16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2025

ਗੋਲਡਨ ਇਰਾ ਸਕੂਲ 'ਚ ਹੈਲੋਵੀਨ ਫ਼ੈਸਟੀਵਲ ਕਰਵਾਇਆ

ਗੋਲਡਨ ਇਰਾ ਸਕੂਲ ਵਿਖੇ ਕਰਵਾਏ ਗਏ ਹੈਲੋਵੀਨ ਫ਼ੈਸਟੀਵਲ ਸਮੇਂ ਬੱਚਿਆ ਦਾ ਸਨਮਾਨ ਕਰਨ ਸਮੇਂ ਪ੍ਰੈਜ਼ੀਡੈਂਟ ਚਮਕੌਰ ਵਰਮਾ, ਵਿਕਾਸ ਸੇਠ ਤੇ ਪਿ੍ੰਸੀਪਲ ਮੈਡਮ ਸੁਮੀਰਾ ਸਰਮਾ ਤੇ ਸਕੂਲ ਸਟਾਫ਼ | ਅਜੀਤ ਤਸਵੀਰ <br/> 03-11-2025
ਭਾਦਸੋਂ 2 ਨਵੰਬਰ (ਗੁਰਬਖ਼ਸ਼ ਸਿੰਘ ਵੜੈਚ) ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਗੋਲਡਨ ਇਰਾ ਸਕੂਲ ਵਿਖੇ ਹੈਲੋਵੀਨ ਫ਼ੈਸਟੀਵਲ ਦਾ ਕਰਵਾਇਆ ਗਿਆ | ਇਹ ਸਮਾਗਮ ਭੂਤ-ਪ੍ਰੇਤ, ਆਤਮਾਵਾਂ ਤੇ ਆਧਾਰਿਤ ਅਤੇ ਬੱਚਿਆਂ ਦੇ ਮਨੋਰੰਜਨ ਦੇ ਸਾਧਨ ਵਜੋਂ ਕਰਵਾਇਆ ਗਿਆ ਪਹਿਲੀ ਜਮਾਤ ਤੋਂ ਲੈ ਕੇ ਪੰਜਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿਚ ਭਾਗ ਲਿਆ ਅਤੇ ਬੱਚਿਆਂ ਨੇ ਆਪਣੇ ਆਪ ਨੂੰ ਭੂਤ ਪ੍ਰੇਤ ਆਦਿ ਜਿਹੇ ਪਹਿਰਾਵੇ ਪਾ ਕੇ ਆਪਣੀ ਆਪਣੀ ਪ੍ਰਤਿਭਾ ਦਾ ਪ੍ਰਦਰਸ਼ਨ ਕੀਤਾ ਵਿਦਿਆਰਥੀਆਂ ਨੇ ਇਸ ਮੌਕੇ ਆਪਣੇ-ਆਪਣੇ ਕਲਾਸ ਸੈਕਸ਼ਨ ਦੇ ਅਧੀਨ ਆਪਣੀਆਂ ਪੇਸ਼ਕਾਵਾਂ ਪੇਸ਼ ਕੀਤੀਆਂ | ਇਸ ਮੌਕੇ ਉੱਪਰ ਬੋਲਦਿਆਂ ਸਕੂਲ ਪ੍ਰੈਜ਼ੀਡੈਂਟ ਚਮਕੌਰ ਵਰਮਾ, ਵਿਕਾਸ ਸੇਠ ਅਤੇ ਪਿ੍ੰਸੀਪਲ ਮੈਡਮ ਸੁਮੀਰਾ ਸਰਮਾ ਨੇ ਬੱਚਿਆਂ ਦੀ ਕਲਾ ਤੇ ਪ੍ਰਤਿਭਾ ਬਾਰੇ ਉਨ੍ਹਾਂ ਦੀ ਸ਼ਲਾਘਾ ਕੀਤੀ ਅਤੇ ਭਵਿੱਖ ਵਿੱਚ ਆਪਣੀ ਪ੍ਰਤਿਭਾ ਨੂੰ ਹੋਰ ਨਿਖਾਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਸਕੂਲ ਐਡਮਨਿਸਟ੍ਰੇਟਰ ਦੀਪਕ ਕੁਮਾਰ ਤੇ ਸਮੂਹ ਸਟਾਫ਼ ਹਾਜ਼ਰ ਰਹੇ |
ਪਿਛਲੀ ਖ਼ਬਰ ਸਪੀਕਰ ਵਿਧਾਨ ਸਭਾ ਕੁਲਤਾਰ ਸਿੰਘ ਸੰਧਵਾਂ ਨਾਭਾ ਪਹੁੰਚੇ ਅਗਲੀ ਖ਼ਬਰ ਜਬਰ ਜਨਾਹ ਦੇ ਮਾਮਲੇ 'ਚ ਨਾਮਜ਼ਦ ਦੋਸ਼ੀ ਨੂੰ ਅਦਾਲਤ ਨੇ ਦਿੱਤੀ ਜ਼ਮਾਨਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।