ਖਮਾਣੋਂ, 8 ਦਸੰਬਰ (ਜੋਗਿੰਦਰ ਪਾਲ)-ਸਰਵਹਿੱਤਕਾਰੀ ਵਿੱਦਿਆ ਮੰਦਿਰ ਖਮਾਣੋਂ ਵਿਖੇ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਵਿਦਾਇਗੀ ਪਾਰਟੀ ਦਿੱਤੀ | ਇਸ ਸਮਾਰੋਹ ਦੀ ਸ਼ੁਰੂਆਤ ਸਕੂਲ ਦੇ ਪਿ੍ੰਸੀਪਲ ਗੁਰਪ੍ਰੀਤ ਕੌਰ ਨੇ ਮੈਨੇਜਮੈਂਟ ਕਮੇਟੀ ਦੇ ਮੈਂਬਰਾਂ ਦਾ ਸਵਾਗਤ ਕਰਕੇ ਕੀਤਾ | ਇਸ ਵਿਚ ਮੈਨੇਜਮੈਂਟ ਕਮੇਟੀ ਦੇ ਮੈਂਬਰ ਦਵਿੰਦਰ ਦਾਨੀਆ, ਡਾ. ਸੁਨੀਲ ਗੁਪਤਾ, ਦੀਪਕ ਵਰਮਾ, ਵੰਦਨਾ ਸ਼ਰਮਾ ਅਤੇ ਡਿੰਪਲ ਵੀ ਸ਼ਾਮਿਲ ਹੋਏ | ਪ੍ਰੋਗਰਾਮ ਦੀ ਸ਼ੁਰੂਆਤ ਵਿਚ ਗਿਆਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਦਾ ਤਿਲਕ ਲਗਾ ਕੇ ਸਵਾਗਤ ਕੀਤਾ | ਪ੍ਰੋਗਰਾਮ ਵਿਚ ਐਕਟੀਵਿਟੀ ਤੇ ਖੇਡਾਂ ਰਾਹੀਂ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਵਿਚੋਂ ਮਿਸ ਚਾਰਮਿੰਗ ਸਿਮਰਨਜੀਤ ਕੌਰ, ਮਿਸਟਰ ਹੈਂਡਸਮ ਜਸ਼ਨਦੀਪ ਸਿੰਘ, ਮਿਸਟਰ ਵੈਲ ਡਰੈੱਸ ਜਗਦੀਪ ਸਿੰਘ, ਮਿਸ ਵੈੱਲ ਡਰੈੱਸ ਜਸ਼ਨਦੀਪ ਕੌਰ ਅਤੇ ਮਿਸ ਰਨਰਅਪ ਅਨੰਨਿਆ ਤੇ ਮਿਸਟਰ ਰਨਰਅਪ ਚਰਨਜੀਤ ਸਿੰਘ ਰਹੇ | ਇਸ ਤੋਂ ਇਲਾਵਾ ਪ੍ਰਸ਼ਨ ਉੱਤਰੀ ਰਾਉਂਡ ਕਰਵਾ ਕੇ ਮਿਸਟਰ ਫੇਅਰਵੈੱਲ ਮਨਕਰਨ ਸਿੰਘ ਤੇ ਮਿਸ ਫੇਅਰਵੈੱਲ ਕਰਨਪ੍ਰੀਤ ਕੌਰ ਬਣੇ | ਪ੍ਰੋਗਰਾਮ ਦੇ ਅੰਤ ਵਿਚ ਵਿਦਿਆਰਥੀਆਂ ਨੇ ਗਿੱਧਾ ਅਤੇ ਭੰਗੜਾ ਪਾ ਕੇ ਆਪਣੀ ਖ਼ੁਸ਼ੀ ਪ੍ਰਗਟ ਕੀਤੀ | ਪਿ੍ੰਸੀਪਲ ਨੇ ਸਾਰੇ ਹੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ ਅਤੇ ਮੈਨੇਜਮੈਂਟ ਮੈਂਬਰਾਂ ਦਾ ਵੀ ਇਸ ਪ੍ਰੋਗਰਾਮ ਵਿਚ ਸ਼ਾਮਿਲ ਹੋਣ 'ਤੇ ਧੰਨਵਾਦ ਕੀਤਾ |