29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਭਾਜਪਾ ਉਮੀਦਵਾਰਾਂ ਦੇ ਹੱਕ 'ਚ ਕੀਤੀ ਚੋਣ ਮੀਟਿੰਗ

ਅਜੀਤ ਡੈਸਕ 10-12-2025
ਜਖਵਾਲੀ, 9 ਦਸੰਬਰ (ਨਿਰਭੈ ਸਿੰਘ)-ਭਾਜਪਾ ਵਲੋਂ ਜ਼ੋਨ ਮੂਲੇਪੁਰ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਗੁਰਾਂ ਅਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਮੀਦਵਾਰ ਕਰਨਵੀਰ ਸਿੰਘ ਦੇ ਹੱਕ ਵਿਚ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਜਾਇਬ ਸਿੰਘ ਜਖਵਾਲੀ ਨੇ ਪਿੰਡ ਜਖਵਾਲੀ ਵਿਖੇ ਚੋਣ ਮੀਟਿੰਗ ਕੀਤੀ | ਇਸ ਮੌਕੇ ਜਖਵਾਲੀ ਨੇ ਕਿਹਾ ਕਿ ਭਾਜਪਾ ਦੇ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਕਾਮਯਾਬ ਕੀਤਾ ਜਾਵੇ ਤਾਂ ਜੋ ਪਿੰਡਾਂ ਦਾ ਸਰਬਪੱਖੀ ਵਿਕਾਸ ਕੀਤਾ ਜਾ ਸਕੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਅਜਾਇਬ ਸਿੰਘ ਜਖਵਾਲੀ, ਰਫੀਕ ਮੁਹੰਮਦ ਰਿੰਕੂ ਖਾਂ, ਨਾਜਰ ਖਾਂ ਲਾਡੀ, ਜਸਵਿੰਦਰ ਸਿੰਘ, ਜਗਜੀਤ ਸਿੰਘ ਜੱਗੀ, ਵਿਕਰਮ ਖਾਂ ਵਿੱਕੀ, ਬਲਬੀਰ ਖਾਂ, ਸੁਰਿੰਦਰ ਖਾਂ, ਕਾਲਾ ਖਾਂ, ਰਾਜੂ ਖਾਂ, ਗੁਰਦੀਪ ਖਾਂ, ਕੁਲਦੀਪ ਖਾਂ, ਬਲਕਾਰ ਖਾਂ, ਮੰਗਤ ਖਾਂ, ਕਰਮਜੀਤ ਖਾਂ, ਗੋਲਡੀ ਖਾਂ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਸਰਕਾਰ ਦੀ ਕਾਰਗੁਜ਼ਾਰੀ ਤੋਂ ਸੂਬੇ ਦੇ ਲੋਕ ਖ਼ੁਸ਼ ਨਹੀਂ ਹਨ- ਰਣਦੀਪ ਨਾਭਾ ਅਗਲੀ ਖ਼ਬਰ 'ਆਪ' ਦੇ ਉਮੀਦਵਾਰ ਪੋਲਾ ਨੇ ਪਿੰਡ ਮੁਹੰਮਦੀਪੁਰ ਵਿਖੇ ਕੀਤਾ ਚੋਣ ਪ੍ਰਚਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।