20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਸਰਕਾਰੀ ਮਿਡਲ ਸਕੂਲ ਬਹਾਦਰਪੁਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੋਜਕੀਚੱਕ ਵਿਖੇ ਬੱਚਿਆਂ ਨੂੰ ਕੀਤਾ ਸਨਮਾਨਿਤ

ਅਜੀਤ ਡੈਸਕ 25-11-2025
ਪਠਾਨਕੋਟ, 24 ਨਵੰਬਰ (ਸੰਧੂ)- ਸ੍ਰੀ ਸੁਖੀ ਬਾਠ ਸੰਸਥਾਪਕ ਪੰਜਾਬ ਭਵਨ ਸਰੀ ਕੈਨੇਡਾ ਤੇ ਓਾਕਾਰ ਸਿੰਘ ਤੇਜੇ ਪ੍ਰੋਜੈਕਟ ਇੰਚਾਰਜ ਨਵੀਆਂ ਕਲਮਾਂ ਨਵੀਂ ਉਡਾਨ ਵਲੋਂ ਮਦਦ ਲਈ ਭੇਜੀ ਰਾਸ਼ੀ ਵਿਚੋਂ ਅੱਜ ਮਿਡਲ ਸਕੂਲ ਬਹਾਦਰਪੁਰ ਤੇ ਸ.ਸ.ਸ. ਸਕੂਲ ਖੋਜਕੀਚੱਕ ਦੇ ਜ਼ਰੂਰਤਮੰਦ ਪਰਿਵਾਰਾਂ ਦੇ ਬੱਚਿਆਂ ਨੂੰ ਸਕੂਲ ਬੈਗ ਤੇ ਸਟੇਸ਼ਨਰੀ ਦਿੱਤੀ ਗਈ | ਸਮਾਗਮ ਵਿਚ ਸਕੂਲ ਇੰਚਾਰਜ ਆਇਨਾ ਕੁਮਾਰੀ ਤੇ ਮੀਣਾ ਕੁਮਾਰੀ ਨੇ ਸੁਖੀ ਬਾਠ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਬਦੌਲਤ ਬੱਚਿਆਂ ਨੂੰ ਮਦਦ ਕਰਕੇ ਪੜ੍ਹਾਈ ਵੱਲ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਉਹ ਰਾਜੇਸ਼ਵਰ ਸਲਾਰੀਆ ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਦੇ ਬਹੁਤ ਸ਼ੁਕਰਗੁਜ਼ਾਰ ਹਨ, ਜਿਨ੍ਹਾਂ ਵਲੋਂ ਬੱਚਿਆਂ ਨੂੰ ਮਾਂ ਬੋਲੀ ਨਾਲ ਜੁੜਨ ਲਈ ਉਪਰਾਲੇ ਕੀਤੇ ਜਾ ਰਹੇ ਹਨ | ਇਸ ਮੌਕੇ ਮੈਡਮ ਮਧੂ, ਸਾਇੰਸ ਮਾਸਟਰ ਵਰੁਨ, ਅਜੀਤ ਕੁਮਾਰ, ਮੈਡਮ ਮਾਲਤੀ, ਰਵਿੰਦਰ ਸਿੰਘ, ਲੈਕ: ਸ਼ਕਤੀ ਸਿੰਘ ਨੇ ਵੀ ਪੰਜਾਬ ਭਵਨ ਸਰੀ ਤੇ ਸੁਖੀ ਬਾਠ ਦਾ ਧੰਨਵਾਦ ਕੀਤਾ | ਇਸ ਮੌਕੇ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੇਸ਼ਵਰ ਸਲਾਰੀਆ ਨਾਲ ਜ਼ਿਲ੍ਹਾ ਸਿੱਖਿਆ ਦਫ਼ਤਰ ਪਠਾਨਕੋਟ ਦੇ ਰਿਸ਼ਭ ਠਾਕੁਰ ਤੇ ਸਾਹਿਲ ਮਹਿਰਾ ਵੀ ਮੌਜੂਦ ਸਨ |
ਪਿਛਲੀ ਖ਼ਬਰ ਏ.ਐਂਡ.ਐਮ. ਇੰਸਟੀਚਿਊਟ ਦੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਕੀਤਾ ਜਾਗਰੂਕ ਅਗਲੀ ਖ਼ਬਰ ਪ੍ਰਤਾਪ ਵਰਲਡ ਸਕੂਲ ਪਠਾਨਕੋਟ ਦੇ ਪਿ੍ੰਸੀਪਲ ਨੇ ਲੀਡਰਸ਼ਿਪ ਤੇ ਅਕਾਦਮਿਕ ਤਰੱਕੀ ਸੈਸ਼ਨ ਲਈ ਆਈ.ਆਈ.ਟੀ. ਮਦਰਾਸ ਦਾ ਕੀਤਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।