17-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਕੈਪਟਨ ਅਜੈ ਰਾਣਾ ਨੂੰ ਸ਼ਹੀਦੀ ਦਿਵਸ 'ਤੇ ਹੰਝੂ ਭਰੀਆਂ ਅੱਖਾਂ ਨਾਲ ਯਾਦ ਕੀਤਾ <br/>

ਮਾਤਾ ਸ਼ਮਾ ਰਾਣਾ ਆਪਣੇ ਸ਼ਹੀਦ ਪੁੱਤਰ ਦੀ ਤਸਵੀਰ ਦੇ ਸਾਹਮਣੇ ਜੋਤ ਜਗਾਉਂਦੇ ਹੋਏ ਅਤੇ ਕੁੰਵਰ ਰਵਿੰਦਰ ਸਿੰਘ ਵਿੱਕੀ, ਪਿ੍ੰਸੀਪਲ ਅਜੈ ਗੁਪਤਾ, ਕੈਪਟਨ ਫ਼ਕੀਰ ਸਿੰਘ ਤੇ ਹੋਰ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਦਾ ਸਨਮਾਨ ਕਰਦੇ ਹੋਏ | ਤਸਵੀਰ : ਸੰਧੂ <br/> 03-09-2025
ਪਠਾਨਕੋਟ, 2 ਸਤੰਬਰ (ਸੰਧੂ)-ਜੰਮੂ-ਕਸ਼ਮੀਰ ਦੇ ਬਟਾਲਿਕ ਸੈਕਟਰ 'ਚ ਪਾਕਿਸਤਾਨੀ ਫ਼ੌਜ ਨਾਲ ਲੜਦੇ ਹੋਏ ਸ਼ਹੀਦ ਹੋਏ ਫ਼ੌਜ ਦੇ 60 ਮੀਡੀਅਮ ਰੈਜੀਮੈਂਟ ਦੇ ਫ਼ੌਜ ਮੈਡਲ ਜੇਤੂ ਕੈਪਟਨ ਅਜੈ ਰਾਣਾ ਦਾ 22ਵਾਂ ਸ਼ਹੀਦੀ ਦਿਵਸ ਸ਼ਹੀਦ ਦੇ ਨਾਂਅ 'ਤੇ ਰੱਖੇ ਗਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਮੂਨ ਵਿਚ ਪਿ੍ੰਸੀਪਲ ਅਜੈ ਗੁਪਤਾ ਦੀ ਪ੍ਰਧਾਨਗੀ ਹੇਠ ਹੋਇਆ ਜਿਸ 'ਚ ਸ਼ਹੀਦ ਦੀ ਮਾਤਾ ਸ਼ਮਾ ਰਾਣਾ ਤੇ ਸ਼ਹੀਦ ਸੈਨਿਕ ਪਰਿਵਾਰ ਸੁਰੱਖਿਆ ਪ੍ਰੀਸ਼ਦ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਇਨ੍ਹਾਂ ਤੋਂ ਇਲਾਵਾ ਸ਼ਹੀਦ ਦੇ ਪਿਤਾ ਸੂਬੇਦਾਰ ਮੇਜਰ ਕੇ.ਸੀ. ਰਾਣਾ, ਭੈਣ ਪਾਮਿਲਾ ਪਠਾਨੀਆ, ਭਰਜਾਈ ਠਾਕੁਰ ਅਨਿਲ ਪਠਾਨੀਆ, ਮਾਸੀ ਸਦਾਮਾ ਮਨਕੋਟੀਆ, ਇੰਡੀਅਨ ਐਕਸ ਸਰਵਿਸਮੈਨ ਲੀਗ ਪੰਜਾਬ ਤੇ ਚੰਡੀਗੜ੍ਹ ਦੇ ਉਪ ਪ੍ਰਧਾਨ ਕੈਪਟਨ ਫ਼ਕੀਰ ਸਿੰਘ, ਸ਼ਹੀਦ ਸਿਪਾਹੀ ਮੱਖਣ ਸਿੰਘ ਦੇ ਪਿਤਾ ਹੰਸ ਰਾਜ, ਸਮਾਜ ਸੇਵਕ ਡਾ: ਰਜਿੰਦਰ ਸ਼ਰਮਾ ਤੇ ਰਣਜੀਤ ਸਿੰਘ ਸਲਾਰੀਆ ਆਦਿ ਨੇ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਿਰਕਤ ਕੀਤੀ ਤੇ ਇਸ ਬਹਾਦਰ ਸਿਪਾਹੀ ਦੀ ਕੁਰਬਾਨੀ ਨੂੰ ਸ਼ਰਧਾਂਜਲੀ ਭੇਟ ਕੀਤੀ | ਸਭ ਤੋਂ ਪਹਿਲਾਂ ਮਾਤਾ ਸ਼ਮਾ ਰਾਣਾ, ਪਿਤਾ ਸੂਬੇਦਾਰ ਮੇਜਰ ਕੇ.ਸੀ. ਰਾਣਾ ਤੇ ਹੋਰ ਮਹਿਮਾਨਾਂ ਨੇ ਸ਼ਹੀਦ ਦੀ ਤਸਵੀਰ ਦੇ ਸਾਹਮਣੇ ਸ਼ਮਾ ਜਗਾ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ | ਸ਼ਰਧਾਂਜਲੀ ਸਮਾਗਮ ਨੂੰ ਸੰਬੋਧਨ ਕਰਦਿਆਂ ਕੌਂਸਲ ਦੇ ਜਨਰਲ ਸਕੱਤਰ ਕੁੰਵਰ ਰਵਿੰਦਰ ਸਿੰਘ ਵਿੱਕੀ ਨੇ ਕਿਹਾ ਕਿ ਭਾਰਤ ਕੈਪਟਨ ਅਜੈ ਰਾਣਾ ਵਰਗੇ ਬਹਾਦਰ ਯੋਧਿਆਂ ਦੀ ਕੁਰਬਾਨੀ ਨੂੰ ਲੰਬੇ ਸਮੇਂ ਤੱਕ ਯਾਦ ਰੱਖੇਗਾ, ਜਿਨ੍ਹਾਂ ਨੇ ਦੁਸ਼ਮਣ ਦੀ ਸਰਹੱਦ ਵਿਚ ਦਾਖ਼ਲ ਹੋ ਕੇ ਉਨ੍ਹਾਂ ਨੂੰ ਮਾਰ ਕੇ ਬਹਾਦਰੀ ਦਾ ਇਤਿਹਾਸ ਰਚਿਆ | ਪਿ੍ੰਸੀਪਲ ਅਜੈ ਗੁਪਤਾ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਲੈਕਚਰਾਰ ਅਨੀਤਾ ਕੁਮਾਰੀ, ਅਮਿਤਾ ਕੁਮਾਰੀ, ਅਨੀਤਾ ਰਾਣੀ, ਮੀਨਾਕਸ਼ੀ ਮਿਨਹਾਸ, ਅਜੈ ਸ਼ਰਮਾ, ਅੰਜਲੀ ਸ਼ਰਮਾ, ਮਨੀ ਮਹਾਜਨ, ਰੇਣੂ ਬਾਲਾ, ਮੌਸਮੀ ਅਰੋੜਾ, ਨੀਤੀਕਾ, ਪ੍ਰਦੀਪ ਕੁਮਾਰ, ਤੇਜਿੰਦਰ ਸਿੰਘ, ਜੋਗਿੰਦਰ ਪਾਲ, ਅਮਿਤ ਕੁਮਾਰ ਆਦਿ ਮੌਜੂਦ ਸਨ |

ਪਿਛਲੀ ਖ਼ਬਰ ਇੰਸਪੈਕਟਰ ਦੀ ਸੂਝ-ਬੂਝ ਨਾਲ ਫੜਿਆ ਗਿਆ ਚੋਰ ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਲੋਕਾਂ 'ਚ ਰਾਹਤ ਸਮੱਗਰੀ ਵੰਡੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।