17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਦੋ ਵਿਅਕਤੀਆਂ ਕੋਲੋਂ ਹੈਰੋਇਨ ਬਰਾਮਦ

ਅਜੀਤ ਡੈਸਕ 03-09-2025
ਸ਼ਾਹਪੁਰ ਕੰਢੀ, 2 ਸਤੰਬਰ (ਰਣਜੀਤ ਸਿੰਘ)-ਪੰਜਾਬ ਸਰਕਾਰ ਵਲੋਂ ਨਸ਼ਿਆਂ ਵਿਰੁੱਧ ਚਲਾਈ ਮੁਹਿੰਮ ਤਹਿਤ ਥਾਣਾ ਸ਼ਾਹਪੁਰ ਕੰਢੀ ਪੁਲਿਸ ਨੇ 2 ਵਿਅਕਤੀਆਂ ਨੰੂ 15 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਨ 'ਚ ਕਾਮਯਾਬੀ ਹਾਸਲ ਕੀਤੀ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਏ.ਐਸ.ਆਈ. ਧਰਮ ਪਾਲ ਨੇ ਸ਼ਾਹਪੁਰ ਕੰਢੀ ਦੇ ਨੰਗਲੀ ਆਸ਼ਰਮ ਨਜ਼ਦੀਕ ਨਾਕਾ ਲਗਾਇਆ ਹੋਇਆ ਸੀ ਕਿ ਪੁਲਿਸ ਪਾਰਟੀ ਨੰੂ ਦੋ ਵਿਅਕਤੀ ਸਕੂਟਰੀ ਨੰਬਰ ਪੀ.ਬੀ. 06ਏ.ਈ. 1550 ਉੱਪਰ ਆਉਂਦੇ ਦਿਖਾਈ ਦਿੱਤੇ ਜੋ ਪੁਲਿਸ ਦਾ ਨਾਕਾ ਦੇਖ ਕੇ ਪਿੱਛੇ ਮੁੜਨ ਲੱਗੇ, ਪਰ ਪੁਲਿਸ ਨੇ ਤੁਰੰਤ ਉਨ੍ਹਾਂ ਨੰੂ ਕਾਬੂ ਕਰ ਲਿਆ | ਤਲਾਸ਼ੀ ਦੌਰਾਨ ਉਨ੍ਹਾਂ ਕੋਲੋਂ 15 ਗ੍ਰਾਮ ਹੈਰੋਇਨ ਬਰਾਮਦ ਹੋਈ | ਪੁਲਿਸ ਨੇ ਮਾਨਵ ਉਰਫ਼ ਗੋਲਡੀ ਨਿਵਾਸੀ ਮਨਵਾਲ ਅਤੇ ਅਵਿਨਾਸ਼ ਪੁੱਤਰ ਸੁਰਜੀਤ ਸਿੰਘ ਨਿਵਾਸੀ ਡੂੰਘ ਖਿਲਾਫ਼ ਐਨ.ਡੀ.ਪੀ.ਐਸ. ਦੀ ਧਾਰਾ 21-61-85 ਤਹਿਤ ਗਿ੍ਫ਼ਤਾਰ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ |

ਪਿਛਲੀ ਖ਼ਬਰ ਮਾਈਨਿੰਗ ਵਿਭਾਗ ਵਲੋਂ ਫੜੀਆਂ ਗਈਆਂ ਮਾਈਨਿੰਗ ਕਰਦੀਆਂ ਟਰਾਲੀਆਂ <br/> ਅਗਲੀ ਖ਼ਬਰ ਇੰਸਪੈਕਟਰ ਦੀ ਸੂਝ-ਬੂਝ ਨਾਲ ਫੜਿਆ ਗਿਆ ਚੋਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।