ਬਸੀ ਪਠਾਣਾਂ, 9 ਦਸੰਬਰ (ਪੱਤਰ ਪ੍ਰੇਰਕ)-ਸੁਖਬੀਰ ਸਿੰਘ ਬਾਦਲ ਦੀ ਗਤੀਸ਼ੀਲ ਅਗਵਾਈ ਵਿਚ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੀ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿਤਾਂ ਦੀ ਅਸਲ ਪਹਿਰੇਦਾਰ ਹੈ | ਇਹ ਦਾਅਵਾ ਦਰਬਾਰਾ ਸਿੰਘ ਗੁਰੂ ਕੋਰ ਕਮੇਟੀ ਮੈਂਬਰ ਤੇ ਹਲਕਾ ਇੰਚਾਰਜ ਬਸੀ ਪਠਾਣਾਂ, ਜਥੇਦਾਰ ਪਰਦੀਪ ਸਿੰਘ ਕਲੌੜ ਅਤੇ ਸਤਨਾਮ ਸਿੰਘ ਕਾਲੇਮਾਜਰਾ ਨੇ ਵੱਖ-ਵੱਖ ਵਰਕਰ ਮੀਟਿੰਗਾਂ ਦੌਰਾਨ ਕੀਤਾ | ਉਹ ਅੱਜ ਬਸੀ ਪਠਾਣਾਂ ਹਲਕੇ ਦੇ ਬਲਾਕ ਸੰਮਤੀ ਜ਼ੋਨਾਂ ਪਵਾਲਾ, ਭਗਤਪੁਰਾ, ਸੈਂਪਲੀ, ਡਡਿਆਣਾ ਅਤੇ ਨੰਦਪੁਰ ਨਾਲ ਸਬੰਧਿਤ ਪਿੰਡਾਂ ਦੀ ਲੀਡਰਸ਼ਿਪ ਅਤੇ ਵਰਕਰਾਂ ਦੀਆਂ ਮੀਟਿੰਗਾਂ ਨੂੰ ਸੰਬੋਧਨ ਕਰ ਰਹੇ ਸਨ | ਉਨ੍ਹਾਂ ਕਿਹਾ ਕਿ ਪੰਜਾਬ ਨਾਲ ਸਬੰਧਿਤ ਮੁੱਦਿਆਂ ਤੇ ਪਾਰਟੀ ਪ੍ਰਧਾਨ ਅਤੇ ਸਮੁੱਚੀ ਲੀਡਰਸ਼ਿਪ ਦਾ ਪਿੰਡ, ਪੰਜਾਬ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਇਕੋ ਹੀ ਸਪੱਸ਼ਟ ਸਟੈਂਡ ਹੁੰਦਾ ਹੈ | ਉਨ੍ਹਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਕਈ ਵਾਰ ਦੁਹਰਾ ਚੁੱਕੇ ਹਨ ਕਿ ਉਹ ਪੰਜਾਬ ਦੇ ਹੱਕੀ ਹਿਤਾਂ ਨਾਲ ਕੋਈ ਸਮਝੌਤਾ ਨਹੀਂ ਕਰਨਗੇ | ਮੀਟਿੰਗਾਂ ਵਿਚ ਸਤਨਾਮ ਸਿੰਘ ਕਾਲੇਮਾਜਰਾ ਉਮੀਦਵਾਰ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਉਮੀਦਵਾਰ ਨਿਰਮੈਲ ਸਿੰਘ ਪਵਾਲਾ, ਹਰਜਿੰਦਰ ਕੌਰ ਤਾਜਪੁਰਾ, ਰਾਜ ਕੌਰ ਸੈਂਪਲੀ ਅਤੇ ਕਮਲਜੀਤ ਕੌਰ ਨੰਦਪੁਰ ਹਾਜ਼ਰ ਸਨ | ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਭਿੰਦਾ, ਹਰਕਮਲਜੀਤ ਸਿੰਘ ਬਿੱਟੂ, ਹਰਭਜਨ ਸਿੰਘ, ਗੁਰਮੀਤ ਸਿੰਘ ਕਸੁੰਭੜੀ, ਕਿਰਨਦੀਪ ਸਿੰਘ ਚੁੰਨ੍ਹੀ, ਅਵਤਾਰ ਸਿੰਘ, ਦਰਸ਼ਨ ਸਿੰਘ ਤੇ ਸੁਰਿੰਦਰ ਸਿੰਘ ਚੁੰਨ੍ਹੀ, ਜਸਵਿੰਦਰ ਸਿੰਘ ਜੱਸ, ਪਿਆਰਾ ਸਿੰਘ, ਸਰਦਾਰਾ ਸਿੰਘ, ਜਗਪ੍ਰੀਤ ਸਿੰਘ, ਗੁਰਮੁਖ ਸਿੰਘ ਤੇ ਹੋਰ ਹਾਜ਼ਰ ਸਨ |