19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਡਾ: ਅਸ਼ਵਨੀ ਸਾਮੀ ਨੇ ਅਮਨਦੀਪ ਹਸਪਤਾਲ ਪਠਾਨਕੋਟ ਵਿਖੇ ਬਾਲ ਰੋਗ ਮਾਹਿਰ ਵਜੋਂ ਅਹੁਦਾ ਸੰਭਾਲਿਆ

ਅਜੀਤ ਡੈਸਕ 04-12-2025
ਪਠਾਨਕੋਟ, 3 ਦਸੰਬਰ (ਸੰਧੂ)- ਡਾ: ਅਸ਼ਵਨੀ ਸਾਮੀ ਨੇ ਅਮਨਦੀਪ ਹਸਪਤਾਲ ਪਠਾਨਕੋਟ ਵਿਖੇ ਬਾਲ ਰੋਗ ਮਾਹਿਰ ਵਜੋਂ ਅਹੁਦਾ ਸੰਭਾਲਿਆ ਹੈ | ਉਹ ਸਵੇਰੇ 10 ਵਜੇ ਤੋਂ ਦੁਪਹਿਰ 3 ਵਜੇ ਅਤੇ ਸ਼ਾਮ 6 ਵਜੇ ਤੋਂ ਰਾਤ 8 ਵਜੇ ਤੱਕ ਸੇਵਾਵਾਂ ਪ੍ਰਦਾਨ ਕਰਨਗੇ | ਉਹ ਨਵਜੰਮੇ ਬੱਚਿਆਂ, ਬੱਚਿਆਂ ਵਿਚ ਹਾਰਮੋਨਲ ਵਿਕਾਰ, ਬਚਪਨ ਦੀਆਂ ਬਿਮਾਰੀਆਂ, ਰੁਕਿਆ ਹੋਇਆ ਵਿਕਾਸ ਤੇ ਵਿਕਾਸ, ਬੱਚਿਆਂ ਦੀਆਂ ਐਮਰਜੈਂਸੀਆਂ, ਬਚਪਨ ਦੀਆਂ ਐਲਰਜੀਆਂ ਤੇ ਬਚਪਨ ਦੇ ਦੌਰੇ (ਮਿਰਗੀ) ਦਾ ਇਲਾਜ ਕਰਨਗੇ | ਅਮਨਦੀਪ ਹਸਪਤਾਲ ਪਠਾਨਕੋਟ ਦੇ ਡਾਇਰੈਕਟਰ ਫੇਸਲੀਟੇਟਰ ਵਿਜੇ ਥਾਪਾ ਨੇ ਉਨ੍ਹਾਂ ਦਾ ਫੁੱਲਾਂ ਦੇ ਗੁਲਦਸਤੇ ਨਾਲ ਨਿੱਘਾ ਸਵਾਗਤ ਕੀਤਾ ਤੇ ਡਾ: ਅਸ਼ਵਨੀ ਸਾਮੀ ਦੇ ਤਜਰਬੇ ਤੇ ਬੱਚਿਆਂ ਦੀ ਸਿਹਤ ਅਤੇ ਦੇਖਭਾਲ ਨੂੰ ਨਵੀਆਂ ਉਚਾਈਆਂ 'ਤੇ ਲਿਜਾਣ ਦੀ ਵਚਨਬੱਧਤਾ ਲਈ ਧੰਨਵਾਦ ਪ੍ਰਗਟ ਕੀਤਾ | ਇਹ ਧਿਆਨਦੇਣ ਯੋਗ ਹੈ ਕਿ ਡਾ: ਅਸ਼ਵਨੀ ਸਾਮੀ ਪਹਿਲਾਂ ਸਿਵਲ ਹਸਪਤਾਲ, ਪਠਾਨਕੋਟ ਵਿਖੇ ਸੇਵਾ ਨਿਭਾ ਚੁੱਕੇ ਸਨ |
ਪਿਛਲੀ ਖ਼ਬਰ ਨਸ਼ਿਆਂ ਵਿਰੱੁਧ ਦੌੜ 6 ਨੰੂ ਅਗਲੀ ਖ਼ਬਰ ਜ਼ਿਲ੍ਹਾ ਪ੍ਰੀਸ਼ਦ ਲਈ ਆਮ ਆਦਮੀ ਪਾਰਟੀ ਨੇ ਮਾਧੋਪੁਰ ਜ਼ੋਨ ਤੋਂ ਸਾਹਿਬ ਸਿੰਘ ਸਾਬਾ ਨੂੰ ਬਣਾਇਆ ਆਪਣਾ ਉਮੀਦਵਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।