ਸੰਘੋਲ, 24 ਨਵੰਬਰ (ਪਰਮਵੀਰ ਸਿੰਘ ਧਨੋਆ)-ਉੱਘੇ ਸਿੱਖਿਅਕ ਤੇ ਕਈ ਸੰਸਥਾਵਾਂ 'ਚ ਪ੍ਰਬੰਧਕੀ ਤੌਰ 'ਤੇ ਸੇਵਾ ਨਿਭਾਉਣ ਵਾਲੇ ਡਾ. ਰਾਜਬੀਰ ਗੁਲੀਆ ਨੂੰ ਕੋਰਡੀਆ ਗਰੁੱਪ ਆਫ਼ ਐਜੂਕੇਸ਼ਨ ਇੰਸਟੀਚਿਊਟਸ ਦਾ ਨਵਾਂ ਕੈਂਪਸ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਸੰਸਥਾ ਦੇ ਚੇਅਰਮੈਨ ਦਿਲਜੀਤ ਸਿੰਘ ਰਾਣਾ ਤੇ ਕਾਰਜਕਾਰੀ ਟਰੱਸਟੀ ਡਾ. ਉਰਮਿਲ ਵਰਮਾ ਨੇ ਡਾ. ਗੁਲੀਆ ਨੂੰ ਵਧਾਈ ਦਿੱਤੀ ਅਤੇ ਉਮੀਦ ਜ਼ਾਹਿਰ ਕੀਤੀ ਕਿ ਉਨ੍ਹਾਂ ਦੇ ਆਉਣ ਨਾਲ ਕੋਰਡੀਆ ਸੰਸਥਾ ਹੋਰ ਤਰੱਕੀ ਅਤੇ ਉੱਚਾਈ ਪ੍ਰਾਪਤ ਕਰੇਗਾ | ਡਾ. ਗੁਲੀਆ ਨੇ ਆਪਣਾ ਅਹੁਦਾ ਸੰਭਾਲਦਿਆਂ ਕਿਹਾ ਕਿ ਉਹ ਇਸ ਸੰਸਥਾਨ 'ਚ ਤਨਦੇਹੀ ਨਾਲ ਸੇਵਾ ਨਿਭਾਉਣਗੇ ਅਤੇ ਉਹ ਸੰਸਥਾ ਦੀ ਤਰੱਕੀ ਦੇ ਲਈ ਲੰਬੇ ਸਮੇਂ ਤੱਕ ਸੇਵਾ ਕਰਨ ਦੇ ਚਾਹਵਾਨ ਹਨ | ਇਸ ਮੌਕੇ ਕੋਰਡੀਆ ਸੰਸਥਾ ਦੇ ਸਾਰੇ ਕਾਲਜਾਂ ਦੇ ਪਿ੍ੰਸੀਪਲ, ਵਿਭਾਗ ਤੇ ਪ੍ਰਬੰਧਨ ਮੁਖੀ ਹਾਜ਼ਰ ਸਨ |