30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਸ਼ਹੀਦੀ ਸਭਾ ਦੌਰਾਨ ਓ.ਪੀ. ਜਿਊਲਰਜ਼ ਸਰਹਿੰਦ ਨੇ ਵੱਖ-ਵੱਖ ਪਕਵਾਨਾਂ ਦੇ ਲਗਾਏ ਲੰਗਰ

ਅਜੀਤ ਡੈਸਕ 30-12-2025
ਫ਼ਤਹਿਗੜ੍ਹ ਸਾਹਿਬ, 29 ਦਸੰਬਰ (ਬਲਜਿੰਦਰ ਸਿੰਘ)-ਸ਼ਹੀਦੀ ਸਭਾ ਦੌਰਾਨ ਓ.ਪੀ. ਜਿਊਲਰਜ਼ ਸਰਹਿੰਦ ਵਲੋਂ ਸੰਗਤਾਂ ਲਈ ਵੱਖ-ਵੱਖ ਪਕਵਾਨਾਂ ਦਾ ਲੰਗਰ ਲਗਾਇਆ ਗਿਆ | ਇਸ ਮੌਕੇ ਓ. ਪੀ. ਜਿਊਲਰਜ਼ ਦੇ ਪ੍ਰਬੰਧਕ ਸੁਨੀਲ ਵਰਮਾ ਨੇ ਕਿਹਾ ਕਿ ਸਾਹਿਬਜ਼ਾਦਿਆਂ ਨੇ ਉਸ ਵੇਲੇ ਦੀ ਹਕੂਮਤ ਦੇ ਜਬਰ, ਜ਼ੁਲਮ ਖ਼ਿਲਾਫ਼ ਲੜਦਿਆਂ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਆਪਣੀ ਕੁਰਬਾਨੀ ਦਿੱਤੀ | ਜਿਸ ਕਰਕੇ ਉਹ ਸਮੁੱਚੀ ਲੋਕਾਈ ਦੇ ਸਰਬ ਸਾਂਝੇ ਸ਼ਹੀਦ ਹਨ | ਉਨ੍ਹਾਂ ਦੀ ਸ਼ਹਾਦਤ ਸਮੁੱਚੀ ਮਾਨਵਤਾ ਲਈ ਸੱਚ, ਧਰਮ ਤੇ ਇਨਸਾਫ਼ ਦੀ ਅਮਰ ਮਿਸਾਲ ਹੈ | ਸਾਨੂੰ ਅਜਿਹੇ ਦਿਹਾੜਿਆਂ ਮੌਕੇ ਏਕਤਾ ਦਾ ਸਬੂਤ ਦਿੰਦੇ ਹੋਏ ਆਪੋ-ਆਪਣੇ ਫ਼ਰਜ਼ਾਂ ਦੀ ਪੂਰਤੀ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿ ਇਹ ਲੰਗਰ ਵੀ ਉਨ੍ਹਾਂ ਮਹਾਨ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕਰਨ ਦਾ ਇਕ ਹਿੱਸਾ ਹੈ | ਇਸ ਮੌਕੇ ਰਵਿੰਦਰ ਵਰਮਾ, ਸੁਨੀਲ ਵਰਮਾ, ਰਤਿਕ ਬਿੱਥਰ, ਕੋਮਲ, ਬਿਮਲਾ ਵਰਮਾ, ਪਰੇਸੀ ਬਿੱਥਰ, ਮਿਨਾਕਸ਼ੀ ਵਰਮਾ, ਖੁਸ਼ੀ ਵਰਮਾ, ਸਾਹਿਬਾ ਵਰਮਾ ਤੋਂ ਇਲਾਵਾ ਹੋਰਨਾਂ ਸ਼ਖ਼ਸੀਅਤਾਂ ਨੇ ਰਾਹਗੀਰ ਸੰਗਤਾਂ ਨੂੰ ਲੰਗਰ ਛਕਾਉਣ ਦੀ ਹੱਥੀਂ ਸੇਵਾ ਨਿਭਾਈ |
ਪਿਛਲੀ ਖ਼ਬਰ ਸ਼ਹੀਦੀ ਸਭਾ ਦੌਰਾਨ ਆਪੋ-ਆਪਣੀ ਜ਼ਿੰਮੇਵਾਰੀ ਨਿਭਾਉਣ ਵਾਲੇ ਹਰ ਵਿਅਕਤੀ ਦਾ ਧੰਨਵਾਦ- ਵਿਧਾਇਕ ਰਾਏ, ਡੇਰਾ, ਜੱਲ੍ਹਾ ਅਗਲੀ ਖ਼ਬਰ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਦਾ ਸ਼ਹੀਦੀ ਦਿਵਸ 3 ਨੂੰ ਮਨਾਇਆ ਜਾਵੇਗਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।