20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਪਿਛਲੇ ਚਾਰ ਦਿਨਾਂ ਤੋਂ ਰਾਵੀ ਦਰਿਆ 'ਚੋਂ ਰੇਤਾ ਕੱਢਣ ਦਾ ਕੰਮ ਜੰਗੀ ਪੱਧਰ 'ਤੇ ਚੱਲ ਰਿਹਾ

ਅਜੀਤ ਡੈਸਕ 25-11-2025
ਬਹਿਰਾਮਪੁਰ, 24 ਨਵੰਬਰ (ਪ੍ਰੋ: ਬਲਬੀਰ ਸਿੰਘ ਕੋਲਾ)- ਪੰਜਾਬ ਸਰਕਾਰ ਵਲੋਂ ਜਾਰੀ ਕੀਤੀ ਪਾਲਿਸੀ 'ਜਿਸ ਕਾ ਖੇਤ ਉਸ ਕੀ ਰੇਤ' ਦੇ ਤਹਿਤ ਰਾਵੀ ਦਰਿਆ ਦੇ ਪੱਤਣ ਮਕੌੜਾ, ਮਰਾੜਾ ਤੇ ਦਰਿਆ ਵਿਚੋਂ ਵੱਡੇ ਪੱਧਰ 'ਤੇ ਰੇਤਾ ਕੱਢਣ ਦਾ ਕੰਮ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਚੱਲ ਰਿਹਾ ਹੈ | ਰਾਵੀ ਦਰਿਆ ਵਿਚ ਹੋ ਰਹੀ ਮਾਈਨਿੰਗ ਨੰੂ ਰੋਕਣ ਲਈ ਭਾਵੇਂ ਆਸ-ਪਾਸ ਦੇ ਪਿੰਡ ਜਿਨ੍ਹਾਂ ਵਿਚ ਮਕੌੜਾ, ਚੰਡੀਗੜ੍ਹ, ਚੱਕ ਰਾਮ ਸਹਾਏ, ਝਬਕਰਾ, ਨਾਭਾ ਦਾਸ ਕਾਲੋਨੀ, ਜੁੱਗੋਚੱਕ ਟਾਂਡਾ ਆਦਿ ਵਲੋਂ ਮਤੇ ਪਾ ਕੇ ਜ਼ਿਲ੍ਹਾ ਪ੍ਰਸ਼ਾਸਨ ਤੱਕ ਪਹੁੰਚ ਕੀਤੀ ਗਈ, ਰੋਸ ਪ੍ਰਦਰਸ਼ਨ ਕੀਤੇ ਗਏ, ਹਲਕਾ ਵਿਧਾਇਕਾ ਅਰੁਣਾ ਚੌਧਰੀ ਵਲੋਂ ਇਜਲਾਸ ਵਿਚ ਵੀ ਇਹ ਮੁੱਦਾ ਉਠਾਇਆ ਗਿਆ ਪਰ ਫਿਰ ਵੀ ਬੀਤੀ ਸ਼ੁੱਕਰਵਾਰ ਤੋਂ ਵੱਡੀ ਗਿਣਤੀ 'ਚ ਪੋਕਲੇਨ, ਜੇ.ਸੀ.ਬੀ, ਟਿੱਪਰਾਂ ਤੇ ਟਰਾਲੀਆਂ ਨਾਲ ਦਰਿਆ ਵਿਚੋਂ ਰੇਤਾ ਕੱਢੇ ਜਾਣ ਦਾ ਕੰਮ ਜ਼ੋਰਾਂ 'ਤੇ ਚੱਲ ਰਿਹਾ ਹੈ | ਦਰਜਨਾਂ ਗੱਡੀਆਂ 'ਚ ਸੈਂਕੜੇ ਨੌਜਵਾਨ ਦਰਿਆ ਵਿਚੋਂ ਰੇਤਾ ਕੱਢਣ ਵਾਲਿਆਂ ਦਾ ਸਾਥ ਦੇ ਰਹੇ ਹਨ | ਰੇਤ ਮਾਫ਼ੀਆ ਦੀ ਇਲਾਕੇ 'ਚ ਪੂਰੀ ਦਹਿਸ਼ਤ ਫੈਲੀ ਹੋਈ ਹੈ | (ਬਾਕੀ ਸਫਾ 6 'ਤੇ)
ਪਿਛਲੀ ਖ਼ਬਰ ਰਾਵੀ ਦਰਿਆ ਦੇ ਪੱਤਣ ਮਕੌੜਾ 'ਤੇ ਪਨਟੂਨ ਪੁਲ ਬਣਾਉਣ ਦਾ ਕੰਮ ਜ਼ੋਰਾਂ 'ਤੇ ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਬਟਾਲਾ 'ਚ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।