24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਦੋ ਰੋਜ਼ਾ ਰਾਜ ਪੱਧਰੀ ਬੈਂਡ ਮੁਕਾਬਲੇ ਡਾਇਟ ਫ਼ਤਹਿਗੜ੍ਹ ਸਾਹਿਬ ਵਿਖੇ ਸਮਾਪਤ ਹੋਏ

ਅਜੀਤ ਡੈਸਕ 05-12-2025
ਫ਼ਤਹਿਗੜ੍ਹ ਸਾਹਿਬ, 4 ਦਸੰਬਰ (ਰਾਜਿੰਦਰ ਸਿੰਘ)- ਐਸ.ਸੀ.ਈ.ਆਰ.ਟੀ. ਪੰਜਾਬ ਵਲੋਂ ਜ਼ਿਲ੍ਹਾ ਸਿੱਖਿਆ ਅਤੇ ਸਿਖਲਾਈ ਸੰਸਥਾ ਫ਼ਤਹਿਗੜ੍ਹ ਸਾਹਿਬ ਵਿਖੇ ਦੋ ਰੋਜ਼ਾ ਰਾਜ ਪੱਧਰੀ ਬੈਂਡ ਮੁਕਾਬਲਾ-2025 ਕਰਵਾਇਆ ਗਿਆ¢ ਇਸ ਮੁਕਾਬਲੇ ਦੇ ਪਹਿਲੇ ਦਿਨ ਬਰਾਸ ਬੈਂਡ ਦੇ ਮੁਕਾਬਲੇ ਹੋਏ ਜਿਸ ਵਿਚ ਮੁੰਡਿਆਂ ਤੇ ਕੁੜੀਆਂ ਦੀਆਂ ਸੱਤ ਟੀਮਾਂ ਨੇ ਭਾਗ ਲਿਆ¢
ਦੂਜੇ ਦਿਨ ਪਾਈਪ ਬੈਂਡ ਦਾ ਰਾਜ ਪੱਧਰੀ ਮੁਕਾਬਲਾ ਹੋਇਆ ਜਿਸ ਵਿਚ ਛੇ ਟੀਮਾਂ ਨੇ ਭਾਗ ਲਿਆ¢ ਪਹਿਲੇ ਦਿਨ ਦੇ ਇਨਾਮ ਵੰਡ ਸਮਾਰੋਹ ਵਿਚ ਐਸ.ਸੀ.ਈ.ਆਰ.ਟੀ. ਪੰਜਾਬ ਦੇ ਡਾਇਰੈਕਟਰ ਕਿਰਨ ਸ਼ਰਮਾ ਤੇ ਜ਼ਿਲ੍ਹਾ ਐਡੀਸ਼ਨਲ ਡਿਪਟੀ ਕਮਿਸ਼ਨਰ ਸੁਰਿੰਦਰ ਸਿੰਘ ਧਾਲੀਵਾਲ ਨੇ ਭਾਗ ਲਿਆ¢ ਡਾਇਰੈਕਟਰ ਸ਼ਰਮਾ ਨੇ ਕਿਹਾ ਕਿ ਅਜਿਹੇ ਮੁਕਾਬਲੇ ਬੱਚਿਆਂ ਨੂੰ ਦੇਸ਼ ਦੀਆਂ ਵਿਰਾਸਤੀ ਕਲਾਵਾਂ ਨੂੰ ਸਮਝਣ ਅਤੇ ਇਸ ਰਾਹੀਂ ਜ਼ਿੰਦਗੀ ਵਿਚ ਤਰੱਕੀ ਦੇ ਬਹੁਤ ਸਾਰੇ ਮੌਕੇ ਪ੍ਰਾਪਤ ਕਰਾਉਣ ਦਾ ਸਬੱਬ ਬਣਦੀਆਂ ਹਨ¢ ਦੂਜੇ ਦਿਨ ਦੇ ਇਨਾਮ ਵੰਡ ਸਮਾਰੋਹ ਦੀ ਪ੍ਰਧਾਨਗੀ ਡੀ.ਐਸ.ਪੀ. ਹਿਤੇਸ਼ ਕੌਸ਼ਿਕ ਨੇ ਕੀਤੀ | ਇਸ ਮੌਕੇ ਸਹਾਇਕ ਡਾਇਰੈਕਟਰ ਰਾਜੀਵ ਕੁਮਾਰ, ਨੋਡਲ ਅਫ਼ਸਰ ਸੁਨੀਤਾ ਪ੍ਰਭਾਕਰ, ਮਨਪ੍ਰੀਤ ਕੌਰ ਅਤੇ ਰਾਗਿਣੀ ਨੇ ਵੀ ਭਾਗ ਲਿਆ¢ ਰਾਜੀਵ ਕੁਮਾਰ ਨੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਅਕੀਦਤ ਭੇਟ ਕਰਦਿਆਂ ਗੀਤ ਦੇ ਰੂਪ ਵਿਚ ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕੀਤਾ¢ ਡਾਇਟ ਪਿੰ੍ਰਸੀਪਲ ਤੇ ਸਹਾਇਕ ਡਾਇਰੈਕਟਰ ਆਨੰਦ ਗੁਪਤਾ ਨੇ ਮਹਿਮਾਨਾਂ ਅਤੇ ਸਮੁੱਚੇ ਪੰਜਾਬ 'ਚੋਂ ਪਹੁੰਚੀਆਂ ਟੀਮਾਂ ਦਾ ਸਵਾਗਤ ਕੀਤਾ | ਬਰਾਸ ਬੈਂਡ ਦੇ ਮੁੰਡਿਆਂ ਦੇ ਮੁਕਾਬਲੇ ਵਿਚ ਸੈਨਿਕ ਸਕੂਲ ਕਪੂਰਥਲਾ, ਪ੍ਰਤਾਪ ਵਰਲਡ ਸਕੂਲ ਪਠਾਨਕੋਟ ਅਤੇ ਪੀ.ਐਮ. ਸ੍ਰੀ ਸਕੂਲ ਮਹਿਮਾ ਸਰਜਾ ਬਠਿੰਡਾ ਨੇ ਕ੍ਰਮਵਾਰ, ਪਹਿਲਾ, ਦੂਜਾ ਤੇ ਤੀਜਾ ਸਥਾਨ ਪ੍ਰਾਪਤ ਕੀਤਾ¢ ਬਰਾਸ ਬੈਂਡ (ਕੁੜੀਆਂ) ਦੇ ਮੁਕਾਬਲੇ ਵਿਚ ਸਰਕਾਰੀ ਕੰਨਿਆ ਸ.ਸ. ਸਕੂਲ ਸੋਹਾਣਾ (ਮੋਹਾਲੀ), ਸਕੂਲ ਆਫ਼ ਐਮੀਨੇਂਸ ਜਵਾਹਰ ਨਗਰ (ਲੁਧਿਆਣਾ) ਤੇ ਪੀ.ਐਮ. ਡਾ. ਮਹਿੰਦਰ ਬਰਾੜ ਸਰਕਾਰੀ ਕੰਨਿਆ ਸਕੂਲ ਫ਼ਰੀਦਕੋਟ ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਇਨਾਮ ਪ੍ਰਾਪਤ ਕੀਤਾ¢ ਪਾਈਪ ਬੈਂਡ (ਮੁੰਡਿਆਂ) ਦੇ ਮੁਕਾਬਲੇ ਵਿਚ ਓ.ਪੀ. ਬਾਂਸਲ ਮਾਡਰਨ ਸਕੂਲ ਮੰਡੀ ਗੋਬਿੰਦਗੜ੍ਹ, ਬਾਬਾ ਫ਼ਰੀਦ ਪਬਲਿਕ ਸਕੂਲ ਫ਼ਰੀਦਕੋਟ ਅਤੇ ਸਰਕਾਰੀ ਹਾਈ ਸਕੂਲ ਬਹਿਮਣ ਜੱਸਾ ਸਿੰਘ (ਬਠਿੰਡਾ) ਨੇ ਕ੍ਰਮਵਾਰ ਪਹਿਲਾ, ਦੂਜਾ ਅਤੇ ਤੀਜਾ ਸਥਾਨ ਪ੍ਰਾਪਤ ਕੀਤਾ¢ ਪਾਈਪ ਬੈਂਡ ਦੇ ਕੁੜੀਆਂ ਦੇ ਮੁਕਾਬਲੇ ਵਿਚ ਆਰਮੀ ਪਬਲਿਕ ਸਕੂਲ ਪਟਿਆਲਾ ਦੀ ਟੀਮ ਅੱਵਲ ਰਹੀ¢ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੂੰ ਪੱਚੀ ਹਜ਼ਾਰ ਰੁਪਏ ਦਾ ਨਗਦ ਇਨਾਮ ਦਿੱਤਾ ਗਿਆ¢ ਦੋਵੇਂ ਦਿਨਾਂ ਦਾ ਮੰਚ ਸੰਚਾਲਨ ਡਾ. ਕੁਲਦੀਪ ਸਿੰਘ ਦੀਪ ਨੇ ਕਰਦਿਆਂ ਵਿਦਿਆਰਥੀਆਂ ਨੂੰ ਬੈਂਡ ਪ੍ਰਤੀਯੋਗਤਾ ਦੇ ਇਤਿਹਾਸ ਅਤੇ ਸਮਾਜ ਵਿਚ ਉਸ ਦੀ ਭੂਮਿਕਾ ਤੇ ਚਾਨਣਾ ਪਾਇਆ¢ ਇਨ੍ਹਾਂ ਮੁਕਾਬਲਿਆਂ ਦੇ ਸੁਚੱਜੇ ਸੰਚਾਲਨ ਵਿਚ ਕੰਵਲਦੀਪ ਸਿੰਘ ਸੋਹੀ, ਹਰਜੀਤ ਸਿੰਘ, ਗੁਰਪ੍ਰੀਤ ਸਿੰਘ, ਸੁਜਾਦ ਅਲੀ, ਵੰਦਨਾ ਚੋਪੜਾ, ਵੰਦਨਾ ਸ਼ਰਮਾ, ਜਸਪਾਲ ਕੌਰ, ਪਰਮਿੰਦਰ ਕੌਰ, ਨਰਿੰਦਰ ਕੌਰ, ਹਰਪ੍ਰੀਤ ਕੌਰ, ਪਰਵਿੰਦਰ ਸਿੰਘ, ਕੁਲਵੀਰ ਸਿੰਘ ਅਤੇ ਤਨਵੀਰ ਸਿੰਘ ਨੇ ਅਣਥੱਕ ਮਿਹਨਤ ਕੀਤੀ | ਸਮਾਗਮ ਵਿਚ ਮਨਜੀਤ ਸਿੰਘ, ਗੁਰਵਿੰਦਰ ਸਿੰਘ ਅਤੇ ਡਾਇਟ ਦੇ ਨਵ ਸਿੱਖਿਆਰਥੀਆਂ ਨੇ ਭਾਗ ਲਿਆ¢ ਇਨ੍ਹਾਂ 'ਚੋਂ ਨਵਪ੍ਰੀਤ ਕੌਰ, ਜਸਵਿੰਦਰ ਕੌਰ, ਹਰਪ੍ਰੀਤ ਕੌਰ, ਹਰਜੀਤ ਕੌਰ ਅਤੇ ਗੁਰਸਾਗਰ ਸਿੰਘ ਨੇ ਆਪਣੇ ਗੀਤਾਂ ਤੇ ਕਵਿਤਾਵਾਂ ਨਾਲ ਸਰੋਤਿਆਂ ਦਾ ਮਨੋਰੰਜਨ ਵੀ ਕੀਤਾ |
ਪਿਛਲੀ ਖ਼ਬਰ ਵਿਸ਼ਵ ਯੂਨੀਵਰਸਿਟੀ ਦੀ ਗਤਕਾ ਟੀਮ ਨੇ ਯੁਵਕ ਮੇਲੇ 'ਚ ਪਹਿਲਾ ਸਥਾਨ ਕੀਤਾ ਹਾਸਿਲ ਅਗਲੀ ਖ਼ਬਰ ਪੰਜਾਬ ਪਬਲਿਕ ਸਕੂਲ ਨੇ ਆਲ ਇੰਡੀਆ ਆਈ.ਪੀ.ਐਸ.ਸੀ. ਹਾਕੀ ਟੂਰਨਾਮੈਂਟ 'ਚ ਜਿੱਤਿਆ ਕਾਂਸੀ ਦਾ ਤਗਮਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।