05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਅਕਾਲੀ ਦਲ ਵਾਰਿਸ ਪੰਜਾਬ ਵਲੋਂ ਧਰਮਕੋਟ ਰੰਧਾਵਾ ਵਿਖੇ ਰਾਹਤ ਕੈਂਪ ਨਿਰੰਤਰ ਜਾਰੀ

ਅਜੀਤ ਡੈਸਕ 25-09-2025
ਡੇਰਾ ਬਾਬਾ ਨਾਨਕ, 24 ਸਤੰਬਰ (ਵਿਜੇ ਸ਼ਰਮਾ, ਹੀਰਾ ਸਿੰਘ ਮਾਂਗਟ)-ਸਰਹੱਦੀ ਖੇਤਰ ਦੇ ਪਿੰਡਾਂ ਅੰਦਰ ਦਰਿਆ ਰਾਵੀ ਦੇ ਹੜ੍ਹ ਨਾਲ ਪ੍ਰਭਾਵਿਤ ਪਰਿਵਾਰਾਂ ਦੀ ਮਦਦ ਲਈ ਅਕਾਲੀ ਦਲ ਵਾਰਿਸ ਪੰਜਾਬ ਦੀ ਟੀਮ ਵਲੋਂ ਪਿੰਡ ਧਰਮਕੋਟ ਰੰਧਾਵਾ ਵਿਖੇ ਪਿਛਲੇ 25 ਦਿਨਾਂ ਤੋਂ ਨਿਰੰਤਰ ਸੇਵਾ ਨਿਭਾਈ ਜਾ ਰਹੀ ਹੈ | ਇਕ ਗੱਲਬਾਤ ਦੌਰਾਨ ਟੀਮ ਦੇ ਮੈਂਬਰ ਅੰਗਰੇਜ਼ ਸਿੰਘ ਗੋਰਾ, ਮਨਿੰਦਰ ਸਿੰਘ ਤਰਨਤਾਰਨ, ਸੰਚਾਲਕ ਗੁਰਲਾਲ ਸਿੰਘ ਅਤੇ ਚਰਨਜੀਤ ਸਿੰਘ ਭਿੰਡਰ ਨੇ ਦੱਸਿਆ ਕਿ ਅਕਾਲੀ ਦਲ ਵਾਰਿਸ ਪੰਜਾਬ ਦੀ ਟੀਮ ਵਲੋਂ ਸਰਹੱਦੀ ਪਿੰਡ ਧਰਮਕੋਟ ਰੰਧਾਵਾ ਵਿਖੇ ਪਿਛਲੇ 25 ਦਿਨਾਂ ਤੋਂ ਹੜ੍ਹ ਪੀੜਤ ਪਰਿਵਾਰਾਂ ਨੂੰ ਮੰਜੇ, ਬਿਸਤਰੇ, ਗੈਸ ਚੱੁਲੇ, ਆਟਾ, ਚੌਲ, ਕਣਕ ਅਤੇ ਹੋਰ ਘਰੇਲੂ ਜ਼ਰੂਰਤ ਦੇ ਸਾਮਾਨ ਦੀ ਵੰਡ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਮੈਂਬਰ ਪਾਰਲੀਮੈਂਟ ਭਾਈ ਅੰਮਿ੍ਤਪਾਲ ਸਿੰਘ ਦੀ ਸੋਚ ਅਨੁਸਾਰ ਹੜ੍ਹ ਪੀੜਤ ਲੋਕਾਂ ਦੀ ਸੇਵਾ ਉਦੋਂ ਤੱਕ ਜਾਰੀ ਰਹੇਗੀ, ਜਦੋਂ ਤੱਕ ਇਹ ਲੋਕ ਆਪਣੇ ਪੈਰਾਂ ਉੱਪਰ ਖੜੇ ਨਹੀਂ ਹੋ ਜਾਂਦੇ | ਉਨ੍ਹਾਂ ਦੱਸਿਆ ਕਿ ਹੜ੍ਹ ਕਾਰਨ ਕਿਸਾਨ ਵੀਰਾਂ ਦੀਆਂ ਜ਼ਮੀਨਾਂ ਨੂੰ ਹੋਏ ਨੁਕਸਾਨ ਨੂੰ ਵਾਹੀਯੋਗ ਬਨਾਉਣ ਅਤੇ ਘਰਾਂ ਦੀ ਮੁਰੰਮਤ ਕੀਤੇ ਜਾਣ ਦੀ ਸੇਵਾ ਨਿਰੰਤਰ ਜਾਰੀ ਰਹੇਗੀ | ਉਨ੍ਹਾਂ ਦੱਸਿਆ ਕਿ ਕੋਈ ਵੀ ਹੜ੍ਹ ਪੀੜਤ ਪਰਿਵਾਰ ਉਨ੍ਹਾਂ ਨਾਲ ਸੰਪਰਕ ਕਰਕੇ ਸਾਡੀ ਸੰਸਥਾ ਦੀ ਮਦਦ ਲੈ ਸਕਦਾ ਹੈ |
ਪਿਛਲੀ ਖ਼ਬਰ ਚੱਢਾ ਖੰਡ ਮਿੱਲ ਕੀੜੀ ਅਫਗਾਨਾ ਦੇ ਐੱ ਮ.ਡੀ. ਜਸਦੀਪ ਕੌਰ ਚੱਢਾ ਨੇ ਹੜ੍ਹ ਪ੍ਰਭਾਵਿਤ ਪਿੰਡਾਂ ਦਾ ਕੀਤਾ ਦੌਰਾ ਅਗਲੀ ਖ਼ਬਰ ਭਾਰਤ ਵਿਕਾਸ ਪ੍ਰੀਸ਼ਦ ਬਟਾਲਾ ਸ਼ਾਖ਼ਾ ਵਲੋਂ ਸੁੰਦਰਕਾਂਡ ਦਾ ਪਾਠ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।