27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਹੜ੍ਹ ਪ੍ਰਭਾਵਿਤ ਲੋਕਾਂ ਦੀ ਸਵਰਨ ਸਲਾਰੀਆ ਫਾਊਾਡੇਸ਼ਨ ਵਲੋਂ ਮਦਦ ਕੀਤੀ ਜਾ ਰਹੀ ਹੈ-ਵਾਰਿਸ ਮਸੀਹ ਰਹੀਮਾਬਾਦ

ਅਜੀਤ ਡੈਸਕ 24-09-2025
ਕਿਲ੍ਹਾ ਲਾਲ ਸਿੰਘ, 23 ਸਤੰਬਰ (ਬਲਬੀਰ ਸਿੰਘ)-ਪੰਜਾਬ 'ਚ ਆਏ ਹੜ੍ਹਾਂ ਕਾਰਨ ਜਿੱਥੇ ਕਿਸਾਨਾਂ ਦੀਆਂ ਫ਼ਸਲਾਂ ਬਰਬਾਦ ਹੋਈਆਂ ਹਨ, ਉੱਥੇ ਗਰੀਬ ਤੇ ਮਜ਼ਦੂਰ ਲੋਕਾਂ ਦਾ ਵੀ ਬਹੁਤ ਨੁਕਸਾਨ ਹੋਇਆ ਹੈ | ਇਨ੍ਹਾਂ ਦੀ ਮਦਦ ਲਈ ਸਵਰਨ ਸਲਾਰੀਆ ਫਾਉਂਡੇਸ਼ਨ ਦੇ ਸੰਸਥਾਪਕ ਤੇ ਰਾਜਪੂਤ ਕਲਿਆਣ ਭਲਾਈ ਬੋਰਡ ਦੇ ਚੇਅਰਮੈਨ ਸਵਰਨ ਸਲਾਰੀਆ ਵਲੋਂ ਹੜ੍ਹ ਪ੍ਰਭਾਵਿਤ ਪਿੰਡਾਂ 'ਚ ਜਾ ਕੇ ਸਰਵੇ ਕਰਕੇ ਹਰ ਇਕ ਦੀ ਮਦਦ ਕੀਤੀ ਜਾ ਰਹੀ ਹੈ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਘੱਟ ਗਿਣਤੀ ਤੇ ਦਲਿਤ ਫਰੰਟ ਸਾਂਝਾ ਦੇ ਪ੍ਰਧਾਨ ਵਾਰਿਸ ਮਸੀਹ ਰਹੀਮਾਬਾਦ ਨੇ ਕੀਤਾ | ਵਾਰਿਸ ਮਸੀਹ ਨੇ ਕਿਹਾ ਕਿ ਸਵਰਨ ਸਲਾਰੀਆ ਦੇ 'ਦਾ ਵਾਈਟ ਮੈਡੀਕਲ ਕਾਲਜ ਤੇ ਹਸਪਤਾਲ ਵਲੋਂ ਪਿੰਡਾਂ ਅੰਦਰ ਜਾ ਕੇ ਮੈਡੀਕਲ ਕੈਂਪ ਲਗਾਏ ਜਾ ਰਹੇ ਹਨ ਤੇ ਮੁਫ਼ਤ ਇਲਾਜ ਤੇ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ | ਇਸ ਤੋਂ ਇਲਾਵਾ ਕਿਸਾਨਾਂ ਤੇ ਗਰੀਬ ਮਜ਼ਦੂਰ ਪਰਿਵਾਰਾਂ ਦੇ ਮਕਾਨ ਜਿਨਾਂ ਦਾ ਨੁਕਸਾਨ ਹੋਇਆ ਹੈ, ਉਹ ਵੀ ਬਣਾਏ ਜਾਣਗੇ | ਇਸ ਮੌਕੇ ਪਾਸਟਰ ਰਾਜ ਮਸੀਹ ਬਟਾਲਾ, ਪਾ. ਅਰਫਾਨ ਮਸੀਹ, ਪਾ. ਸ਼ੁਕਰ ਮਸੀਹ, ਪਾ. ਰੌਸ਼ਨ ਮੈਥਿਊ, ਬਲਦੇਵ ਸਿੰਘ, ਦਰਸ਼ਨ ਮਸੀਹ, ਕਰਨੈਲ ਮਸੀਹ, ਨਿਆਮਤ ਮਸੀਹ, ਸੋਨੂੰ ਲਹੌਰੀਆ, ਸਟੀਪਨ ਮਸੀਹ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਐਚ.ਆਈ.ਵੀ. ਏਡਜ਼ ਸੰਬੰਧੀ ਨੁੱਕੜ ਨਾਟਕ ਕਰਵਾਏ ਅਗਲੀ ਖ਼ਬਰ ਨਾਮਵਰ ਗਾਇਕ ਗੈਰੀ ਸੰਧੂ ਨੇ ਹੜ੍ਹ ਪੀੜਤ ਕਿਸਾਨਾਂ ਨੂੰ 10 ਮੱਝਾਂ ਭੇਟ ਕੀਤੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।