21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-11-2025

ਭਗਵਾਨ ਵਿਸ਼ਨੂੰ ਨੇ ਵਾਮਨ ਦਾ ਰੂਪ ਧਾਰਨ ਕੀਤਾ ਤੇ ਰਾਜਾ ਬਾਲੀ ਨੂੰ ਆਪਣਾ ਬ੍ਰਹਮ ਖੇਡ ਦਿਖਾਇਆ- ਆਚਾਰਿਆ ਰਵਿੰਦਰ ਕਿ੍ਸ਼ਨ

ਵਿਸ਼ਵ ਹਿੰਦੂ ਪ੍ਰੀਸ਼ਦ ਵਲੋਂ ਕਰਵਾਈ ਕਥਾ ਦੌਰਾਨ ਸਮਾਜ ਸੇਵਕ ਅਮਿਤ ਠਾਕੁਰ, ਕੌਂਸਲਰ ਲਿਪਸੀ ਠਾਕੁਰ ਦਾ ਸਨਮਾਨ ਕਰਦੇ ਹੋਏ ਆਚਾਰੀਆ ਰਵਿੰਦਰ ਕ੍ਰਿਸ਼ਨ | ਅਜੀਤ ਤਸਵੀਰ <br/> 25-11-2025
ਮੰਡੀ ਗੋਬਿੰਦਗੜ੍ਹ, 24 ਨਵੰਬਰ (ਇਕਬਾਲਦੀਪ ਸੰਧੂ)-ਇੱਥੋਂ ਦੇ ਮੁਹੱਲਾ ਸੁਭਾਸ਼ ਨਗਰ ਵਿਚ ਚੱਲ ਰਹੀ ਸ਼੍ਰੀਮਦ ਭਾਗਵਤ ਕਥਾ ਦੇ ਤੀਜੇ ਦਿਨ ਆਚਾਰੀਆ ਰਵਿੰਦਰ ਕਿ੍ਸ਼ਨ ਨੇ ਸ਼ਰਧਾਲੂਆਂ ਨੂੰ ਪ੍ਰਬਚਨ ਸੁਣਾਉਂਦਿਆਂ ਕਿਹਾ ਕਿ ਮਹਾਰਾਜ ਨੇ ਭਗਵਾਨ ਦੇ ਰੂਪ ਵਿਚ ਰਾਜਾ ਬਾਲੀ ਦੇ ਮੰਦਰ ਵਿਚ ਦਰਸ਼ਨ ਕੀਤੇ | ਭਗਵਾਨ ਵਿਸ਼ਨੂੰ ਨੇ ਪੂਰੇ ਬ੍ਰਹਿਮੰਡ ਨੂੰ ਤਿੰਨ ਕਦਮਾਂ ਵਿਚ ਮਾਪਿਆ ਅਤੇ ਉਨ੍ਹਾਂ ਨੂੰ ਆਪਣਾ ਵਿਸ਼ਾਲ ਰੂਪ ਦਿਖਾਇਆ, ਰਾਜਾ ਬਾਲੀ ਨੂੰ ਪਾਤਾਲ ਵਿਚ ਭੇਜ ਦਿੱਤਾ | ਇਸ ਮੌਕੇ ਸਮਾਜ ਸੇਵਕ ਅਮਿਤ ਠਾਕੁਰ, ਕੌਂਸਲਰ ਲਿਪਸੀ ਠਾਕੁਰ ਨੇ ਵੀ ਕਥਾ ਦੌਰਾਨ ਮੱਥਾ ਟੇਕਿਆ | ਆਗੂਆਂ ਨੇ ਦੱਸਿਆ ਕਿ ਵਿਸ਼ਵ ਹਿੰਦੂ ਪ੍ਰੀਸ਼ਦ ਲੋਕਾਂ ਨੂੰ ਸਨਾਤਨ ਧਰਮ ਨਾਲ ਜੋੜਨ ਲਈ ਧਾਰਮਿਕ ਪ੍ਰੋਗਰਾਮਾਂ ਦਾ ਆਯੋਜਨ ਕਰਦੀ ਹੈ | ਕਥਾ ਵਿਚ ਜ਼ਿਲ੍ਹਾ ਪ੍ਰਧਾਨ ਵਿਨੋਦ ਗੋਇਲ, ਗੋਪਾਲ ਕਿ੍ਸ਼ਨ ਬਾਂਸਲ, ਸ਼ਿਖਾ ਬਾਂਸਲ, ਕਿਰਨ ਗੋਇਲ, ਸੁਦੇਸ਼ ਗੋਇਲ, ਗੁੰਜਨ ਗਰਗ, ਭੁਵਨ ਗਰਗ, ਸੁਮਨ ਪੁਰੀ, ਸੁਰੇਸ਼ ਪੁਰੀ, ਦੀਪਿਕਾ ਬਾਂਸਲ, ਹੋਤਸ਼ਾਨਾ ਗੁਪਤਾ, ਸ਼ਿਵਾਨੀ ਖੁਰਮੀ, ਯਤਿਨ ਖੁਰਮੀ, ਜ਼ਿਲ੍ਹਾ ਸਕੱਤਰ ਸੁਨੀਲ ਮਿੱਤਲ, ਖ਼ਜ਼ਾਨਚੀ ਦੀਪਕ ਭਾਰਤੀ, ਸਕੱਤਰ ਨਵੀਨ ਦਾਨੀ, ਦੀਪਕ ਮਿੱਤਲ, ਕਪਿਲ ਬਾਂਸਲ, ਵਿਨੋਦ ਗੋਇਲ, ਪਰਵੀਨ ਜੈਨ, ਵਿਵੇਕ ਸਿੰਗਲਾ, ਡਾ. ਐਚ.ਐਸ. ਪੂਨੀਆ, ਗੁਲਜ਼ਾਰੀ ਲਾਲ, ਭਰਤ ਰਾਮ ਬਾਂਸਲ, ਮੁਕੇਸ਼ ਬਾਂਸਲ, ਅਨਿਲ ਬਾਂਸਲ, ਓਮ ਪ੍ਰਕਾਸ਼, ਹਰੀ ਕਿ੍ਸ਼ਨ, ਵਿਨੋਦ ਚੌਟਾਲਾ, ਸੋਨੂੰ ਥਾਪਰ, ਭਾਰਤੀ ਥਾਪਰ, ਪ੍ਰੀਤੀ ਗੁਪਤਾ ਨੇ ਆਚਾਰੀਆ ਦੇ ਪ੍ਰਵਚਨਾਂ ਦਾ ਆਨੰਦ ਲਿਆ |
ਪਿਛਲੀ ਖ਼ਬਰ ਕੰਮ ਬੰਦ ਰੱਖ ਕੇ 2 ਤੋਂ 4 ਦਸੰਬਰ ਤੱਕ ਲਗਾਤਾਰ ਦਿਨ-ਰਾਤ ਦਾ ਧਰਨਾ ਦਿੱਤਾ ਜਾਵੇਗਾ- ਲੋਹਾਰੀ, ਖੰਟ ਅਗਲੀ ਖ਼ਬਰ ਸਰਦਾਰ ਵੱਲਭਭਾਈ ਪਟੇਲ ਨੂੰ ਸਮਰਪਿਤ ਏਕਤਾ ਪੈਦਲ ਯਾਤਰਾ ਕੱਢੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।