07-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਸ੍ਰੀ ਹਰਿਗੋਬਿੰਦਪੁਰ ਦਾਣਾ ਮੰਡੀ 'ਚ ਵਿਧਾਇਕ ਅਮਰਪਾਲ ਸਿੰਘ ਤੇ ਚੇਅਰਮੈਨ ਨਿਸ਼ਾਨ ਸਿੰਘ ਵਲੋਂ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ <br/>

ਅਜੀਤ ਡੈਸਕ 22-10-2025
ਸ੍ਰੀ ਹਰਿਗੋਬਿੰਦਪੁਰ, 21 ਅਕਤੂਬਰ (ਕੰਵਲਜੀਤ ਸਿੰਘ ਚੀਮਾ)-ਵਿਧਾਨ ਸਭਾ ਹਲਕਾ ਸ੍ਰੀ ਹਰਿਗੋਬਿੰਦਪੁਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਕਿਸ਼ਨਕੋਟ ਅਤੇ ਸ੍ਰੀ ਹਰਿਗੋਬਿੰਦਪੁਰ ਮਾਰਕੀਟ ਕਮੇਟੀ ਦੇ ਚੇਅਰਮੈਨ ਐਡਵੋਕੇਟ ਨਿਸ਼ਾਨ ਸਿੰਘ ਬੋਲੇਵਾਲ ਵਲੋਂ ਸਥਾਨਕ ਦਾਣਾ ਮੰਡੀ ਵਿਖੇ ਚੱਲ ਰਹੀ ਝੋਨੇ ਦੀ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ | ਇਸ ਸਮੇਂ ਵਿਧਾਇਕ ਐਡਵੋਕੇਟ ਅਮਰਪਾਲ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਦਿੱਤੀਆਂ ਗਈਆਂ ਹਦਾਇਤਾਂ ਅਨੁਸਾਰ ਸ੍ਰੀ ਹਰਿਗੋਬਿੰਦਪੁਰ ਦਾਣਾ ਮੰਡੀ ਵਿਚ ਵੀ ਝੋਨੇ ਦਾ ਸਰਕਾਰੀ ਭਾਅ 2389 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਝੋਨੇ ਦੀ ਨਿਰਵਿਘਨ ਖ਼ਰੀਦ ਹੋ ਰਹੀ ਹੈ | ਉਨ੍ਹਾਂ ਕਿਹਾ ਕਿ ਮੰਡੀ 'ਚ ਬਗੈਰ ਕਿਸੇ ਕਿਸਾਨ ਨੂੰ ਕੱਟ ਲਗਾਇਆ ਝੋਨਾ ਖ਼ਰੀਦਿਆ ਜਾ ਰਿਹਾ ਹੈ, ਜੋ ਕਿ ਇਹ ਬਹੁਤ ਖ਼ੁਸ਼ੀ ਵਾਲ ਗੱਲ ਹੈ | ਉਨ੍ਹਾਂ ਕਿਹਾ ਕਿ ਮੀਂਹ ਪੈਣ ਕਾਰਨ ਝੋਨੇ ਦੀ ਖ਼ਰੀਦ ਕਰਨ ਵਿਚ ਦੇਰੀ ਹੋ ਰਹੀ ਜਿਸ ਕਾਰਨ ਝੋਨਾ ਦਾ ਝਾੜ ਘੱਟ ਨਿਕਲਣ ਕਾਰਨ ਕਿਸਾਨਾਂ ਦਾ ਨੁਕਸਾਨ ਵੀ ਹੋਇਆ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਹਦਾਇਤਾਂ ਹਨ ਕਿ ਕਿਸੇ ਵੀ ਕਿਸਾਨ ਨੂੰ ਕੱਟ ਨਹੀਂ ਲੱਗਣਾ ਚਾਹੀਦਾ ਤੇ ਭਾਅ ਵੀ ਪੂਰਾ ਕਿਸਾਨ ਨੂੰ ਮਿਲਣਾ ਚਾਹੀਦਾ ਹੈ, ਅਸੀਂ ਉਨ੍ਹਾਂ ਹਦਾਇਤਾਂ ਦੀ ਪਾਲਣਾ ਕਰ ਰਹੇ ਹਾਂ | ਵਿਧਾਇਕ ਨੇ ਝੋਨੇ ਦੀ ਸੁੱਚਜੇ ਢੰਗ ਨਾਲ ਖ਼ਰੀਦ ਕਰਵਾਉਣ 'ਤੇ ਸਮੂਹ ਅਧਿਕਾਰੀਆਂ, ਆੜ੍ਹਤੀਆਂ ਦਾ ਧੰਨਵਾਦ ਕੀਤਾ | ਚੇਅਰਮੈਨ ਐਡਵੋਕੇਟ ਨਿਸ਼ਾਨ ਸਿੰਘ ਬੋਲੇਵਾਲ ਨੇ ਕਿਹਾ ਕਿ ਸਰਕਾਰ ਵਲੋਂ ਪੁਖ਼ਤਾ ਖ਼ਰੀਦ ਪ੍ਰਬੰਧ ਕੀਤੇ ਗਏ ਹਨ | ਸਾਰੇ ਆੜ੍ਹਤੀਆਂ ਨੂੰ ਸਮੇਂ ਸਿਰ ਬਾਰਦਾਨਾ ਮਿਲ ਰਿਹਾ ਹੈ ਤੇ ਜੋ ਕਿਸਾਨ 17 ਫ਼ੀਸਦੀ ਨਮੀ ਵਾਲਾ ਝੋਨਾ ਮੰਡੀ ਵਿਚ ਲੈ ਕੇ ਆ ਰਿਹਾ ਹੈ, ਉਹ ਸਰਕਾਰ ਵਲੋਂ ਬਗੈਰ ਕੱਟ ਤੋਂ ਖ਼ਰੀਦਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਹੁਣ ਤੱਕ ਸ੍ਰੀ ਹਰਿਗੋਬਿੰਦਪੁਰ ਦੀਆਂ ਮੰਡੀਆਂ ਵਿਚ ਕਰੀਬ 2 ਲੱਖ ਦੇ ਕਰੀਬ ਖ਼ਰੀਦ ਹੋ ਚੁੱਕੀ ਹੈ, ਚੁਕਾਈ ਦੀ ਸਮੱਸਿਆ ਵੀ ਦੂਰ ਹੋ ਚੁੱਕੀ ਤੇ ਕਿਸਾਨਾਂ ਦੇ ਖ਼ਾਤਿਆਂ ਵਿਚ ਸਿੱਧੀ ਅਦਾਇਗੀ ਹੋ ਰਹੀ ਹੈ | ਉਨ੍ਹਾਂ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਸ੍ਰੀ ਹਰਿਗੋਬਿੰਦਪੁਰ ਮਾਰਕੀਟ ਕਮੇਟੀ ਕਿਸਾਨਾਂ ਨੂੰ ਕਿਸੇ ਪ੍ਰਕਾਰ ਦੀ ਮੁਸ਼ਕਿਲ ਪੇਸ਼ ਨਹੀਂ ਆਉਣ ਦੇਵੇਗੀ | ਉਪਰੰਤ ਬਾਬਾ ਸੰਦੀਪ ਭੱਲਾ ਵਲੋਂ ਹਲਕਾ ਵਿਧਾਇਕ, ਚੇਅਰਮੈਨ, ਆੜ੍ਹਤੀਆਂ ਤੇ ਕਿਸਾਨਾਂ ਦਾ ਧੰਨਵਾਦ ਕੀਤਾ | ਇਸ ਸਮੇਂ ਥਾਣਾ ਮੁਖੀ ਸੁਖਵਿੰਦਰ ਸਿੰਘ, ਇੰਸਪੈਕਟਰ ਸੁਨੀਲ, ਮੰਡੀ ਅਧਿਕਾਰੀ ਬਲਕਾਰ ਸਿੰਘ, ਆੜ੍ਹਤੀ ਬਾਬਾ ਸੰਦੀਪ ਭੱਲਾ, ਆੜ੍ਹਤੀ ਕੁਲਵਿੰਦਰ ਸਿੰਘ ਪਨੂੰ, ਕੁਲਜੀਤ ਸਿੰਘ, ਬਾਬਾ ਪਰਮਜੀਤ ਭੱਲਾ, ਰਾਜੂ, ਸਲਵਿੰਦਰ ਸਿੰਘ ਚੀਮਾ, ਮੰਗਦੇਵ, ਸੁਰਿੰਦਰ ਸਿੰਘ ਰਿੰਕੂ, ਰਾਜਨ ਲੂਬਾ, ਰਾਣਾ ਘੁਮਾਣ, ਅਮਰੀਕ ਸਿੰਘ, ਸੁਖਦੇਵ ਸਿੰਘ ਸੱਖੋਵਾਲ, ਪੀ.ਏ. ਨਵ ਭਿੰਡਰ, ਜਸਬੀਰ ਸਿੰਘ ਮੇਤਲੇ, ਜਗਦੀਸ਼ ਸਿੰਘ ਮੇਤਲੇ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਟਿਊਬਵੈੱਲ ਮੋਟਰਾਂ ਦੇ ਟਰਾਂਸਫਾਰਮਰਾਂ 'ਚੋਂ ਤੇਲ ਚੋਰੀ ਅਗਲੀ ਖ਼ਬਰ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਸਮਰਪਿਤ ਸੰਧਿਆ ਫੇਰੀ ਅੱਜ-ਮਨਪ੍ਰੀਤ ਸਿੰਘ ਸਾਹਨੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।