03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਰਾਜਪੂਤ ਸਭਾ ਸੰਗਠਨ ਦੇ ਪ੍ਰਧਾਨ ਸਲਾਰੀਆ ਵਲੋਂ ਰਾਮ ਲੀਲ੍ਹਾ ਦਾ ਉਦਘਾਟਨ

ਅਜੀਤ ਡੈਸਕ 25-09-2025
ਘਰੋਟਾ, 24 ਸਤੰਬਰ (ਸੰਜੀਵ ਗੁਪਤਾ)-ਪਿੰਡ ਚੌਹਾਨ ਵਿਖੇ ਰਾਮ ਨਾਟਕ ਕਲੱਬ ਵਲੋਂ ਆਯੋਜਿਤ ਰਾਮ ਲੀਲ੍ਹਾ ਦਾ ਉਦਘਾਟਨ ਰਾਜਪੂਤ ਸਭਾ ਸੰਗਠਨ ਦੇ ਪ੍ਰਧਾਨ ਰਾਜੇਸ਼ ਸਿੰਘ ਸਲਾਰੀਆ ਨੇ ਕੀਤਾ | ਪ੍ਰਧਾਨ ਰਾਜੇਸ਼ ਸਿੰਘ ਸਲਾਰੀਆ ਨੇ ਜਿੱਥੇ ਰਾਜਪੂਤ ਸਮਾਜ ਦੇ ਇਤਿਹਾਸ ਤੇ ਮਹਾਨ ਸੂਰਬੀਰਾਂ ਅਤੇ ਰਾਮ-ਲੀਲ੍ਹਾ ਦੇ ਮਹੱਤਵ 'ਤੇ ਚਾਨਣਾ ਪਾਇਆ | ਉਨ੍ਹਾਂ ਕਲੱਬ ਦੀਆਂ ਕੋਸ਼ਿਸ਼ਾਂ ਦੀ ਸਰਾਹਨਾ ਕੀਤੀ | ਉੱਥੇ ਨੌਜਵਾਨ ਵਰਗ ਨੂੰ ਵੀ ਇਸ ਤੋਂ ਪ੍ਰੇਰਨਾ ਲੈ ਕੇ ਜ਼ਿੰਦਗੀ ਨੂੰ ਨਵੀਂ ਦਿਸ਼ਾ ਦੇਣ ਲਈ ਕਿਹਾ | ਇਸ ਮੌਕੇ ਉਨ੍ਹਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਕਲੱਬ ਵਲੋਂ ਸਨਮਾਨਿਤ ਕੀਤਾ ਗਿਆ | ਇਸ ਮੌਕੇ ਥੁੜ ਸਿੰਘ, ਮਦਨ ਸਿੰਘ, ਕਰਨੈਲ ਸਿੰਘ, ਬਲਵਿੰਦਰ ਸਿੰਘ, ਸੰਕਾਰ ਸਿੰਘ, ਰਣਜੀਤ ਸਿੰਘ, ਸੁਭਾਸ਼ ਸਿੰਘ, ਸ਼ਕਤੀ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਹਿੰਦੂ ਏਕਤਾ ਸੰਗਠਨ ਵਲੋਂ ਲਗਾਇਆ ਅੱਖਾਂ ਦਾ ਮੁਫ਼ਤ ਮੈਡੀਕਲ ਕੈਂਪ ਅਗਲੀ ਖ਼ਬਰ ਪਰਾਲੀ ਨਾ ਸਾੜਨ ਦੀ ਮੁਹਿੰਮ ਤਹਿਤ ਜਾਗਰੂਕਤਾ ਸੈਮੀਨਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।