20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2025

ਵੁੱਡ ਬਲਾਜ਼ਮ ਸਕੂਲ ਦੇ ਵਿਦਿਆਰਥੀਆਂ ਵਲੋਂ ਵਾਟਰ ਪਾਰਕ ਦੀ ਯਾਤਰਾ

ਅਜੀਤ ਡੈਸਕ 02-06-2025
ਬਟਾਲਾ, 1 ਜੂਨ (ਸਤਿੰਦਰ ਸਿੰਘ)-ਵੁੱਡ ਬਲਾਜ਼ਮ ਸਕੂਲ ਬਟਾਲਾ ਵਲੋਂ ਜਮਾਤ ਚੌਥੀ ਤੋਂ ਸੱਤਵੀਂ ਦੇ ਵਿਦਿਆਰਥੀਆਂ ਲਈ ਇਕ ਦਿਨ ਦੀ ਵਾਟਰ ਪਾਰਕ ਯਾਤਰਾ ਕਰਵਾਈ ਗਈ ਜੋ 'ਵੰਡਰਲੈਂਡ ਅਮਿਊਜਮੈਂਟ ਪਾਰਕ' ਵਿਚ ਕੀਤੀ ਗਈ | ਇਸ ਯਾਤਰਾ ਦਾ ਮਕਸਦ ਵਿਦਿਆਰਥੀਆਂ ਨੂੰ ਪ੍ਰੀਖਿਆ ਦੇ ਬਾਅਦ ਮਨੋਰੰਜਨ ਪ੍ਰਦਾਨ ਕਰਨਾ ਸੀ | ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਦਾ ਲੁਤਫ਼ ਉਠਾਇਆ | ਉਨ੍ਹਾਂ ਆਪਣੇ ਦੋਸਤੀ ਭਰੇ ਪਲਾਂ ਨੂੰ ਤਸਵੀਰਾਂ ਵਿਚ ਕੈਦ ਕੀਤਾ ਅਤੇ ਇਕ-ਦੂਜੇ ਨਾਲ ਯਾਦਗਾਰ ਸਮਾਂ ਬਿਤਾਇਆ | ਸਕੂਲ ਸਟਾਫ ਨੇ ਯਾਤਰਾ ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਅਤੇ ਹਰ ਪੱਲ ਉਨ੍ਹਾਂ ਦੀ ਦੇਖਭਾਲ ਕੀਤੀ | ਸਕੂਲ ਦੇ ਚੇਅਰਪਰਸਨ ਡਾ. ਸਤਿੰਦਰਜੀਤ ਕੌਰ ਨਿੱਝਰ ਅਤੇ ਮੁੱਖ ਅਧਿਆਪਕਾ ਸ਼੍ਰੀਮਤੀ ਹਰਮੀਤ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਯਾਤਰਾਵਾਂ ਵਿਦਿਆਰਥੀਆਂ ਵਿਚ ਸਹਿ-ਭਾਗੀਦਾਰੀ ਦੀ ਭਾਵਨਾ, ਸਮੂਹਿਕਤਾ ਅਤੇ ਤੰਦਰੁਸਤੀ ਲਈ ਮਹੱਤਵਪੂਰਨ ਹੁੰਦੀਆਂ ਹਨ |
ਪਿਛਲੀ ਖ਼ਬਰ ਸਿਹਤ ਵਿਭਾਗ ਵਲੋਂ ਵਿਸ਼ਵ ਤੰਬਾਕੂ ਵਿਰੋਧੀ ਦਿਵਸ ਮਨਾਇਆ ਅਗਲੀ ਖ਼ਬਰ ਸੂਬਾ ਸਰਕਾਰ ਨੂੰ ਚੋਣ ਵਾਅਦੇ ਯਾਦ ਕਰਵਾਉਣ ਲਈ 14 ਜੂਨ ਨੂੰ ਰੋਸ ਮਾਰਚ ਕਰਨਗੀਆਂ ਆਸ਼ਾ ਵਰਕਰਜ਼ ਅਤੇ ਮਿਡ-ਡੇ-ਮੀਲ ਕੁੱ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।