05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪਿੰਡ ਰਣਸੀਕਾ ਤੱਲਾ 'ਚ ਗ੍ਰੰਥੀ ਸਿੰਘ ਦੇ ਹੜ੍ਹ ਨਾਲ ਪ੍ਰਭਾਵਿਤ ਹੋਏ ਮਕਾਨ ਦੀ ਉਸਾਰੀ ਸੰਗਤ ਏਡ ਯੂ.ਕੇ. ਵਲੋਂ ਸ਼ੁਰੂ

ਪਿੰਡ ਰਣਸੀਕਾ ਤੱਲਾ 'ਚ ਸੰਗਤ ਏਡ ਯੂ.ਕੇ. ਵਲੋਂ ਗ੍ਰੰਥੀ ਹਰਭਜਨ ਸਿੰਘ ਦਾ ਮਕਾਨ ਬਣਾਉਣ ਦੀ ਸੇਵਾ ਦਾ ਨੀਂਹ ਪੱਥਰ ਰੱਖਦੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਪ੍ਰਬੰਧਕਾਂ ਸਮੇਤ | ਤਸਵੀਰ : ਨਾਗਰਾ <br/> 25-09-2025
ਕੋਟਲੀ ਸੂਰਤ ਮੱਲ੍ਹੀ, 24 ਸਤੰਬਰ (ਕੁਲਦੀਪ ਸਿੰਘ ਨਾਗਰਾ)-ਹੜ੍ਹ ਦੇ ਪਾਣੀ ਦੀ ਮਾਰ ਹੇਠ ਆਏ ਬਲਾਕ ਡੇਰਾ ਬਾਬਾ ਨਾਨਕ ਦੇ ਪਿੰਡ ਰਣਸੀਕਾ ਤੱਲਾ 'ਚ ਇਕ ਗ੍ਰੰਥੀ ਸਿੰਘ ਦੇ ਹੜ੍ਹ ਨਾਲ ਨੁਕਸਾਨੇ ਗਏ ਮਕਾਨ ਦੀ ਨਵੀਂ ਉਸਾਰੀ ਦੀ ਸੇਵਾ ਸੰਗਤ ਏਡ ਯੂ.ਕੇ. ਵਲੋ ਅੱਜ ਜੈਕਾਰਿਆਂ ਦੀ ਗੂੰਜ 'ਚ ਆਰੰਭ ਕਰ ਦਿੱਤੀ ਗਈ ਹੈ ਤੇ ਹੜ੍ਹ ਪ੍ਰਭਾਵਿਤ ਇਸ ਮਕਾਨ ਦੀ ਉਸਾਰੀ ਦਾ ਨੀਂਹ ਪੱਥਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਵਲੋਂ ਅਰਦਾਸ ਉਪਰੰਤ ਰੱਖਿਆ ਗਿਆ | ਇਸ ਮੌਕੇ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਹੜ੍ਹ ਦੇ ਪਾਣੀ ਨੇ ਬਹੁਤ ਜ਼ਿਆਦਾ ਨੁਕਸਾਨ ਕੀਤਾ ਹੈ, ਪਰ ਸੰਗਤਾਂ ਨੇ ਦਿਲ ਖੋਲ੍ਹ ਕੇ ਪ੍ਰਭਾਵਿਤ ਲੋਕਾਂ ਦੀ ਮਦਦ ਕੀਤੀ ਹੈ | ਉਨ੍ਹਾਂ ਕਿਹਾ ਕਿ ਸੰਗਤ ਏਡ ਯੂ.ਕੇ. ਵਲੋਂ ਬਹੁਤ ਸ਼ਾਲਾਘਾਯੋਗ ਉਪਰਾਲਾ ਕਰਦਿਆਂ ਕੁਝ ਪ੍ਰਭਾਵਿਤ ਸੰਗਤਾਂ ਨੂੰ ਮਕਾਨ ਬਣਾ ਕੇ ਦਿੱਤੇ ਜਾ ਰਹੇ ਹਨ, ਜਿਨ੍ਹਾਂ 'ਚ ਗ੍ਰੰਥੀ ਭਾਈ ਹਰਭਜਨ ਸਿੰਘ ਰਣਸੀਕਾ ਤੱਲਾ ਦਾ ਵੀ ਮਕਾਨ ਸ਼ਾਮਿਲ ਹੈ | ਉਨ੍ਹਾਂ ਕਿਹਾ ਕਿ ਸਮੁੱਚੇ ਸੰਸਾਰ 'ਚ ਵੱਸਦੀਆਂ ਸਿੱਖ ਸੰਗਤਾਂ ਵਲੋਂ ਪ੍ਰਭਾਵਿਤ ਪੰਜਾਬੀਆਂ ਦੀ ਬਹੁਤ ਸੇਵਾ ਕੀਤੀ ਗਈ ਹੈ, ਜਿਸ ਦੀ ਉਹ ਸ਼ਾਲਾਘਾ ਕਰਦੇ ਹਨ | ਇਕ ਸਵਾਲ ਦੇ ਜਵਾਬ 'ਚ ਸਿੰਘ ਸਾਹਿਬ ਨੇ ਕਿਹਾ ਕਿ ਉਨ੍ਹਾਂ ਪੜਿਆ ਸ: ਸੁਖਬੀਰ ਸਿੰਘ ਬਾਦਲ ਵਲੋਂ ਵੀ ਹੜ੍ਹ ਪ੍ਰਭਾਵਿਤ ਲੋਕਾਂ ਦੀ ਬਹੁਤ ਸੇਵਾ ਕੀਤੀ ਗਈ ਹੈ, ਜਿਹੜੀ ਕਿ ਬਹੁਤ ਚੰਗੀ ਗੱਲ ਹੈ | ਉਨ੍ਹਾਂ ਕਿਹਾ ਕਿ ਸੰਗਤ ਨੇ ਸੰਗਤ ਦੀ ਬਾਂਹ ਫੜ੍ਹੀ ਹੈ ਜਾਂ ਕਹਿ ਲਵੋ ਪੰਜਾਬੀਆਂ ਨੇ ਪੰਜਾਬੀਆਂ ਦੀ ਬਾਂਹ ਫੜ੍ਹੀ ਹੈ, ਚਾਹੇ ਕਿਸੇ ਨੇ ਚੂਲੀ ਭਰ ਕੇ ਚਾਹੇ ਪਿਆਲਾ ਭਰ ਕੇ ਅਜਿਹੀ ਆਫ਼ਤ ਸਮੇਂ ਹਰੇਕ ਦੀ ਤਿਲ-ਫੁੱਲ ਸੇਵਾ ਪ੍ਰਵਾਨ ਹੈ | ਇਸ ਮੌਕੇ 'ਤੇ ਸੰਗਤ ਏਡ ਯੂ.ਕੇ. ਦੇ ਪ੍ਰਬੰਧਕਾਂ ਨੇ ਦੱਸਿਆ ਕਿ ਪਹਿਲਾਂ ਉਹ ਹੜ੍ਹ ਪ੍ਰਭਾਵਿਤ ਲੋਕਾਂ ਦੇ ਘਰ-ਘਰ ਜਾ ਕੇ ਰਾਹਤ ਸਮੱਗਰੀ ਤੇ ਰਾਸ਼ਨ ਵੰਡਦੇ ਸਨ ਤੇ ਹੁਣ ਘਰ ਇਥੋਂ ਘਰ ਬਣਾਉਣ ਦੀ ਸੇਵਾ ਦੀ ਆਰੰਭ ਕੀਤੀ ਗਈ ਹੈ | ਇਸ ਮੌਕੇ ਗ੍ਰੰਥੀ ਹਰਭਜਨ ਸਿੰਘ ਨੇ ਵਾਹਿਗੁਰੂ ਦਾ ਸ਼ੁਕਰਾਨਾ ਕਰਦਿਆਂ ਸੰਗਤ ਏਡ ਯੂ.ਕੇ. ਦੇ ਪ੍ਰਬੰਧਕਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਰਪੰਚ ਗੁਰਤੇਜ ਸਿੰਘ ਰਣਸੀਕਾ ਤੱਲਾ, ਮਨਦੀਪ ਸਿੰਘ, ਤਾਜਪ੍ਰੀਤ ਸਿੰਘ, ਵਿਕਰਮ ਸਿੰਘ, ਦਿਲਪ੍ਰੀਤ ਸਿੰਘ, ਦਲੇਰ ਸਿੰਘ, ਗੁਰਪ੍ਰੀਤ ਸਿੰਘ, ਬੀਰਪਾਲ ਸਿੰਘ ਰਣਸੀਕਾ ਤੱਲਾ, ਕਸਮੀਰ ਸਿੰਘ, ਦਿਲਬਾਗ ਸਿੰਘ, ਹਰਿੰਦਰ ਸਿੰਘ, ਬਲਜਿੰਦਰ ਸਿੰਘ ਸਮੇਤ ਪਿੰਡ ਦੀਆਂ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਮਰਹੂਮ ਅਦਰਸ਼ਪ੍ਰੀਤ ਸਿੰਘ ਦੀ ਮਾਤਾ ਨੂੰ ਸਰਕਾਰ ਵਲੋਂ ਮਿਲੀ ਆਰਥਿਕ ਸਹਾਇਤਾ ਅਗਲੀ ਖ਼ਬਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਡੇਰਾ ਬਾਬਾ ਨਾਨਕ ਪੁੱਜੇ ਹੜ੍ਹ ਪ੍ਰਭਾਵਿਤ ਪਰਿਵਾਰਾਂ ਦੇ ਘਰਾਂ ਦਾ ਨੀਂਹ ਪੱਥਰ ਰੱਖਿ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।