29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-12-2025

ਪੰਜਾਬ ਦੀ ਮੌਜੂਦਾ ਸਰਕਾਰ ਹਰ ਮੋਰਚੇ 'ਤੇ ਫ਼ੇਲ੍ਹ- ਨਾਗਰਾ

ਅਜੀਤ ਡੈਸਕ 10-12-2025
ਜਖਵਾਲੀ, 9 ਦਸੰਬਰ (ਨਿਰਭੈ ਸਿੰਘ)-ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਸਬੰਧ ਵਿਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ | ਇਸ ਦੌਰਾਨ ਉਨ੍ਹਾਂ ਨੇ ਜ਼ਿਲ੍ਹਾ ਪ੍ਰੀਸ਼ਦ ਜ਼ੋਨ ਮੂਲੇਪੁਰ ਤੋਂ ਰਣਜੀਤ ਕੌਰ ਪੰਡਰਾਲੀ, ਬਲਾਕ ਸੰਮਤੀ ਦੇ ਉਮੀਦਵਾਰ ਜ਼ੋਨ ਭਮਾਰਸੀ ਬੁਲੰਦ ਤੋਂ ਕਮਲਜੀਤ ਕੌਰ ਭੱਲਮਾਜਰਾ, ਜ਼ੋਨ ਲਟੋਰ ਤੋਂ ਅਮਰ ਸਿੰਘ ਲਟੋਰ, ਜ਼ੋਨ ਸਾਨੀਪੁਰ ਤੋਂ ਸਪਿੰਦਰ ਕੌਰ, ਜ਼ੋਨ ਰਿਊਣਾ ਉੱਚਾ ਤੋਂ ਹਰਜੀਤ ਕੌਰ, ਜ਼ੋਨ ਬਧੌਛੀ ਕਲਾਂ ਤੋਂ ਜਸਵਿੰਦਰ ਕੌਰ ਬਧੌਛੀ, ਜ਼ੋਨ ਖੇੜਾ ਤੋਂ ਹਰਦੀਪ ਸਿੰਘ ਬਾਠ, ਜ਼ੋਨ ਰਾਮਪੁਰ ਨੌਬਾਦ ਤੋਂ ਸ਼ਰਨਪ੍ਰੀਤ ਕੌਰ, ਅਤੇ ਜ਼ੋਨ ਪੋਲਾ ਤੋਂ ਗੁਰਵਿੰਦਰ ਸਿੰਘ ਮੁਹੰਮਦੀਪੁਰ ਦੇ ਹੱਕ ਵਿਚ ਸਮਰਥਨ ਮੰਗਿਆ | ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਣ ਵਾਲੀਆਂ ਚੋਣਾਂ ਵਿਚ ਸੱਚਾਈ, ਵਿਕਾਸ ਅਤੇ ਜਨਹਿੱਤ ਦੀ ਆਵਾਜ਼ ਬਣ ਕੇ ਕਾਂਗਰਸ ਦੇ ਸਾਰੇ ਉਮੀਦਵਾਰਾਂ ਨੂੰ ਭਾਰੀ ਬਹੁਮਤ ਨਾਲ ਜਿਤਾ ਕੇ ਮੌਜੂਦਾ ਸਰਕਾਰ ਨੂੰ ਕਰਾਰਾ ਜਵਾਬ ਦੇਣ | ਇਸ ਮੌਕੇ ਬਲਾਕ ਪ੍ਰਧਾਨ ਗੁਰਮੁੱਖ ਸਿੰਘ ਪੰਡਰਾਲੀ, ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਅਤਾਪੁਰ, ਸਾਬਕਾ ਚੇਅਰਮੈਨ ਭੁਪਿੰਦਰ ਸਿੰਘ ਬਧੌਛੀ, ਸਾਬਕਾ ਬਲਾਕ ਸੰਮਤੀ ਮੈਂਬਰ ਲਖਵਿੰਦਰ ਸਿੰਘ ਲੱਖੀ, ਸਾਬਕਾ ਸਰਪੰਚ ਜਗਦੀਪ ਸਿੰਘ ਨੰਬਰਦਾਰ, ਸਾਬਕਾ ਸਰਪੰਚ ਧਰਮਿੰਦਰ ਸਿੰਘ ਨਬੀਪੁਰ, ਗੁਰਲਾਲ ਸਿੰਘ ਲਾਲੀ, ਜਗਦੀਸ਼ ਸਿੰਘ, ਗੁਰਪ੍ਰੀਤ ਸਿੰਘ ਬਾਵਾ, ਹਰਵਿੰਦਰ ਸਿੰਘ ਲਟੌਰ, ਗੁਰਜੀਤ ਸਿੰਘ ਭੱਲਮਾਜਰਾ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਦੇ ਉਮੀਦਵਾਰ ਪੋਲਾ ਨੇ ਪਿੰਡ ਮੁਹੰਮਦੀਪੁਰ ਵਿਖੇ ਕੀਤਾ ਚੋਣ ਪ੍ਰਚਾਰ ਅਗਲੀ ਖ਼ਬਰ ਬਲਾਕ ਸੰਮਤੀ ਉਮੀਦਵਾਰ ਗੋਰਖਾ ਨੇ ਚੋੋਣ ਪ੍ਰਚਾਰ ਕੀਤਾ ਸ਼ੁਰੂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।