27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਮੰਡੀਆਂ 'ਚ ਕਿਸਾਨਾਂ ਦੀ ਜਿਨਸ ਦੀ ਖਰੀਦ ਦੇ ਪ੍ਰਬੰਧ ਮੁਕੰਮਲ-ਵਿਧਾਇਕ ਰੰਧਾਵਾ <br/>

ਆੜ੍ਹਤੀਆਂ ਨਾਲ ਮੀਟਿੰਗ ਦੌਰਾਨ ਵਿਧਾਇਕ ਗੁਰਦੀਪ ਸਿੰਘ ਰੰਧਾਵਾ, ਚੇਅ. ਰਣਜੇਤ ਸਿੰਘ ਬਾਠ ਝੰਗੀ ਤੇ ਹੋਰ | ਤਸਵੀਰ : ਪੁਰੇਵਾਲ <br/> 24-09-2025
ਕਲਾਨੌਰ, 23 ਸਤੰਬਰ (ਪੁਰੇਵਾਲ)-ਸਥਾਨਕ ਮਾਰਕਿਟ ਕਮੇਟੀ ਦਫ਼ਤਰ ਵਿਖੇ ਚੇਅਰਮੈਨ ਰਣਜੇਤ ਸਿੰਘ ਬਾਠ ਝੰਗੀ ਦੀ ਅਗਵਾਈ ਹੇਠ ਆੜ੍ਹਤੀਆਂ ਦੀ ਮੀਟਿੰਗ ਹੋਈ, ਜਿਸ 'ਚ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਵਿਸ਼ੇਸ ਤੌਰ 'ਤੇ ਸ਼ਾਮਲ ਹੋਏ | ਆੜ੍ਹਤੀਆਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਵਿਧਾਇਕ ਗੁਰਦੀਪ ਸਿੰਘ ਰੰਧਾਵਾ ਤੇ ਚੇਅਰਮੈਨ ਰਣਜੇਤ ਸਿੰਘ ਬਾਠ ਝੰਗੀ ਨੇ ਕਿਹਾ ਕਿ ਮਾਰਕਿਟ ਕਮੇਟੀ ਕਲਾਨੌਰ ਅਧੀਨ ਪੈਂਦੀਆਂ ਮੰਡੀਆਂ ਕਲਾਨੌਰ, ਰੁਡਿਆਣਾ, ਦੋਸਤਪੁਰ, ਹਰਦੋਛੰਨੀ, ਭਿਖਾਰੀਵਾਲ, ਬੁੱਚੇਨੰਗਲ, ਕਾਲਾ ਗੁਰਾਇਆ ਤੇ ਵਡਾਲਾ ਬਾਂਗਰ ਵਿਖੇ ਪੈਡੀ ਦੀ ਸਰਕਾਰੀ ਖਰੀਦ ਦੇ ਪ੍ਰਬੰਧ ਪੂਰੀ ਤਰ੍ਹਾਂ ਮੁਕੰਮਲ ਹਨ ਤੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੀ ਮੰਡੀਆਂ 'ਚ ਪਾਲਣਾਂ ਯਕੀਨੀ ਬਣਾਉਣ ਲਈ ਅਮਲੇ ਨੂੰ ਹਦਾਇਤਾਂ ਕੀਤੀਆਂ ਹਨ | ਉਨ੍ਹਾਂ ਕਿਹਾ ਕਿ ਭਾਵੇਂ ਮੌਸਮ 'ਚ ਖਰਾਬੀ ਰਹੀ ਹੈ ਤੇ ਹੁਣ ਕਿਸਾਨ ਪੁੱਤਾਂ ਵਾਂਗ ਪਾਲੀ ਗਈ ਫਸਲ ਨੂੰ ਮੰਡੀਆਂ 