16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਮਨਮੋਹਨ ਸਿੰਘ ਰੰਧਾਵਾ ਨੰੂ ਪਠਾਨਕੋਟ ਦਾ ਅਬਜ਼ਰਵਰ ਲਗਾਏ ਜਾਣ 'ਤੇ ਖੁਸ਼ੀ ਦੀ ਲਹਿਰ

ਜ਼ਿਲ੍ਹਾ ਪ੍ਰਧਾਨ ਆਲ ਇੰਡੀਆ ਦਲਿਤ ਕ੍ਰਿਸਚਨ ਫਰੰਟ ਸੁਖਦੇਵ ਮਸੀਹ <br/> 03-09-2025
ਸ਼ਾਹਪੁਰ ਕੰਢੀ, 2 ਸਤੰਬਰ (ਰਣਜੀਤ ਸਿੰਘ)-ਸ੍ਰੀ ਅਕਾਲ ਤਖ਼ਤ ਦੇ ਹੁਕਮਾਂ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਕਰਨ ਤੋਂ ਬਾਅਦ ਪਾਰਟੀ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵਲੋਂ ਪਾਰਟੀ ਦੇ ਮੁੱਢਲੇ ਢਾਂਚੇ ਨੰੂ ਮਜ਼ਬੂਤ ਕਰਨ ਲਈ ਹਰੇਕ ਜ਼ਿਲ੍ਹੇ ਦੇ ਅਬਜ਼ਰਵਰ ਨਿਯੁਕਤ ਕੀਤੇ ਗਏ ਹਨ | ਪਾਰਟੀ ਦੇ ਸੀਨੀਅਰ ਆਗੂ ਮਨਮੋਹਨ ਸਿੰਘ ਰੰਧਾਵਾ ਨੰੂ ਪਠਾਨਕੋਟ ਦਾ ਅਬਜ਼ਰਵਰ ਲਗਾਏ ਜਾਣ 'ਤੇ ਮਸੀਹੀ ਭਾਈਚਾਰੇ 'ਚ ਖੁਸ਼ੀ ਦੀ ਲਹਿਰ ਹੈ | ਜਿਸ ਦੀ ਜਾਣਕਾਰੀ ਦਿੰਦੇ ਹੋਏ ਆਲ ਇੰਡੀਆ ਕ੍ਰਿਸਚਨ ਦਲਿਤ ਫਰੰਟ ਦੇ ਜ਼ਿਲ੍ਹਾ ਪ੍ਰਧਾਨ ਸੁਖਦੇਵ ਮਸੀਹ, ਪਾਸਟਰ ਵਿਕਾਸ ਗਿੱਲ, ਪਾਸਟਰ ਦਿਲਬਾਗ ਮਸੀਹ, ਪਾਸਟਰ ਰਾਹੁਲ, ਸੁਖਬੀਰ ਮਸੀਹ ਆਦਿ ਆਗੂ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕੀਤਾ ਹੈ | ਜਿਸ ਨੇ ਇਮਾਨਦਾਰ ਵਰਕਰ ਮਨਮੋਹਨ ਸਿੰਘ ਰੰਧਾਵਾ ਨੰੂ ਅਬਜ਼ਰਵਰ ਦੀ ਜ਼ਿੰਮੇਵਾਰੀ ਸੌਂਪੀ ਹੈ | ਉਨ੍ਹਾਂ ਦੱਸਿਆ ਕਿ ਰੰਧਾਵਾ ਪਹਿਲਾਂ ਵੀ 20-25 ਸਾਲ ਕਰੈਸ਼ਰ ਯੂਨੀਅਨ ਤੇ ਸਮਾਜ ਸੇਵਕ ਦੀ ਸੇਵਾ ਨਿਭਾਅ ਚੁੱਕੇ ਹਨ ਤੇ ਪਾਰਟੀ ਨੰੂ ਮਜ਼ਬੂਤ ਕਰਨ ਵਿਚ ਅਹਿਮ ਯੋਗਦਾਨ ਪਾਉਣਗੇ |

ਪਿਛਲੀ ਖ਼ਬਰ ਭਾਜਪਾ ਆਗੂ ਨੇ ਹੜ੍ਹ ਪ੍ਰਭਾਵਿਤ ਔਰਤ ਨੂੰ ਦਿੱਤਾ ਸਹਾਰਾ <br/> ਅਗਲੀ ਖ਼ਬਰ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਾਬਕਾ ਵਿਧਾਇਕ ਜੋਗਿੰਦਰ ਪਾਲ ਦਾ ਹਾਲ ਜਾਣਨ ਲਈ ਪਹੁੰਚੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।