20-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਭਾਜਪਾ ਦੇ ਆਲ ਇੰਡੀਆ ਜਨਰਲ ਸਕੱਤਰ ਤਰੁਨ ਚੁੱਘ ਵਲੋਂ ਦੀਨਾਨਗਰ ਵਿਖੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਕੀਤਾ ਦੌਰਾ <br/>

ਹਲਕਾ ਦੀਨਾਨਗਰ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ ਕਰਦੇ ਹੋਏ ਭਾਜਪਾ ਦੇ ਆਲ ਇੰਡੀਆ ਸਕੱਤਰ ਤਰੁਨ ਚੁੱਘ ਨਾਲ ਜ਼ਿਲ੍ਹਾ ਪ੍ਰਧਾਨ ਬਘੇਲ ਸਿੰਘ ਬਾਹੀਆਂ ਅਤੇ ਹੋਰ ਆਗੂ | ਅਜੀਤ ਤਸਵੀਰ <br/> 03-09-2025
ਗੁਰਦਾਸਪੁਰ, 2 ਸਤੰਬਰ (ਚੱਕਰਾਜਾ)-ਭਾਜਪਾ ਦੇ ਆਲ ਇੰਡੀਆ ਸਕੱਤਰ ਤਰੁਨ ਚੁੱਘ ਵਲੋਂ ਅੱਜ ਭਾਜਪਾ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਬਘੇਲ ਸਿੰਘ ਬਾਹੀਆਂ ਦੀ ਅਗਵਾਈ ਹੇਠ ਦੀਨਾਨਗਰ ਹਲਕੇ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਅਤੇ ਲੋਕਾਂ ਦੀਆਂ ਸਮੱਸਿਆਵਾਂ ਸੁਣੀਆਂ ਗਈਆਂ | ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਨੇ ਹੜ੍ਹਾਂ ਨੂੰ ਰੋਕਣ ਦੇ ਲਈ ਪਹਿਲਾਂ ਪੁਖ਼ਤਾ ਪ੍ਰਬੰਧ ਕੀਤੇ ਹੁੰਦੇ ਤਾਂ ਸ਼ਾਇਦ ਪੰਜਾਬ ਨਾ ਡੁੱਬਦਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਜ਼ਿਲੇ੍ਹ ਗੁਰਦਾਸਪੁਰ ਅੰਦਰ ਨਾ ਤਾਂ ਧੁੱਸੀ ਬੰਨ੍ਹ ਪੱਕੇ ਕੀਤੇ ਅਤੇ ਨਾ ਹੀ ਨਹਿਰਾਂ ਦੇ ਕਿਨਾਰੇ ਪੱਕੇ ਕਰਵਾਏ ਹਨ | ਜਿਸ ਦਾ ਖ਼ਮਿਆਜ਼ਾ ਅੱਜ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ ਅਤੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਇਡਲੀ ਡੋਸੇ ਖਾਣ ਚੇਨਈ ਵਿਚ ਬੈਠੇ ਹਨ ਅਤੇ ਪੂਰਾ ਪੰਜਾਬ ਡੁੱਬ ਰਿਹਾ ਹੈ | ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਆਪਣਾ ਜਹਾਜ਼ ਜ਼ਿਲੇ੍ਹ ਵਿਚ ਛੱਡ ਕੇ ਇਕ ਸਿਆਸੀ ਸਟੰਟ ਖੇਡਿਆ ਹੈ | ਜਦਕਿ ਜਹਾਜ਼ ਰਾਹੀਂ ਕਿਸੇ ਨੂੰ ਵੀ ਰਾਸ਼ਨ ਨਹੀਂ ਪਹੁੰਚਿਆ | ਇਸ ਔਖੀ ਘੜੀ ਵਿਚ ਗੁਰਦੁਆਰੇ ਸਾਹਿਬ, ਮੰਦਿਰ ਕਮੇਟੀਆਂ, ਸਮਾਜ ਸੇਵੀ ਸੰਸਥਾ ਅਤੇ ਦੇਸ਼ ਦੀ ਆਰਮੀ ਡੁੱਬਦੇ ਹੋਏ ਲੋਕਾਂ ਦਾ ਸਹਾਰਾ ਬਣੀ ਹੈ | ਇਸ ਲਈ ਉਹ ਦੇਸ਼ ਦੀ ਆਰਮੀ, ਬੀ.ਐਸ.ਐਫ. ਅਤੇ ਸਮਾਜ ਸੇਵੀ ਲੋਕਾਂ ਦਾ ਧੰਨਵਾਦ ਕਰਦੇ ਹਨ | ਉਨ੍ਹਾਂ ਕਿਹਾ ਕਿ ਜਦੋਂ ਤੋਂ ਹੜ੍ਹ ਵਰਗੇ ਹਾਲਾਤ ਬਣੇ ਉਦੋਂ ਤੋਂ ਹੀ ਭਾਜਪਾ ਜ਼ਿਲ੍ਹਾ ਗੁਰਦਾਸਪੁਰ ਦੀ ਸਮੁੱਚੀ ਜ਼ਿਲ੍ਹਾ ਲੀਡਰਸ਼ਿਪ ਲੋਕਾਂ ਦੀ ਮਦਦ ਕਰਨ ਵਿਚ ਰੁੱਝੀ ਹੋਈ ਹੈ | ਉਨ੍ਹਾਂ ਕਿਹਾ ਕਿ ਇਸ ਔਖੀ ਘੜੀ ਵਿਚ ਭਾਜਪਾ ਦੀ ਕੇਂਦਰ ਸਰਕਾਰ ਲੋਕਾਂ ਦੇ ਨਾਲ ਹੈ | ਇਸ ਮੌਕੇ ਉਨ੍ਹਾਂ ਦੇ ਨਾਲ ਸੂਰਜ ਭਾਰਦਵਾਜ, ਦੀਨਾਨਗਰ ਤੋਂ ਹਲਕਾ ਇੰਚਾਰਜ ਰੇਨੂੰ ਕਸ਼ਯਪ, ਦੋਰਾਂਗਲਾ ਸਰਕਲ ਪ੍ਰਧਾਨ ਪਰਮਜੀਤ ਸਿੰਘ, ਯਸ਼ਪਾਲ ਕੁੰਡਲ, ਉਮੇਸ਼ਵਰ ਮਹਾਜਨ, ਰਕੇਸ਼ ਨਡਾਲਾ, ਗੁਰਮੀਤ ਕੌਰ, ਰਣਬੀਰ ਸਿੰਘ ਬਾਨੂੰ, ਪ੍ਰਸ਼ੋਤਮ ਸਿੰਘ, ਸੰਦੀਪ ਠਾਕੁਰ, ਸੈਂਪੀ ਸੋਹਲ ਅਤੇ ਜਸਵਿੰਦਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਐਸ.ਐਸ.ਪੀ. ਗੁਰਦਾਸਪੁਰ ਵਲੋਂ ਹੜ੍ਹ ਪੀੜਤ ਪਿੰਡਾਂ ਦਾ ਦੌਰਾ ਅਗਲੀ ਖ਼ਬਰ ਸ਼ਿਵਾਲਿਕ ਕਾਲਜ ਆਫ਼ ਐਜੂਕੇਸ਼ਨ ਦੇ ਬੀ.ਐੱਡ ਦੂਜੇ ਸਮੈਸਟਰ ਦਾ ਨਤੀਜਾ ਸ਼ਾਨਦਾਰ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।