'ਚ ਵੇਚਣ ਲਈ ਲਿਆਉਣਗੇ | ਉਨ੍ਹਾਂ ਅਪੀਲ ਕੀਤੀ ਕਿ ਖਰੀਦ ਏਜੰਸੀਆਂ ਦੇ ਮਾਪਦੰਡਾਂ ਤਹਿਤ ਜਿਨਸ ਨੂੰ ਪੂਰੀ ਤਰ੍ਹਾਂ ਸੁਕਾ ਕੇ ਹੀ ਮੰਡੀਆਂ 'ਚ ਲਿਆਂਦਾ ਜਾਵੇ | ਇਸ ਦੌਰਾਨ ਆੜ੍ਹਤੀਆਂ ਨੇ ਕਿਹਾ ਕਿ ਉਹ ਵੀ ਹੜ੍ਹ ਪੀੜਤਾਂ ਦੀ ਮਦਦ ਲਈ ਯੋਗ ਮਦਦ ਲਈ ਤਤਪਰ ਰਹਿਣਗੇ | ਆੜ੍ਹਤੀਆਂ ਵਲੋਂ ਮੰਡੀ 'ਚ ਸੁਰੱਖਿਆ ਪ੍ਰਬੰਧ, ਵਕਾਸੀ ਕਾਰਜਾਂ ਆਦਿ ਬਾਰੇ ਵੀ ਵਿਧਾਇਕ ਰੰਧਾਵਾ ਦੇ ਧਿਆਨ 'ਚ ਲਿਆਂਦਾ ਗਿਆ | ਇਸ ਮੌਕੇ 'ਤੇ ਸੰਗਠਨ ਦੇ ਹਲਕਾ ਇੰਚਾਰਜ ਜਤਿੰਦਰ ਸਿੰਘ ਹੈਪੀ ਡੇਅਰੀਵਾਲ ਕਿਰਨ, ਕੰਵਲਦੀਪ ਸਿੰਘ ਗੁਰਾਇਆ ਪ੍ਰਧਾਨ, ਲੇਖਾਕਾਰ ਪਰਮਜੀਤ ਸਿੰਘ, ਬਲਜਿੰਦਰ ਸਿੰਘ, ਪ੍ਰਧਾਨ ਜਤਿੰਦਰ ਕੁਮਾਰ ਗੋਰਾ, ਗੁਰਪਿੰਦਰ ਸਿੰਘ ਕਾਹਲੋਂ, ਗੁਰਦੀਪ ਸਿੰਘ ਬੋਹੜਵਡਾਲਾ, ਰਜਿੰਦਰ ਸਿੰਘ ਨੀਟਾ, ਯੋਗੇਸ਼ ਸੇਠੀ, ਗੁਰਨਾਮ ਸਿੰਘ ਬਰੀਲ੍ਹਾ, ਹਰਵੰਤ ਸਿੰਘ ਲੋਪਾ, ਮੱਖਣ ਲਾਲ ਸੁੰਦਰਪੁਰੀਆ, ਵਿਵੇਕ ਵਿੱਗ, ਅਮਿੱਤ ਵਿੱਜ, ਸਤੀਸ਼ ਕੁਮਾਰ, ਚੈਂਚਲ ਕੁਮਾਰ, ਇੰਦਰਜੀਤ ਭਾਰਲ ਪ੍ਰਧਾਨ, ਜਤਿੰਦਰ ਸਿੰਘ ਖੈਹਿਰਾ, ਮੁਨੀਸ਼ ਵਿੱਗ, ਸੁਰਿੰਦਰ ਸਿੰਘ ਮੱਲ੍ਹੀ, ਕੱਥਾ ਸਿੰਘ, ਰੋਹਿਤ ਵਿੱਗ, ਸਰਬਜੀਤ ਸਿੰਘ ਵੀ ਹਾਜ਼ਰ ਰਹੇ |

ਪਿਛਲੀ ਖ਼ਬਰ ਪੁਲਿਸ ਵਲੋਂ ਫਿਰੌਤੀਆਂ ਮੰਗਣ ਵਾਲੇ ਗਰੋਹ ਦਾ ਪਰਦਾਫਾਸ਼ <br/> ਅਗਲੀ ਖ਼ਬਰ 'ਸੰਗਠਨ ਸਿਰਜਣ ਅਭਿਆਨ' ਤਹਿਤ ਸੀਨੀਅਰ ਕਾਂਗਰਸੀ ਗੁੱਡੂ ਸੇਠ ਵਲੋਂ ਅਬਜ਼ਰਵਰ ਸੋਲੰਕੀ ਨਾਲ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।