ਤਾਰਾਗੜ੍ਹ, 21 ਅਕਤੂਬਰ (ਸੋਹਨ ਲਾਲ)-ਹਲਕਾ ਭੋਆ ਦੇ ਅਧੀਨ ਪੈਂਦੇ ਅੱਡਾ ਬਨੀ ਲੋਧੀ ਸਥਿਤ ਕਾਂਗਰਸ ਦਫ਼ਤਰ ਵਿਚ ਜਨਤਾ ਦਰਬਾਰ ਦੇ ਦੌਰਾਨ ਹਲਕੇ ਦੇ ਪਿੰਡ ਚੰਡੀਗੜ੍ਹ ਦੇ ਪਰਿਵਾਰ ਜਤਿੰਦਰ ਕੁਮਾਰ ਨੂੰ ਮਕਾਨ ਬਣਾਉਣ ਲਈ ਆਰਥਿਕ ਸਹਾਇਤਾ ਦਿੱਤੀ ਗਈ | ਇਸ ਦੌਰਾਨ ਸਾਬਕਾ ਵਿਧਾਇਕ ਜੋਗਿੰਦਰ ਪਾਲ ਨੇ ਕਿਹਾ ਕਿ ਮੇਰਾ ਸਲੋਗਨ ਰਿਹਾ ਹੈ ਮੇਰਾ ਹਲਕਾ ਮੇਰਾ ਪਰਿਵਾਰ, ਮੈਂ ਆਪਣੇ ਪਰਿਵਾਰ ਦੇ ਨਾਲ 24 ਘੰਟੇ ਖੜ੍ਹਾ ਹਾਂ | ਉਨ੍ਹਾਂ ਕਿਹਾ ਕਿ ਆਪਣੇ ਕਾਰਜਕਾਲ ਦੌਰਾਨ ਉਨ੍ਹਾਂ ਨੇ ਹਲਕੇ ਦਾ ਸਮੂਹਿਕ ਵਿਕਾਸ ਬਿਨ੍ਹਾਂ ਕਿਸੇ ਪੱਖਪਾਤ ਦੇ ਕਰਵਾਇਆ ਤੇ ਆਪਣੇ ਹਲਕੇ ਦੇ ਕਈ ਗ਼ਰੀਬ ਪਰਿਵਾਰਾਂ ਦੇ ਆਸ਼ਿਆਨੇ ਵੀ ਬਣਵਾਏ, ਜਿਨ੍ਹਾਂ ਦੀਆਂ ਬਦੌਲਤ ਜਨਤਾ ਅੱਜ ਵੀ ਉਨ੍ਹਾਂ ਨੂੰ ਇੰਨ੍ਹਾ ਪਿਆਰ ਦੇ ਰਹੀ ਹੈ | ਜਦਕਿ ਪੰਜਾਬ ਵਿਚ ਬਦਲਾਅ ਦੇ ਰੂਪ ਵਿਚ ਆਈ ਆਮ ਆਦਮੀ ਪਾਰਟੀ ਨੇ ਹਮੇਸ਼ਾ ਪੱਖਪਾਤ ਦੀ ਰਾਜਨੀਤੀ ਕੀਤੀ ਤੇ ਬਦਲਾ ਖੋਰੀ ਦੀ ਰਾਜਨੀਤੀ ਕੀਤੀ ਹੈ | ਉਨ੍ਹਾਂ ਕਿਹਾ ਕਿ ਇਸ ਵਾਰ ਦੀਵਾਲੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ | ਪ੍ਰਭੂ ਸ੍ਰੀ ਰਾਮ ਦੇ ਦਰਸ਼ਨ ਮਾਰਗ 'ਤੇ ਚੱਲ ਕੇ ਜੀਵਨ ਨੂੰ ਸਫਲ ਬਣਾਉਣ ਦੀ ਪੇ੍ਰਰਨਾ ਦਿੱਤੀ ਜਾ ਰਹੀ ਹੈ | ਇਸ ਦੌਰਾਨ ਪਰਿਵਾਰ ਮੁਖੀ ਜਤਿੰਦਰ ਕੁਮਾਰ ਨੇ ਸਾਬਕਾ ਵਿਧਾਇਕ ਜੋਗਿੰਦਰ ਪਾਲ ਦਾ ਧੰਨਵਾਦ ਕੀਤਾ |