13-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਪਿੰਡ ਧੀਰਪੁਰ ਵਾਸੀ ਅਮਨਦੀਪ ਕੌਰ ਨੇ ਇੰਟਰਨੈਸ਼ਨਲ ਖੇਡਾਂ ਵਿਚ ਜਿੱਤਿਆ ਸੋਨ ਤਗਮਾ

ਅਜੀਤ ਡੈਸਕ 22-10-2025
ਫ਼ਤਹਿਗੜ੍ਹ ਸਾਹਿਬ, 21 ਅਕਤੂਬਰ (ਮਨਪ੍ਰੀਤ ਸਿੰਘ)-ਸਥਾਨਕ ਜ਼ਿਲ੍ਹੇ ਦੀ ਰਹਿਣ ਵਾਲੀ ਅਮਨਦੀਪ ਕੌਰ ਨੇ ਏਸ਼ੀਅਨ ਰਗਬੀ ਲੀਗ ਦੇ ਵਿਚ ਗੋਲਡ ਮੈਡਲ ਹਾਸਲ ਕਰਕੇ ਜਿੱਥੇ ਦੇਸ਼ ਅਤੇ ਸੂਬੇ ਦਾ ਨਾਮ ਰੌਸ਼ਨ ਕੀਤਾ, ਉੱਥੇ ਹੀ ਆਪਣੇ ਮਾਪਿਆਂ ਦਾ ਨਾਮ ਵੀ ਰੁਸ਼ਨਾਇਆ ਹੈ | ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਰਗਵੀ ਖੇਡ 'ਚੋਂ ਤਗਮਾ ਜਿੱਤਣ 'ਤੇ ਉਕਤ ਲੜਕੀ ਦਾ ਮਾਪਿਆਂ ਸਮੇਤ ਸਨਮਾਨ ਕਰਨ ਸਮੇਂ ਕੀਤਾ | ਇਸ ਮੌਕੇ ਵਿਧਾਇਕ ਰਾਏ ਨੇ ਕਿਹਾ ਕਿ ਅਮਨਦੀਪ ਕੌਰ ਨੇ ਖੇਡਾਂ 'ਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ, ਜਿਸ ਲਈ ਮਾਪੇ ਅਤੇ ਪਿੰਡ ਵਾਸੀ ਵਧਾਈ ਦੇ ਪਾਤਰ ਹਨ |
ਉਨ੍ਹਾਂ ਕਿਹਾ ਕਿ ਲੜਕੀ ਦੇ ਹੌਂਸਲੇ ਨੂੰ ਦਾਤ ਦੇਣੀ ਚਾਹੀਦੀ ਹੈ | ਜਿਸ ਨੇ ਇੰਨੇ ਵੱਡੇ ਪੱਧਰ 'ਤੇ ਖੇਡਾਂ ਵਿਚ ਹਿੱਸਾ ਲੈ ਕੇ ਦੇਸ਼ ਨੂੰ ਗੋਲਡ ਦਵਾਇਆ ਹੈ | ਕੋਚ ਸੰਦੀਪ ਕੁਮਾਰ ਨੇ ਦੱਸਿਆ ਕਿ ਅਮਨਦੀਪ ਕੌਰ ਪੁੱਤਰੀ ਮਲੂਕ ਸਿੰਘ ਵਾਸੀ ਪਿੰਡ ਧੀਰਪੁਰ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ 2021 ਤੋਂ ਰਗਬੀ ਖੇਡਦੀ ਆ ਰਹੀ ਹੈ | ਖੇਡਾਂ ਵਤਨ ਪੰਜਾਬ ਦੀਆਂ ਦੌਰਾਨ ਅਮਨਦੀਪ ਕੌਰ ਦੋ ਵਾਰੀ ਸਟੇਟ 'ਚੋਂ ਗੋਲਡ ਹਾਸਲ ਕਰ ਚੁੱਕੀ ਹੈ | ਇਸ ਤੋਂ ਇਲਾਵਾ ਸੀਨੀਅਰ ਸਟੇਟ ਵਿਚ ਵੀ ਦੋ ਗੋਲਡ ਹਾਸਲ ਕੀਤੇ ਹਨ | ਉਨ੍ਹਾਂ ਦੱਸਿਆ ਕਿ ਖੇਲੋ ਇੰਡੀਆ ਅਸਮੀਤ ਲੀਗ ਜੋ ਕਿ ਅੰਮਿ੍ਤਸਰ ਵਿਖੇ ਹੋਈ ਸੀ, ਉਨ੍ਹਾਂ ਖੇਡਾਂ ਦੇ ਵਿਚ ਕਲੱਬ ਵਲੋਂ ਜਦੋਂ ਅਮਨਦੀਪ ਕੌਰ ਨੇ ਹਿੱਸਾ ਲਿਆ ਤਾਂ ਉਨ੍ਹਾਂ ਖੇਡਾਂ ਵਿਚ ਵੀ ਗੋਲਡ ਹਾਸਲ ਕੀਤਾ | ਇਨ੍ਹਾਂ ਖੇਡਾਂ ਉਪਰੰਤ ਸਾਲ 2025 ਜੁਲਾਈ ਦੇ ਵਿਚ ਅਮਨਦੀਪ ਕੌਰ ਦੀ ਇੰਡੀਆ ਕੈਂਪ ਲਈ ਚੋਣ ਹੋ ਗਈ ਸੀ | ਹਾਲ ਹੀ ਦੇ ਵਿਚ ਹੋਈਆਂ ਏਸ਼ੀਅਨ ਰਗਬੀ ਲੀਗ ਜਿਸ ਦੇ ਮੈਚ ਥਾਈਲੈਂਡ, ਚਾਈਨਾ, ਸ੍ਰੀ ਲੰਕਾ ਸਮੇਤ ਵੱਖ-ਵੱਖ ਦੇਸ਼ਾਂ ਦੇ ਵਿਚ ਹੋਏ ਸਨ | ਇਸ ਲੀਗ ਦੇ ਦੌਰਾਨ ਵੀ ਅਮਨਦੀਪ ਕੌਰ ਨੇ ਗੋਲਡ ਹਾਸਲ ਕਰਕੇ ਭਾਰਤ ਦਾ ਨਾਮ ਰੌਸ਼ਨ ਕੀਤਾ ਹੈ | ਉਸ ਦੇ ਪਿੰਡ ਪਹੁੰਚਣ 'ਤੇ ਪਿੰਡ ਵਾਸੀਆਂ ਵਲੋਂ ਢੋਲ ਨਾਲ ਅਮਨਦੀਪ ਕੌਰ ਦਾ ਸਵਾਗਤ ਕੀਤਾ ਗਿਆ | ਇਸ ਮੌਕੇ ਅਮਨਦੀਪ ਕੌਰ ਨੇ ਕਿਹਾ ਕਿ ਉਹ ਆਪਣੇ ਕੋਚ ਸੰਦੀਪ ਕੁਮਾਰ ਅਤੇ ਪਰਿਵਾਰ ਦਾ ਸਹਿਯੋਗ ਬਦਲੇ ਧੰਨਵਾਦ ਪ੍ਰਗਟ ਕਰਦੀ ਹੈ | ਕਿਉਂਕਿ ਉਹ ਉਨ੍ਹਾਂ ਦੇ ਸਹਿਯੋਗ ਸਦਕਾ ਹੀ ਇਸ ਮੁਕਾਮ ਤੱਕ ਪਹੁੰਚੀ ਹੈ | ਇਸ ਮੌਕੇ 'ਤੇ ਸਰਪੰਚ ਰਣਧੀਰ ਸਿੰਘ, ਕੁਲਦੀਪ ਸਿੰਘ, ਬਲਵਿੰਦਰ ਸਿੰਘ, ਅਮਰਿੰਦਰ ਸਿੰਘ ਮੰਡੋਫ਼ਲ, ਅਮਰਜੀਤ ਸਿੰਘ ਅਨਾਇਤਪੁਰਾ, ਕੁਲਵੀਰ ਸਿੰਘ ਰੰਧਾਵਾ, ਸੁਰਿੰਦਰ ਸਿੰਘ, ਰਜਿੰਦਰ ਸਿੰਘ, ਪੀ.ਏ. ਸਤੀਸ਼ ਲਟੌਰ, ਸਰਪੰਚ ਜੋਤੀ ਸਾਧੂਗੜ੍ਹ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕਾ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਸ਼੍ਰੋਮਣੀ ਭਗਤ ਬਾਬਾ ਨਾਮਦੇਵ ਦੇ ਜਨਮ ਦਿਹਾੜੇ ਸੰਬੰਧੀ ਸਮਾਗਮ 26 ਨੂੰ ਅਗਲੀ ਖ਼ਬਰ ਮਾਤਾ ਗੁਜਰੀ ਕਾਲਜ ਦੀਆਂ ਵਿਦਿਆਰਥਣਾਂ ਨੇ ਅੰਤਰ-ਕਾਲਜ ਬੈਡਮਿੰਟਨ ਟੂਰਨਾਮੈਂਟ 'ਚ ਕੀਤਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।