰੂਰਤਮੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਵਿਆਹ ਵਿਚ ਜ਼ਰੂਰਤ ਦਾ ਸਾਮਾਨ ਤੇ ਨਕਦੀ ਭੇਟ ਕਰਕੇ ਲੋਕ ਭਲਾਈ ਦੇ ਕੰਮ ਕੀਤੇ ਜਾ ਰਹੇ ਹਨ | ਉਨ੍ਹਾਂ ਦੱਸਿਆ ਕਿ ਲੜਕੀ ਦੀ ਮਾਤਾ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦੀ ਸੀ ਤੇ ਲੋਕ ਸੇਵਾ ਦਲ ਨੂੰ ਉਸ ਮਹਿਲਾ ਦੀ ਲੜਕੀ ਦੇ ਵਿਆਹ ਸੰਬੰਧੀ ਜਾਣਕਾਰੀ ਮਿਲੀ ਤੇ ਲੋਕ ਸੇਵਾ ਦਲ ਦੇ ਅਹੁਦੇਦਾਰਾਂ ਨੇ ਫ਼ੈਸਲਾ ਕਰਕੇ ਲੜਕੀ ਦੇ ਵਿਆਹ ਲਈ 7 ਸੂਟ, ਇਕ ਪੱਖਾ, ਅਲਮਾਰੀ, ਪ੍ਰੈੱਸ, ਕੂਲਰ, ਗਰਮ ਬਿਸਤਰੇ, ਕੰਬਲ, ਵਾਲ ਕਲਾਕ, ਡਿਨਰ ਸੈਟ, 5100 ਰੁਪਏ ਨਕਦ ਦੇ ਕੇ ਪਰਿਵਾਰ ਦੀ ਆਰਥਿਕ ਮਦਦ ਕੀਤੀ | ਇਸ ਵਿਆਹ ਵਿਚ ਸਥਾਨਕ ਵਿਵੇਕਾਨੰਦ ਸਕੂਲ ਵਲੋਂ ਵੀ ਆਰਥਿਕ ਮਦਦ ਕੀਤੀ ਗਈ | ਇਸ ਮੌਕੇ ਲੋਕ ਸੇਵਾ ਦਲ ਸਰਪ੍ਰਸਤ ਬੀ.ਐਸ. ਬਾਜਵਾ, ਕੌਂਸਲਰ ਪਰਮਜੀਤ ਕੌਰ, ਕੁਲਦੀਪ ਸਿੰਘ ਜੱਟੂਵਾਲ, ਅਜੀਤ ਸਿੰਘ ਗਾਜੀਕੋਟ, ਭਾਈ ਸੁਖਬੀਰ ਸਿੰਘ, ਸੁਬਿੰਦਰ ਸਿੰਘ, ਅਮਰਜੀਤ ਸਿੰਘ, ਡਾ: ਰਮੇਸ਼ ਅੱਤਰੀ, ਤਿਲਕ ਚੌਹਾਨ, ਕਿ੍ਪਾਲ ਸਿੰਘ, ਗੁਲਸ਼ਨ ਮਹਿਰਾ, ਉਂਕਾਰ ਸਿੰਘ, ਬਲਵਿੰਦਰ ਕੁਮਾਰ, ਡਾ: ਸੁਨੀਲ ਮਹਾਜਨ, ਦਰਸ਼ਨ ਸਿੰਘ, ਪਿਆਰਾ ਸਿੰਘ ਅਤੇ ਕਰਮ ਸਿੰਘ ਜੱਟੂਵਾਲ ਵੀ ਹਾਜ਼ਰ ਸਨ |

ਪਿਛਲੀ ਖ਼ਬਰ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ ਦੇ ਪ੍ਰੀਖਿਆ ਫਾਰਮ ਤੇ ਫ਼ੀਸ ਭਰਨ ਲਈ ਆਖ਼ਰੀ ਮੌਕਾ 10 ਤੱਕ ਅਗਲੀ ਖ਼ਬਰ ਲੋਕਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕੀਤਾ ਜਾਵੇਗਾ- ਏ.ਡੀ.ਸੀ. ਗੁਰਸਿਮਰਨ ਸਿੰਘ ਢਿੱਲੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।