16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2025

ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜੈਅੰਤੀ ਸੰਬੰਧੀ ਭਾਜਪਾ ਨੇ ਪਦ ਯਾਤਰਾ ਕੱਢੀ

ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜੈਅੰਤੀ ਸੰਬੰਧੀ ਭਾਜਪਾ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਪਦ ਯਾਤਰਾ ਦੀ ਸ਼ੁਰੂਆਤ ਕਰਵਾਉਂਦੇ ਹੋਏ ਅਤੇ ਸਮਾਗਮ ਵਿਚ ਸ਼ਾਮਿਲ ਵੱਖ-ਵੱਖ ਸ਼ਖ਼ਸੀਅਤਾਂ | ਤਸਵੀਰਾਂ: ਕਰਨ <br/> 02-11-2025
ਫ਼ਤਹਿਗੜ੍ਹ ਸਾਹਿਬ, 1 ਨਵੰਬਰ (ਬਲਜਿੰਦਰ ਸਿੰਘ)-ਭਾਜਪਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੇ ਪ੍ਰਧਾਨ ਤੇ ਸਾਬਕਾ ਵਿਧਾਇਕ ਦੀਦਾਰ ਸਿੰਘ ਭੱਟੀ ਦੀ ਅਗਵਾਈ ਹੇਠ ਸਰਦਾਰ ਵੱਲਭ ਭਾਈ ਪਟੇਲ ਦੀ 150ਵੀਂ ਜੈਅੰਤੀ ਸਬੰਧੀ ਉਲੀਕੇ ਪੋ੍ਰਗਰਾਮਾਂ ਦੀ ਸ਼ੁਰੂਆਤ ਅੱਜ ਪਦ ਯਾਤਰਾ ਨਾਲ ਕੀਤੀ ਗਈ ਜਿਸ ਵਿਚ ਭਾਜਪਾ ਦੀ ਲੀਡਰਸ਼ਿਪ ਅਤੇ ਵਰਕਰਾਂ ਨੇ ਸ਼ਮੂਲੀਅਤ ਕੀਤੀ | ਇਹ ਪਦ ਯਾਤਰਾ ਵਿਸ਼ਵਕਰਮਾ ਚੌਂਕ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਹਿੱਸਿਆਂ 'ਚੋਂ ਹੁੰਦੀ ਹੋਈ ਜੋਤੀ ਸਰੂਪ ਚੌਂਕ ਨੇੜੇ ਪਹੁੰਚ ਕੇ ਸਮਾਪਤ ਹੋਈ | ਸਮਾਗਮ ਵਿਚ ਭਾਜਪਾ ਦੇ ਸਕੱਤਰ ਸੰਜੀਵ ਖੰਨਾ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਮੌਕੇ ਭਾਜਪਾ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਕਿਹਾ ਕਿ ਸਰਦਾਰ ਵੱਲਭ ਭਾਈ ਪਟੇਲ ਵਲੋਂ ਦੇਸ਼ ਪ੍ਰਤੀ ਦਿੱਤੇ ਅਹਿਮ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ, ਉਹ ਇੱਕ ਕਿਸਾਨ ਪਰਿਵਾਰ ਘਰ ਪੈਦਾ ਹੋ ਕੇ ਦੇਸ਼ ਦੇ ਪਹਿਲੇ ਗ੍ਰਹਿ ਮੰਤਰੀ ਬਣੇ | ਜਿਨ੍ਹਾਂ ਨੇ ਵੱਖ-ਵੱਖ ਰਿਆਸਤਾਂ ਨੂੰ ਜੋੜ ਕੇ ਇੱਕ ਭਾਰਤ ਬਣਾਇਆ ਸੀ ਜਿਸ ਕਾਰਨ ਉਨ੍ਹਾਂ ਨੂੰ ਲੋਹ ਪੁਰਸ਼ ਵੀ ਕਿਹਾ ਜਾਂਦਾ ਸੀ | ਉਨ੍ਹਾਂ ਕਿਹਾ ਕਿ ਇਸੇ ਰਾਹ 'ਤੇ ਚੱਲਦਿਆਂ ਵਿਕਸਿਤ ਭਾਰਤ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਗੇ ਵਧਾ ਰਹੇ ਹਨ ਜਿਸ ਦੇ ਤਹਿਤ ਸਮੁੱਚੇ ਦੇਸ਼ ਵਿਚ ਸਰਦਾਰ ਪਟੇਲ ਜੀ ਦੇ ਜਨਮ ਦਿਨ ਦੇ ਮੌਕੇ ਤੇ ਵੱਖ ਵੱਖ ਤਰ੍ਹਾਂ ਦੇ ਪ੍ਰੋਗਰਾਮ ਉਲੀਕੇ ਗਏ ਹਨ ਜਿਨ੍ਹਾਂ ਵਿਚ ਪਦ ਯਾਤਰਾਵਾਂ ਤੋਂ ਇਲਾਵਾ ਯੋਗ, ਸਿਹਤ ਕੈਂਪ, ਵਾਦ ਵਿਵਾਦ ਮੁਕਾਬਲੇ ਅਤੇ ਨਸ਼ਾ ਮੁਕਤ ਭਾਰਤ ਦੇ ਸੰਕਲਪ ਸਬੰਧੀ ਪ੍ਰੋਗਰਾਮ ਕਰਵਾਏ ਜਾਣਗੇ | ਇਸ ਮੌਕੇ ਭਾਜਪਾ ਦੇ ਸੀਨੀਅਰ ਆਗੂ ਗੇਜਾ ਰਾਮ ਵਾਲਮੀਕਿ, ਸਾਬਕਾ ਮੰਤਰੀ ਡਾ. ਹਰਬੰਸ ਲਾਲ, ਜਗਦੀਪ ਸਿੰਘ ਚੀਮਾ, ਕੁਲਦੀਪ ਸਹੋਤਾ, ਦੇਵੀ ਦਿਆਲ ਪਰਾਸ਼ਰ, ਕੁਲਦੀਪ ਸਿੰਘ ਸਿੱਧੂਪੁਰ, ਧਰਮਿੰਦਰ ਬਾਂਡਾ, ਸ਼ਾਮ ਸੁੰਦਰ ਭਾਰਦਵਾਜ, ਗੁਰਮੁਖ ਸਿੰਘ, ਹਰੀਸ਼ ਅਗਰਵਾਲ, ਦਵਿੰਦਰ ਸਿੰਘ ਬੈਦਵਾਨ, ਦਵਿੰਦਰ ਭੱਟ, ਪਰਮਜੀਤ ਕੌਰ, ਜਸਵਿੰਦਰ ਸਿੰਘ, ਮੋਹਨ ਸਿੰਘ ਚੁੰਨ੍ਹੀ, ਓਮ ਗੌਤਮ, ਰਜੀਵ ਵਰਮਾ, ਰਾਜਵੀਰ ਸਿੰਘ ਗਰੇਵਾਲ, ਅੰਕਿਤ ਬੱਸੀ, ਗੁਰਵਿੰਦਰ ਸਿੰਘ ਸੋਹੀ, ਸ਼ਿੰਗਾਰ ਸਿੰਘ ਬਰਾਸ, ਬਲਵੀਰ ਸਿੰਘ ਧਾਰਨੀ, ਸੰਜੀਵ ਕੁਮਾਰ ਦੀਪੂ, ਗੁਰਵਿੰਦਰ ਸਿੰਘ ਬਡਾਲੀ, ਲਾਲ ਸਿੰਘ ਬਡਾਲੀ, ਹਰਪ੍ਰੀਤ ਸਿੰਘ ਜਮੀਤਗੜ੍ਹ, ਨਰਿੰਦਰ ਸਿੰਘ ਬਲਾੜੀ, ਬਲਵਿੰਦਰ ਸਿੰਘ ਗੋਗੀ, ਸੁਰਿੰਦਰ ਕੌਰ, ਮਨਪ੍ਰੀਤ ਕੌਰ, ਜਸਵਿੰਦਰ ਸਿੰਘ ਝਿੰਜਰਾ, ਰਾਮਜੀਤ ਜੋਸ਼ੀ, ਸੰਜੂ ਭਮਾਰਸੀ, ਸੰਯਮ ਪਾਠਕ, ਅਮਰੀਕ ਸਿੰਘ ਸ਼ਮਸ਼ਪੁਰ, ਵਿਨੇ ਗੁਪਤਾ, ਪ੍ਰੀਤਮ ਸਿੰਘ ਤਰਖਾਣ ਮਾਜਰਾ, ਹਿਤੇਸ਼ ਗਾਬਰੀ, ਅਮਰੀਕ ਸਿੰਘ ਬਾੜਾ, ਰਜਿੰਦਰ ਸਿੰਘ ਸੋਢੀ, ਬਲਵੀਰ ਸਿੰਘ, ਗੁਰਪ੍ਰੀਤ ਕੌਰ, ਬਲਵਿੰਦਰ ਕੌਰ, ਗੁਰਮੁਖ ਸਿੰਘ ਜੱਲ੍ਹਾ, ਵਿਨੋਦ ਸ਼ਰਮਾ, ਅਵਤਾਰ ਸਿੰਘ ਮਾਜਰੀ ਸੋਢੀਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਸ਼ਾਮਿਲ ਸਨ |
ਪਿਛਲੀ ਖ਼ਬਰ ਸੜਕ ਹਾਦਸੇ 'ਚ ਇਕ ਵਿਅਕਤੀ ਗੰਭੀਰ ਜ਼ਖਮੀ ਅਗਲੀ ਖ਼ਬਰ ਚਿਲਡਰਨ ਮੈਮੋਰੀਅਲ ਸਕੂਲ 'ਚ ਸਪੋਰਟਸ ਮੀਟ ਕਰਵਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।