30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਗੋਬਿੰਦਗੜ੍ਹ ਸਕੂਲ 'ਚ 'ਸਾਇੰਸ ਓ ਫਨ' ਨਾਮਕ ਪ੍ਰੋਗਰਾਮ ਕਰਵਾਇਆ

ਅਜੀਤ ਡੈਸਕ 30-12-2025
ਮੰਡੀ ਗੋਬਿੰਦਗੜ੍ਹ, 29 ਦਸੰਬਰ (ਇਕਬਾਲਦੀਪ ਸੰਧੂ)-ਗੋਬਿੰਦਗੜ੍ਹ ਪਬਲਿਕ ਸਕੂਲ ਵਲੋਂ 'ਸਪੇਸ' 135 ਸੰਸਥਾ ਦੇ ਸਹਿਯੋਗ ਨਾਲ ਵਿਦਿਆਰਥੀਆਂ ਵਿਚ ਵਿਗਿਆਨ ਪ੍ਰਤੀ ਰੁਚੀ ਵਧਾਉਣ ਦੇ ਉਦੇਸ਼ ਨਾਲ 'ਸਾਇੰਸ ਓ ਫਨ' ਨਾਮਕ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ | ਸਕੂਲ ਕੈਂਪਸ ਵਿਚ ਕਰਵਾਏ ਇਸ ਪ੍ਰੋਗਰਾਮ ਵਿਚ ਕਲਾਸ ਪੰਜਵੀਂ ਤੋਂ ਅੱਠਵੀਂ ਤੱਕ ਦੇ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਨਾਲ ਭਾਗ ਲਿਆ | ਇਸ ਮੌਕੇ 'ਸਾਇੰਸ ਓ ਫਨ' ਦੌਰਾਨ ਵਿਦਿਆਰਥੀਆਂ ਨੇ ਵਿਗਿਆਨ ਨੂੰ ਮਨੋਰੰਜਨ ਅਤੇ ਰੋਮਾਂਚ ਨਾਲ ਜੋੜਦੇ ਹੋਏ ਇਕ ਯਾਦਗਾਰ ਅਨੁਭਵ ਪ੍ਰਾਪਤ ਕੀਤਾ | ਜਦਕਿ ਸੰਗੀਤ, ਬੋਨਫਾਇਰ ਅਤੇ ਮਨੋਰੰਜਕ ਵਾਤਾਵਰਨ ਨੇ ਸਮਾਗਮ ਦੀ ਰੌਣਕ ਨੂੰ ਹੋਰ ਵੀ ਯਾਦਗਾਰੀ ਬਣਾ ਦਿੱਤਾ | ਸਕੂਲ ਦੀ ਪਿ੍ੰਸੀਪਲ ਡਾ. ਨੀਰੂ ਅਰੋੜਾ ਨੇ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਵਿਚ ਵਿਗਿਆਨਕ ਸੋਚ, ਨਵੀਂ ਸੋਚ ਅਤੇ ਰਚਨਾਤਮਿਕਤਾ ਨੂੰ ਵਧਾਉਂਦੇ ਹਨ | ਇਸ ਲਈ ਸਕੂਲ ਹਮੇਸ਼ਾ ਵਿਦਿਆਰਥੀਆਂ ਨੂੰ ਕਲਾਸਰੂਮ ਸਿੱਖਿਆ ਤੋਂ ਇਲਾਵਾ ਪ੍ਰਯੋਗਾਤਮਿਕ ਅਤੇ ਦਿਲਚਸਪ ਅਨੁਭਵ ਪ੍ਰਦਾਨ ਕਰਨ ਲਈ ਵਚਨਬੱਧ ਹੈ |
ਪਿਛਲੀ ਖ਼ਬਰ ਗ੍ਰੀਨ ਫ਼ੀਲਡਜ਼ ਸਕੂਲ ਵਿਖੇ ਵੀਰ ਬਾਲ ਦਿਵਸ ਮਨਾਇਆ ਅਗਲੀ ਖ਼ਬਰ ਸ਼ਹੀਦੀ ਸਭਾ ਨੂੰ ਸਮਰਪਿਤ ਡੇਰਾ ਬਾਬਾ ਸ੍ਰੀ ਚੰਦ ਦੇ ਅਸਥਾਨ 'ਤੇ ਸ਼ਹੀਦੀ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।