ਕਲਾਨੌਰ, 24 ਨਵੰਬਰ (ਪੁਰੇਵਾਲ)- ਨੇੜਲੇ ਪਿੰਡ ਕਿਲਾ ਨੱਥੂ ਸਿੰਘ ਵਿਖੇ ਗ੍ਰਾਮ ਪੰਚਾਇਤ ਕਿਲਾ ਨੱਥੂ ਸਿੰਘ ਐੱਨ.ਆਰ.ਆਈਜ਼. ਤੇ ਇਲਾਕੇ ਦੇ ਖੇਡ ਪ੍ਰੇਮੀਆਂ ਦੇ ਸਹਿਯੋਗ ਨਾਲ ਸਵਰਗਵਾਸੀ ਖਿਡਾਰੀ ਮਨਜਿੰਦਰ ਸਿੰਘ ਤੇ ਸੁਖਵਿੰਦਰ ਸਿੰਘ ਦੀ ਯਾਦ ਵਿਚ ਪਹਿਲਾ ਕਾਸਕੋ ਕਿ੍ਕਟ ਟੂਰਨਾਮੈਂਟ ਕਰਵਾਇਆ ਗਿਆ | ਟੂਰਨਾਮੈਂਟ 'ਚ 35 ਦੇ ਕਰੀਬ ਟੀਮਾਂ ਨੇ ਭਾਗ ਲਿਆ | ਫਾਈਨਲ ਮੈਚ ਪੰਡੋਰੀ ਮਹੰਤਾਂ ਤੇ ਨਾਨੋਹਾਰਨੀ ਦੀ ਕ੍ਰਿਕੇਟ ਟੀਮ ਦਰਮਿਆਨ ਖੇਡਿਆ ਗਿਆ | ਫਾਈਨਲ ਮੁਕਾਬਲੇ ਦੌਰਾਨ 'ਆਪ' ਦੇ ਸੰਗਠਨ ਇੰਚਾਰਜ ਸ: ਜਤਿੰਦਰ ਸਿੰਘ ਹੈਪੀ ਡੇਅਰੀਵਾਲ ਕਿਰਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਉਨ੍ਹਾਂ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ ਤੇ ਫਾਈਨਲ ਮੈਚਾਂ ਦੀ ਸ਼ੁਰੂਆਤ ਕਰਵਾਈ ਗਈ | ਜੇਤੂ ਪੰਡੋਰੀ ਮਹੰਤਾਂ ਦੀ ਟੀਮ ਨੂੰ ਪ੍ਰਬੰਧਕਾਂ ਵਲੋਂ 41000 ਤੇ ਕੱਪ ਦੇ ਕੇ ਸਨਮਾਨਿਤ ਕੀਤਾ ਗਿਆ | ਰਨਰਅੱਪ ਨਾਨੋਹਾਰਨੀ ਦੀ ਟੀਮ ਨੂੰ 21000 ਤੇ ਕੱਪ ਨਾਲ ਸਨਮਾਨਿਤ ਕੀਤਾ ਗਿਆ | ਟੂਰਨਾਮੈਂਟ ਦੇ ਬੈਸਟ ਪਲੇਅਰ ਮੈਨ ਆਫ਼ ਦੀ ਸੀਰੀਜ਼ ਗੱਟੂ ਪਠਾਨਕੋਟ ਨੂੰ 5100, ਫਾਈਨਲ ਦੇ ਬੈਸਟ ਬਾਲਰ ਨਾਗ ਪੰਡੋਰੀ ਵਾਲਾ ਨੂੰ 2100, ਬੈਸਟ ਬੈਟਸਮੈਨ ਮੈਕਸਵੈਲ ਮਜੀਠਾ ਨੂੰ 2100 ਨਾਲ ਸਨਮਾਨਿਤ ਕੀਤਾ ਗਿਆ | ਟੂਰਨਾਮੈਂਟ 'ਚ ਪਹੁੰਚੇ ਪੁਰਾਣੇ ਖਿਡਾਰੀਆਂ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ | ਇਸ ਮੌਕੇ ਸੁਖਵਿੰਦਰ ਸਿੰਘ ਮੱਲ੍ਹੀ ਨੇ ਦੱਸਿਆ ਕਿ ਟੂਰਨਾਮੈਂਟ 'ਚ ਰਜਵੰਤ ਸਿੰਘ ਲਵ, ਅੰਮਿ੍ਤਪਾਲ ਸਿੰਘ, ਪਿਆਰਾ ਸਿੰਘ ਬਾਜਵਾ ਸਮੇਤ ਐਨ.ਆਰ.ਆਈਜ਼ ਦਾ ਸਹਿਯੋਗ ਰਿਹਾ ਜਿਨ੍ਹਾਂ ਵਲੋਂ ਭੇਜੇ ਸਹਿਯੋਗ ਨਾਲ ਟੂਰਨਾਮੈਂਟ ਨੇਪਰੇ ਚੜਿ੍ਹਆ | ਇਸ ਮੌਕੇ ਸਤਨਾਮ ਸਿੰਘ ਸਰਪੰਚ ਬਖਸ਼ੀਵਾਲ, ਪਲਵਿੰਦਰ ਸਿੰਘ ਸਾਬਕਾ ਸਰਪੰਚ ਮਾਹਲ, ਰਮਨ ਕੁਮਾਰ ਰਿੰਕੂ ਸਰਪੰਚ ਨੜਾਂਵਾਲੀ, ਰਛਪਾਲ ਸਿੰਘ ਸਰਪੰਚ ਮਾਨੇਪੁਰ, ਸੁਰਜੀਤ ਸਿੰਘ ਮੱਲੀ ਕਿਲਾ ਨੱਥੂ ਸਿੰਘ, ਇੰਦਰਜੀਤ ਸਿੰਘ ਸੱਭਰਵਾਲ, ਸੁਖਵਿੰਦਰ ਮੱਲ੍ਹੀ ਕਿਲਾ ਨੱਥੂ ਸਿੰਘ, ਵਿਪਨ ਠਾਕਰ, ਸ਼ਿਵ ਕੁਮਾਰ, ਅਭੀ, ਰਣਜੋਧ ਸਿੰਘ, ਮਨੋਹਰਜੀਤ ਸਿੰਘ, ਸੁਰਜੀਤ ਸਿੰਘ ਮੱਲੀ, ਸਰਪੰਚ ਸਤਨਾਮ ਸਿੰਘ ਮੱਲ੍ਹੀ ਹਾਜ਼ਰ ਰਹੇ |