19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-12-2025

ਗਊ ਸੇਵਾ ਸਮਿਤੀ ਨੂੰ 31 ਹਜ਼ਾਰ ਰੁਪਏ ਸਹਾਇਤਾ ਰਾਸ਼ੀ ਭੇਟ

ਅਜੀਤ ਡੈਸਕ 04-12-2025
ਪਠਾਨਕੋਟ, 3 ਦਸੰਬਰ (ਸੰਧੂ)- ਗਊ ਸੇਵਾ ਸਮਿਤੀ ਮਹਿਲਾ ਵਿੰਗ ਨੇ ਪ੍ਰਧਾਨ ਨੀਲਮ ਸੈਣੀ ਦੀ ਨਿਗਰਾਨੀ ਹੇਠ ਖੱਡੀ ਪੁਲ ਵਿਖੇ ਸਥਿਤ ਗਊਸ਼ਾਲਾ 'ਚ ਇਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਜਿਸ ਵਿਚ ਸਮਿਤੀ ਪ੍ਰਧਾਨ ਵਿਜੇ ਪਾਸੀ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਇਸ ਮੌਕੇ ਮਹਿਲਾ ਵਿੰਗ ਨੇ ਗਊਸ਼ਾਲਾ ਵਿਚ ਸਥਿਤ ਠਾਕੁਰ ਜੀ ਮੰਦਿਰ ਵਿਚ ਇਕ ਰਸਮੀ ਪੂਜਾ ਤੇ ਸਤਿਸੰਗ ਕੀਤਾ | ਇਸ ਤੋਂ ਬਾਅਦ ਗਊਆਂ ਦੀ ਦੇਖਭਾਲ ਲਈ ਕਮੇਟੀ ਨੂੰ 31,000 ਰੁਪਏ ਦੀ ਰਕਮ ਦਾਨ ਕੀਤੀ ਗਈ | ਪ੍ਰਧਾਨ ਨੀਲਮ ਸੈਣੀ ਤੇ ਚੇਅਰਪਰਸਨ ਰੰਜਨਾ ਮਹਾਜਨ ਨੇ ਕਿਹਾ ਕਿ ਗਊਆਂ ਦੀ ਸੇਵਾ ਕਰਨ ਤੋਂ ਵੱਡੀ ਕੋਈ ਸੇਵਾ ਨਹੀਂ ਹੈ | ਸਿਰਫ਼ ਇਕ ਗਊ ਦੀ ਸੇਵਾ ਕਰਨ ਨਾਲ ਠਾਕੁਰ ਜੀ ਦਾ ਆਸ਼ੀਰਵਾਦ ਮਿਲਦਾ ਹੈ | ਇਸ ਮੌਕੇ ਨਰਿੰਦਰ ਮਹਾਜਨ, ਵਿਜੇ ਪਾਸੀ, ਨਵਲ ਕੁਮਾਰ, ਚੇਅਰਪਰਸਨ ਨੀਲਮ ਸੈਣੀ, ਚੇਅਰਪਰਸਨ ਰੰਜਨਾ ਮਹਾਜਨ, ਸੰਯੋਗਿਤਾ ਸ਼ਰਮਾ, ਪ੍ਰਭਾ ਮਹਾਜਨ, ਰਚਨਾ ਸ਼ਰਮਾ, ਨਿਸ਼ਾ ਸ਼ਰਮਾ, ਸੁਨੀਤਾ, ਡਾ. ਗੋਲਡੀ ਵਰਮਾ, ਮਿੰਨੀ ਮਹਾਜਨ, ਰਜਨੀ ਮਹਾਜਨ, ਪਦਮਾ ਖੁੱਲਰ ਅਤੇ ਹੋਰ ਪਤਵੰਤੇ ਵੀ ਮੌਜੂਦ ਸਨ |
ਪਿਛਲੀ ਖ਼ਬਰ ਕੋਈ ਵੀ ਇਨਸਾਫ਼ ਤੋਂ ਵਾਂਝਾ ਨਾ ਰਹੇ, ਡਿਫੈਂਸ ਕੌਂਸਲਾਂ ਨੂੰ ਸੈਸ਼ਨ ਜੱਜ ਵਲੋਂ ਨਿਰਦੇਸ਼ ਅਗਲੀ ਖ਼ਬਰ ਦੋ ਮੁਲਜ਼ਮ 10 ਗ੍ਰਾਮ ਚਿੱਟੇ ਤੇ 210 ਪ੍ਰੇਗਾ ਕੈਪਸੂਲਾਂ ਸਮੇਤ ਕਾਬੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।