27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਪਿੰਡ ਚਾਵਾ ਤੇ ਨਵਾਂ ਨੌਸ਼ਹਿਰਾ ਵਿਖੇ ਸਰਪੰਚ ਸੁਖਵਿੰਦਰ ਕੌਰ ਨੇ ਸ੍ਰੀ ਰਾਮ ਲੀਲ੍ਹਾ ਦਾ ਉਦਘਾਟਨ ਕੀਤਾ <br/>

ਪਿੰਡ ਚਾਵਾ ਵਿਖੇ ਰਾਮ ਲੀਲ੍ਹਾ ਸ਼ੁਰੂ ਕਰਨ ਤੋਂ ਪਹਿਲਾਂ ਪਿੰਡ ਦੀਆਂ ਸ਼ਖ਼ਸੀਅਤਾਂ ਤੇ ਪਹਿਲੇ ਦਿਨ ਸ੍ਰੀ ਰਾਮ ਲੀਲ੍ਹਾ 'ਚ ਕਲਾਕਾਰ | ਤਸਵੀਰ: ਅਸ਼ੋਕ ਸ਼ਰਮਾ <br/> 24-09-2025
ਗੁਰਦਾਸਪੁਰ, 23 ਸਤੰਬਰ (ਅਸ਼ੋਕ ਸ਼ਰਮਾ)-ਪਿੰਡ ਚਾਵਾ ਤੇ ਨਵਾਂ ਨੌਸ਼ਹਿਰਾ ਵਿਖੇ ਸ੍ਰੀ ਰਾਮ ਲੀਲ੍ਹਾ ਨਾਟਕ ਕਲੱਬ ਵਲੋਂ ਪਿੰਡ ਵਾਸੀਆਂ ਤੇ ਪ੍ਰਵਾਸੀ ਨੌਜਵਾਨਾਂ ਦੇ ਸਹਿਯੋਗ ਨਾਲ 40ਵੀਂ ਰਾਮ ਲੀਲ੍ਹਾ ਦੀ ਸ਼ੁਰੂਆਤ ਕਰ ਦਿੱਤੀ ਹੈ | ਜਿਸ ਦਾ ਉਦਘਾਟਨ ਪਿੰਡ ਦੀ ਸਰਪੰਚ ਸੁਖਵਿੰਦਰ ਕੌਰ ਤੇ ਮੋਹਤਬਰਾਂ ਨੇ ਸਾਂਝੇ ਤੌਰ 'ਤੇ ਕੀਤਾ | ਸ੍ਰੀ ਰਾਮ-ਲੀਲ੍ਹਾ ਨਾਟਕ ਕਲੱਬ ਦੇ ਪ੍ਰਧਾਨ ਰਾਜੂ ਪਠਾਨੀਆ, ਰਾਮ ਮੰਦਿਰ ਦੇ ਪ੍ਰਧਾਨ ਰਾਜੇਸ਼ ਮਨਹਾਸ, ਠਾਕੁਰ ਭਾਵਾਨੀ ਸਿੰਘ, ਵਿਜੇ ਸਲਾਰੀਆ, ਪੁਸ਼ਪਿੰਦਰ ਸਿੰਘ ਕਾਟਲ, ਡਾ: ਰਿੰਪਾ ਤੇ ਬਿਸ਼ਨ ਦਾਸ ਨੇ ਦੱਸਿਆ ਕਿ ਪਿੰਡ ਦੀ ਸਰਪੰਚ ਸੁਖਵਿੰਦਰ ਕੌਰ, ਡਾ: ਮਹਿੰਦਰ ਸਿੰਘ, ਕੁਲਵੰਤ ਸਿੰਘ, ਸ਼ਕੁੰਤਲਾ ਦੇਵੀ, ਪੰਚ ਜਸਵੀਰ ਕੌਰ, ਪ੍ਰੇਮ ਲਾਲ, ਮੈਂਬਰ ਸੰੁਮਨ, ਸੁਰਿੰਦਰਜੀਤ ਕੌਰ, ਮੈਂਬਰ ਬਿਸ਼ਨ ਸਿੰਘ, ਮੈਂਬਰ ਅਸ਼ੋਕ ਮਸੀਹ, ਮੰਗਾ ਮਿਨਹਾਸ ਸਟੇਜ ਸੈਕਟਰੀ ਤੇ ਖ਼ਾਸ ਕਰਕੇ 'ਅਜੀਤ' ਦੇ ਪ੍ਰਤੀਨਿਧ ਅਸ਼ੋਕ ਸ਼ਰਮਾ ਦਾ ਹਮੇਸ਼ਾ ਵੱਡਾ ਸਹਿਯੋਗ ਰਿਹਾ ਹੈ | ਉਨ੍ਹਾਂ ਦੱਸਿਆ ਕਿ ਪਹਿਲੇ ਦਿਨ ਨਾਰਦ ਮੁਨੀ ਦਾ ਸੰਵਾਦ ਹੋਇਆ, ਜਿਸ ਦਾ ਲੋਕਾਂ ਨੇ ਕਾਫੀ ਆਨੰਦ ਮਾਣਿਆ ਅਤੇ ਸਨਾਤਨ ਧਰਮ ਦੀਆਂ ਪਰੰਪਰਾਵਾਂ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ | ਸਭ ਤੋਂ ਪਹਿਲਾਂ ਸ੍ਰੀ ਰਾਮ ਲੀਲ੍ਹਾ ਨਾਟਕ ਕਲੱਬ ਕਮੇਟੀ ਨੇ ਪਹੁੰਚੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਤੇ ਸ਼ਖ਼ਸੀਅਤਾਂ ਨੇ ਵੀ ਕਮੇਟੀ ਨੂੰ ਹਰ ਤਰ੍ਹਾਂ ਦੀ ਮਦਦ ਦੇਣ ਦਾ ਭਰੋਸਾ ਦਿੱਤਾ |

ਪਿਛਲੀ ਖ਼ਬਰ ਲੀਲਾਵੰਤੀ ਮੈਮੋਰੀਅਲ ਬੀ.ਜੀ. ਬਲਾਜ਼ਮ ਸਕੂਲ ਭਾਗੋਵਾਲ ਵਿਖੇ ਵਿਸ਼ਵ ਪੰਜਾਬੀ ਦਿਵਸ ਮਨਾਇਆ <br/> ਅਗਲੀ ਖ਼ਬਰ ਪਿੰਡ ਸ਼ਾਹਪੁਰ ਅਰਾਈਆਂ 'ਚ ਬੱਚਿਆਂ ਨੂੰ ਗੁਰਮਤਿ ਵਿੱਦਿਆ ਸਿਖਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।