25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-12-2025

ਦੇਸ਼ ਭਗਤ 'ਵਰਸਿਟੀ ਵਿਖੇ ਮਨਾਇਆ ਰਾਸ਼ਟਰੀ ਫਾਰਮੇਸੀ ਹਫ਼ਤਾ

ਅਜੀਤ ਡੈਸਕ 05-12-2025
ਮੰਡੀ ਗੋਬਿੰਦਗੜ੍ਹ, 4 ਦਸੰਬਰ (ਪੱਤਰ ਪ੍ਰੇਰਕ)-ਦੇਸ਼ ਭਗਤ ਯੂਨੀਵਰਸਿਟੀ ਦੀ ਫੈਕਲਟੀ ਆਫ਼ ਫਾਰਮੇਸੀ ਵਲੋਂ ਆਈ. ਆਈ. ਸੀ. ਤੇ ਆਈ. ਕਿਊ. ਏ. ਸੀ. ਦੇ ਸਹਿਯੋਗ ਨਾਲ, ਰਾਸ਼ਟਰੀ ਫਾਰਮੇਸੀ ਹਫ਼ਤਾ ਕਈ ਤਰ੍ਹਾਂ ਦੇ ਇੰਟਰੈਕਟਿਵ ਤੇ ਹੁਨਰ-ਵਧਾਉਣ ਵਾਲੀਆਂ ਗਤੀਵਿਧੀਆਂ ਨਾਲ ਮਨਾਇਆ | ਸਮਾਗਮ ਦਾ ਉਦੇਸ਼ ਵਿਦਿਆਰਥੀਆਂ ਦੀ ਭਾਗੀਦਾਰੀ ਤੇ ਹੁਨਰ ਵਿਕਾਸ ਨੂੰ ਉਤਸ਼ਾਹਿਤ ਕਰਦੇ ਹੋਏ ਸਿਹਤ ਸੰਭਾਲ ਵਿਚ ਫਾਰਮਾਸਿਸਟ ਦੀ ਭੂਮਿਕਾ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ | ਇਸ ਹਫ਼ਤੇ ਭਰ ਦੇ ਪ੍ਰੋਗਰਾਮ ਦੀ ਸ਼ੁਰੂਆਤ ਇਕ ਸਲੋਗਨ ਲਿਖਣ ਮੁਕਾਬਲੇ ਨਾਲ ਹੋਈ, ਜਿਥੇ ਵਿਦਿਆਰਥੀਆਂ ਨੇ ਆਪਣੀ ਰਚਨਾਤਮਿਕਤਾ ਦਾ ਪ੍ਰਦਰਸ਼ਨ ਕੀਤਾ ਤੇ ਸਰਾਂਸ਼ ਕੁਮਾਰ ਨੇ ਸਥਾਨ ਪ੍ਰਾਪਤ ਕੀਤਾ | ਇਸ ਦੇ ਨਾਲ ਇਕ ਫਾਰਮਾਂ ਕੁਇਜ਼ ਮੁਕਾਬਲੇ ਨੇ ਵਿਦਿਆਰਥੀਆਂ ਦੇ ਗਿਆਨ ਦੀ ਪਰਖ ਕੀਤੀ, ਜਿਸ 'ਚ ਹਰਸ਼ਦੀਪ ਸਿੰਘ, ਯਸ਼ਸਵੀ ਤੇ ਆਸ਼ੀਸ਼ ਕੁਮਾਰ ਦੀ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ | ਰੰਗ ਤੇ ਸਿਰਜਣਾਤਮਿਕਤਾ ਨਾਲ ਰੰਗੋਲੀ ਮੁਕਾਬਲੇ ਵਿਚ ਸੁੰਦਰ ਢੰਗ ਨਾਲ ਡਿਜ਼ਾਈਨ ਕੀਤੀ ਗਈ ਫਾਰਮੇਸੀ-ਥੀਮ ਵਾਲੀ ਕਲਾਕਾਰੀ ਪੇਸ਼ ਕੀਤੀ ਗਈ | ਕਿਰਨਪ੍ਰੀਤ ਕੌਰ ਤੇ ਟੀਮ (5ਵੇਂ ਸਮੈਸਟਰ) ਨੇ ਪਹਿਲਾ ਇਨਾਮ ਜਿੱਤਿਆ, ਉਸ ਤੋਂ ਬਾਅਦ ਨੰਦਿਨੀ ਅਤੇ ਟੀਮ ਨੇ ਦੂਜਾ ਅਤੇ ਕਿ੍ਤਿਕਾ ਗੋਸਵਾਮੀ ਤੇ ਟੀਮ ਤੀਜੇ ਸਥਾਨ 'ਤੇ ਰਹੀ | ਇਸ ਤੋਂ ਬਾਅਦ ਹੋਏ ਮੌਖਿਕ ਪੇਸ਼ਕਾਰੀ ਮੁਕਾਬਲੇ ਵਿਚ, ਵਿਦਿਆਰਥੀਆਂ ਨੇ ਵਿਗਿਆਨਕ ਸੂਝ ਅਤੇ ਸੰਚਾਰ ਹੁਨਰ ਦਾ ਪ੍ਰਦਰਸ਼ਨ ਕੀਤਾ | ਅਬਰਾਰ ਅਸ਼ਰਫ ਨੇ ਪਹਿਲਾ, ਪਲਕ ਨੇ ਦੂਜਾ ਤੇ ਹਿਮਾਂਸ਼ੂ ਪਾਂਡੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ | ਇਹ ਪ੍ਰੋਗਰਾਮ ਇਕ ਟੀਕਾਕਰਨ ਜਾਗਰੂਕਤਾ ਕੈਂਪ ਨਾਲ ਸਮਾਪਤ ਹੋਇਆ, ਜਿੱਥੇ ਵਿਦਿਆਰਥੀਆਂ ਨੇ ਵੱਖ-ਵੱਖ ਖੇਤਰ ਦੇ ਭਾਈਚਾਰੇ ਨੂੰ ਟੀਕਾਕਰਨ ਤੇ ਰੋਕਥਾਮ ਸਿਹਤ ਸੰਭਾਲ ਬਾਰੇ ਜਾਗਰੂਕ ਕੀਤਾ | ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ. ਜ਼ੋਰਾ ਸਿੰਘ ਤੇ ਪ੍ਰੋ-ਚਾਂਸਲਰ ਡਾ. ਤਜਿੰਦਰ ਕੌਰ ਨੇ ਰਾਸ਼ਟਰੀ ਫਾਰਮੇਸੀ ਹਫ਼ਤੇ ਦੀਆਂ ਗਤੀਵਿਧੀਆਂ ਨੂੰ ਸਫ਼ਲਤਾਪੂਰਵਕ ਆਯੋਜਿਤ ਕਰਨ ਲਈ ਫਾਰਮੇਸੀ ਫੈਕਲਟੀ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਚਰਨਜੀਤ ਸਿੰਘ ਸੇਵਾਦਾਰ ਨੂੰ ਚੰਗੀਆਂ ਸੇਵਾਵਾਂ ਬਦਲੇ ਕੀਤਾ ਸਨਮਾਨਿਤ ਅਗਲੀ ਖ਼ਬਰ ਅਕਾਲੀ ਦਲ ਚੋਣਾਂ 'ਚ ਕਿਸੇ ਕਿਸਮ ਦੀ ਧੱਕੇਸ਼ਾਹੀ ਸਹਿਣ ਨਹੀਂ ਕਰੇਗਾ-ਰਾਜੂ ਖੰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।