17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਹੜ੍ਹ ਪੀੜਤਾਂ ਦੀ ਮਦਦ ਲਈ ਡੇਹਰੀਵਾਲ ਦਰੋਗਾ ਤੋਂ ਸਮੱਗਰੀ ਰਵਾਨਾ

ਅਜੀਤ ਡੈਸਕ 03-09-2025
ਡੇਹਰੀਵਾਲ ਦਰੋਗਾ, 2 ਸਤੰਬਰ (ਹਰਦੀਪ ਸਿੰਘ ਸੰਧੂ)-ਡੇਰਾ ਬਾਬਾ ਨਾਨਕ ਹੜ੍ਹ ਪੀੜ੍ਹਤਾਂ ਦੀ ਮਦਦ ਲਈ ਡੇਹਰੀਵਾਲ ਦਰੋਗਾ ਤੋਂ ਆਟਾ, ਕਣਕ, ਦਾਲ, ਚੌਲ, ਖੰਡ ਤੇ ਚਾਹ ਪੱਤੀ, ਹਰ ਤਰ੍ਹਾਂ ਦੀ ਸਮੱਗਰੀ ਰਵਾਨਾ ਕੀਤੀ ਗਈ | ਇਸ ਤੋਂ ਇਲਾਵਾ ਦਵਾਈਆਂ ਦਾ ਵੀ ਇੰਤਜ਼ਾਮ ਕੀਤਾ ਗਿਆ | ਇਸ ਮੌਕੇ ਸਤਨਾਮ ਸਿੰਘ ਡੇਹਰੀਵਾਲ ਦਰੋਗਾ, ਮਨਪ੍ਰੀਤ ਸਿੰਘ ਐੱਨ.ਆਰ.ਆਈ. ਨੇ ਦੱਸਿਆ ਕਿ ਪੀੜਤਾਂ ਲਈ ਪਹਿਲੀ ਟਰਾਲੀ ਭੇਜੀ ਗਈ | ਉਨ੍ਹਾਂ ਕਿਹਾ ਕਿ ਹੜ੍ਹਾਂ 'ਚ ਜਿਨ੍ਹਾਂ ਦੇ ਘਰ, ਫ਼ਸਲਾਂ ਤੇ ਪਸ਼ੂਆਂ ਦਾ ਵੱਡੇ ਪੱਧਰ 'ਤੇ ਨੁਕਸਾਨ ਹੋਇਆ ਹੈ, ਉਨ੍ਹਾਂ ਦੀ ਵੱਡੇ ਦਿਲ ਨਾਲ ਹੜ੍ਹ ਪੀੜਤਾਂ ਦੀ ਮਦਦ ਕੀਤੀ ਜਾਵੇ, ਬੂੰਦ-ਬੂੰਦ ਨਾਲ ਦਰਿਆ ਭਰ ਜਾਦਾ ਹੈ, ਸਾਡੀ ਮਦਦ ਨਾਲ ਉਹ ਦੁਬਾਰਾ ਆਪਣੇ ਪੈਰ੍ਹਾਂ ਸਿਰ ਖੜ੍ਹੇ ਹੋ ਸਕਣਗੇ | ਇਸ ਵਿਚ ਮਨਪ੍ਰੀਤ ਸਿੰਘ ਐੱਨ.ਆਰ.ਆਈ. ਵਲੋਂ ਵਿਸ਼ੇਸ਼ ਯੋਗਦਾਨ ਪਾਇਆ ਗਿਆ | ਇਸ ਮੌਕੇ ਗੁਰਪੀਤ ਸਿੰਘ ਨੰਬਰਦਾਰ, ਮਨਜੀਤ ਸਿੰਘ ਜੌਹਲ, ਬਲਵਿੰਦਰ ਸਿੰਘ ਜੌਹਲ, ਕੁਲਵੰਤ ਸਿੰਘ ਫ਼ੌਜੀ, ਮਨਜਿੰਦਰ ਸਿੰਘ ਘੁੰਮਣ, ਪਿੰਦਾ ਜੌਹਲ, ਕੁਲਦੀਪ ਸਿੰਘ ਘੁੰਮਣ, ਬਿਕਰਮਜੀਤ ਸਿੰਘ ਵਾਈਨ ਠੇਕੇਦਾਰ, ਭਿੰਦਾ ਜੋਹਲ, ਸਾਬੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਤਿੱਬੜੀ ਵਿਖੇ ਮਸੀਹ ਭਾਈਚਾਰੇ ਦੇ ਆਗੂਆਂ ਦੀ ਮੀਟਿੰਗ ਅਗਲੀ ਖ਼ਬਰ ਜ਼ਿਲ੍ਹਾ ਪੁਲਿਸ ਗੁਰਦਾਸਪੁਰ ਵੀ ਹੜ੍ਹ ਪ੍ਰਭਾਵਿਤ ਖੇਤਰਾਂ 'ਚ ਰਾਹਤ ਕਾਰਜਾਂ 'ਚ ਜੁੱਟੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।