27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸੇਂਟ ਕਬੀਰ ਪਬਲਿਕ ਸਕੂਲ ਵਿਚ ਬਾਬਾ ਫ਼ਰੀਦ ਜੀ ਦੇ ਆਗਮਨ ਦਿਵਸ ਨੂੰ ਵਿਸ਼ਵ ਪੰਜਾਬੀ ਦਿਵਸ ਦੇ ਰੂਪ 'ਚ ਮਨਾਇਆ <br/>

ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ 'ਚ ਮਨਾਏ ਵਿਸ਼ਵ ਪੰਜਾਬੀ ਦਿਵਸ ਮੌਕੇ ਵਿਦਿਆਰਥੀ, ਪਿ੍ੰ. ਐਸ.ਬੀ. ਨਾਯਰ ਤੇ ਹੋਰਨਾਂ ਨਾਲ | ਅਜੀਤ ਤਸਵੀਰ <br/> 24-09-2025
ਬਟਾਲਾ, 23 ਸਤੰਬਰ (ਸਤਿੰਦਰ ਸਿੰਘ)-ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ ਵਿਚ ਮਹਾਨ ਸੂਫ਼ੀ ਸੰਤ, ਨਿਮਰਤਾ ਦੇ ਧਾਰਨੀ ਤੇ ਪੰਜਾਬੀ ਭਾਸ਼ਾ ਨੂੰ ਹੀਰਿਆਂ ਦੇ ਤਰਾਜੂ 'ਚ ਤੋਲਣ ਵਾਲੇ ਫ਼ਕੀਰ ਬਾਬਾ ਫਰੀਦ ਜੀ ਦਾ ਜਨਮ ਦਿਹਾੜਾ ਉਨ੍ਹਾਂ ਦੀਆਂ ਜੀਵਨ ਸੱਚਾਈਆਂ ਨੂੰ ਯਾਦ ਕਰਦਿਆਂ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ ਗਿਆ | ਇਹ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਇਸ ਦਿਨ ਨੂੰ ਮਾਂ-ਬੋਲੀ ਪੰਜਾਬੀ ਲਈ ਸਮਰਪਿਤ ਕੀਤਾ ਗਿਆ ਤੇ ਵਿਸ਼ਵ ਪੰਜਾਬੀ ਦਿਵਸ ਦਾ ਰੁਤਬਾ ਵੀ ਦਿਵਾਇਆ ਗਿਆ | ਇਸ ਮੌਕੇ ਸਕੂਲ 'ਚ ਪਿ੍ੰਸੀਪਲ ਐਸ.ਬੀ. ਨਾਯਰ ਦੀ ਨੁਮਾਇੰਦਗੀ ਹੇਠ ਸਮਾਗਮ ਕੀਤਾ ਗਿਆ, ਜਿਸ ਦੀ ਸ਼ੁਰੂਆਤ ਨੌਵੀਂ ਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਦੁਆਰਾ ਬਾਬਾ ਫਰੀਦ ਜੀ ਦੇ ਸਲੋਕਾਂ ਦੁਆਰਾ ਕੀਤੀ ਗਈ | ਉਪਰੰਤ ਸਕੂਲ ਦੇ ਪੰਜਾਬੀ ਵਿਭਾਗ ਦੇ ਅਧਿਆਪਕਾਂ ਰਵਿੰਦਰ ਕੌਰ ਤੇ ਕਰਮਜੀਤ ਕੌਰ ਦੁਆਰਾ ਬਾਬਾ ਫਰੀਦ ਜੀ ਦੇ ਜੀਵਨ ਤੇ ਮਾਂ ਬੋਲੀ ਪੰਜਾਬੀ ਸਬੰਧੀ ਆਪਣੇ ਵਿਚਾਰ ਪੇਸ਼ ਕੀਤੇ ਗਏ | ਉਪਰੰਤ ਅੱਠਵੀਂ ਜਮਾਤ ਦੀ ਵਿਦਿਆਰਥਣ ਮਨਸੀਰਤ ਕੌਰ ਨੇ ਸਿੱਖਿਆਦਾਇਕ ਕਹਾਣੀ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀਆਂ ਗੁਰਅੰਮਿ੍ਤ ਸਿੰਘ, ਏਕਮਜੀਤ ਕੌਰ ਤੇ ਗੁਰਮਨਪ੍ਰੀਤ ਕੌਰ ਦੁਆਰਾ ਆਪਣੀ ਮਨਮੋਹਕ ਆਵਾਜ਼ ਵਿਚ ਪੰਜਾਬੀ ਕਵਿਤਾਵਾਂ ਦੀ ਪੇਸ਼ਕਾਰੀ ਕੀਤੀ ਗਈ | ਸਕੂਲ ਦੇ ਹਾਊਸ ਬੋਰਡਾਂ ਨੂੰ ਪੰਜਾਬੀ ਵਰਨਮਾਲਾ ਦੇ ਅੱਖਰਾਂ ਨਾਲ ਸੁੰਦਰ ਸਜਾਇਆ ਗਿਆ | ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਸਬੰਧੀ ਝੰਡੇ ਲਹਿਰਾਏ ਗਏ | ਵਿਦਿਆਰਥੀਆਂ ਨੇ 'ਪੜੋ ਪੰਜਾਬੀ, ਸੁਣੋ ਪੰਜਾਬੀ' ਸਬੰਧੀ ਨਾਅਰੇ ਲਗਾਏ | ਪ੍ਰੋਗਰਾਮ ਦੇ ਅੰਤ 'ਚ ਪਿ੍ੰਸੀਪਲ ਤੇ ਪ੍ਰਬੰਧਕ ਕਮੇਟੀ ਮੈਂਬਰਾਂ ਦੁਆਰਾ ਸਮੁੱਚੇ ਸਕੂਲ ਨੂੰ ਵਿਸ਼ਵ ਪੰਜਾਬੀ ਦਿਵਸ ਦੀਆਂ ਢੇਰ ਸਾਰੀਆਂ ਸ਼ੁਭਕਾਮਨਾਵਾਂ ਦਿੱਤੀਆਂ ਗਈਆ | ਸਾਰੇ ਵਿਦਿਆਰਥੀਆਂ ਨੂੰ ਹਮੇਸ਼ਾ ਸਾਫ਼ ਤੇ ਸ਼ੁੱਧ ਪੰਜਾਬੀ ਬੋਲਣ ਤੇ ਲਿਖਣ ਦੀ ਪ੍ਰੇਰਨਾ ਦਿੰਦਿਆਂ ਹਮੇਸ਼ਾ ਆਪਣੀ ਮਾਂ ਬੋਲੀ ਦੀ ਸੇਵਾ ਕਰਦੇ ਰਹਿਣ ਦੀ ਅਪੀਲ ਵੀ ਕੀਤੀ | ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਮੈਡਮ ਕਿਰਨ ਬਾਲਾ ਸਮੇਤ ਸਮੂਹ ਅਧਿਆਪਕ ਤੇ ਵਿਦਿਆਰਥੀ ਸ਼ਾਮਲ ਸਨ |

ਪਿਛਲੀ ਖ਼ਬਰ 'ਪਰਾਲੀ ਪ੍ਰੋਟੈਕਸ਼ਨ ਫੋਰਸ' ਰਾਹੀਂ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ 'ਜ਼ੀਰੋ' ਕੀਤਾ ਜਾਵੇਗਾ-ਜ਼ਿਲ੍ਹਾ ਪ੍... ਅਗਲੀ ਖ਼ਬਰ ਪਿੰਡ ਬੱਲੜਵਾਲ ਵਿਖੇ ਪਿ੍ੰਸੀਪਲ ਸੁਲੱਖਣ ਸਿੰਘ ਭੇਟ ਪੱਤਣ ਵਲੋਂ ਕਾਂਗਰਸੀ ਵਰਕਰਾਂ ਨਾਲ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।