16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਭਾਵਿਪ ਸਰਹਿੰਦ ਨੇ ਪ੍ਰਸ਼ਨੋਤਰੀ ਮੁਕਾਬਲੇ ਕਰਵਾਏ

'ਭਾਰਤ ਕੋ ਜਾਨੋ' ਪ੍ਰਸ਼ਨੋਤਰੀ ਮੁਕਾਬਲੇ ਦੀਆਂ ਜੇਤੂ ਟੀਮਾਂ ਨੂੰ ਸਨਮਾਨਿਤ ਕਰਦੇ ਹੋਏ ਭਾਵਿਪ ਦੇ ਅਹੁਦੇਦਾਰ ਤੇ ਮਹਿਮਾਨ | ਤਸਵੀਰ: ਕਰਨ <br/> 03-11-2025
ਫ਼ਤਹਿਗੜ੍ਹ ਸਾਹਿਬ, 2 ਨਵੰਬਰ (ਬਲਜਿੰਦਰ ਸਿੰਘ)-ਭਾਰਤ ਵਿਕਾਸ ਪਰਿਸ਼ਦ ਸਰਹਿੰਦ ਵਲੋਂ ਸਥਾਨਕ ਅਸ਼ੋਕਾ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਚ 'ਭਾਰਤ ਕੋ ਜਾਨੋਂ' ਪ੍ਰਸ਼ਨੋਤਰੀ ਮੁਕਾਬਲੇ ਕਰਵਾਏ ਗਏ, ਜਿਸ ਵਿਚ ਸ਼ਹਿਰ ਦੇ ਵੱਖ-ਵੱਖ ਸਕੂਲਾਂ ਦੀਆਂ 12 ਜੂਨੀਅਰ ਅਤੇ 9 ਸੀਨੀਅਰ ਟੀਮਾਂ ਨੇ ਹਿੱਸਾ ਲਿਆ | ਪ੍ਰੋਗਰਾਮ ਵਿਚ ਸਮਾਜ ਸੇਵਕ ਦਵਿੰਦਰ ਵਰਮਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ | ਪ੍ਰੋਗਰਾਮ ਦੀ ਸ਼ੁਰੂਆਤ ਭਾਰਤ ਮਾਤਾ ਦੇ ਚਿੱਤਰ ਅੱਗੇ ਫੁੱਲ ਭੇਟ ਕਰਕੇ ਅਤੇ ਜੋਤ ਜਗਾ ਕੇ ਬੰਦੇ ਮਾਤਰਮ ਗਾਇਣ ਨਾਲ ਕੀਤੀ ਗਈ | ਪ੍ਰੀਸ਼ਦ ਪ੍ਰਧਾਨ ਹਰਵਿੰਦਰ ਵਰਮਾ ਨੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਭਾਰਤ ਵਿਕਾਸ ਪਰਿਸ਼ਦ ਦਾ ਮੁੱਖ ਉਦੇਸ਼ ਵਿਦਿਆਰਥੀਆਂ ਨੂੰ ਚੰਗੇ ਨਾਗਰਿਕ ਬਣਾਉਣਾ ਹੈ | ਪ੍ਰੀਸ਼ਦ ਬੁਲਾਰੇ ਪੂਰਨ ਸਹਿਗਲ ਤੇ ਰਾਜੇਸ਼ ਧੀਮਾਨ ਨੇ ਦੱਸਿਆ ਕਿ ਅੱਜ ਦੇ ਮੁਕਾਬਲਿਆਂ ਵਿਚ ਉਨ੍ਹਾਂ ਵਿਦਿਆਰਥੀਆਂ ਨੇ ਭਾਗ ਲਿਆ ਹੈ, ਜਿਨ੍ਹਾਂ ਨੇ ਲਿਖਤੀ ਮੁਕਾਬਲਿਆਂ ਵਿਚ ਪਹਿਲੀਆਂ ਪੁਜ਼ੀਸ਼ਨਾਂ ਹਾਸਿਲ ਕੀਤੀਆਂ ਸਨ | ਜੂਨੀਅਰ ਵਰਗ ਵਿਚ ਸੈਫਰਨ ਸਿਟੀ ਸਕੂਲ, ਗ੍ਰੀਨ ਫ਼ੀਲਡਜ਼ ਤੇ ਗਾਰਡਨ ਵੈਲੀ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ | ਸੀਨੀਅਰ ਵਰਗ ਵਿਚ ਅਸ਼ੋਕਾ ਕੰਨਿਆ ਸਕੂਲ ਸਰਹਿੰਦ, ਪਬਲਿਕ ਸਕੂਲ ਅਤੇ ਡਿਵਾਈਨ ਲਾਈਟ ਸਕੂਲ ਦੀ ਟੀਮ ਨੇ ਕ੍ਰਮਵਾਰ ਪਹਿਲਾ, ਦੂਜਾ ਤੇ ਤੀਜਾ ਸਥਾਨ ਹਾਸਿਲ ਕੀਤਾ | ਅੱਜ ਦੇ ਜੂਨੀਅਰ ਅਤੇ ਸੀਨੀਅਰ ਜੇਤੂ ਅਗਲੇ ਗੇੜ ਵਿਚ ਸਟੇਟ ਪੱਧਰੀ ਮੁਕਾਬਲੇ ਵਿਚ ਸੁਨਾਮ ਵਿਖੇ ਹਿੱਸਾ ਲੈਣਗੇ | ਇਸ ਮੌਕੇ ਸਕੱਤਰ ਵਿਵੇਕ ਸ਼ਰਮਾ, ਹਰੀਸ਼ ਜੈਨ, ਅਸ਼ਵਨੀ ਬਿੱਥਰ, ਰਾਜੇਸ਼ ਗਰਗ, ਰਾਜੀਵ ਖੁੱਲਰ, ਅਮਰਜੀਤ ਪਾਲ, ਮਨੋਜ ਚੌਧਰੀ, ਰੋਹਿਤ ਸ਼ਰਮਾ, ਅਨਿਲ ਸੂਦ, ਮਨੋਜ ਬਿੰਬਰਾ, ਯੋਗੇਸ਼ ਬਿੰਬਰਾ, ਪਵਨ ਕਾਲੜਾ, ਆਨੰਦ ਮੋਹਨ, ਅਮਿੱਤ, ਸੰਜੇ, ਨਿਤਿਨ ਤੇ ਹੋਰ ਹਾਜ਼ਰ ਸਨ |
ਪਿਛਲੀ ਖ਼ਬਰ ਮੰਡੀ ਗੋਬਿੰਦਗੜ੍ਹ 'ਚ ਕਾਂਗਰਸ ਹੋਰ ਵੀ ਮਜ਼ਬੂਤ ਹੋ ਰਹੀ ਹੈ- ਕਾਕਾ ਰਣਦੀਪ ਸਿੰਘ ਅਗਲੀ ਖ਼ਬਰ ਮੁਫ਼ਤ ਖ਼ੂਨ ਜਾਂਚ ਕੈਂਪ ਲਗਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।