31-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-09-2025

ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਸਮਰਪਿਤ ਭਾਜਪਾ ਨੇ ਲਗਾਇਆ ਖ਼ੂਨਦਾਨ ਕੈਂਪ

ਅਜੀਤ ਡੈਸਕ 25-09-2025
ਫ਼ਤਹਿਗੜ੍ਹ ਸਾਹਿਬ, 24 ਸਤੰਬਰ (ਬਲਜਿੰਦਰ ਸਿੰਘ)-ਭਾਜਪਾ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਨਮ ਦਿਨ ਨੂੰ ਸਮਰਪਿਤ ਮਨਾਏ ਜਾ ਰਹੇ ਸੇਵਾ ਪੰਦਰ੍ਹਵਾੜੇ ਤਹਿਤ ਮੰਦਰ ਸ੍ਰੀ ਨੈਣਾਂ ਦੇਵੀ ਸਰਹਿੰਦ ਸ਼ਹਿਰ ਵਿਖੇ ਖ਼ੂਨਦਾਨ ਕੈਂਪ ਲਗਾਇਆ ਗਿਆ | ਜਿਸ ਦੀ ਸ਼ੁਰੂਆਤ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦੀਦਾਰ ਸਿੰਘ ਭੱਟੀ ਨੇ ਕਰਵਾਈ |
ਇਸ ਮੌਕੇ ਸ. ਭੱਟੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਜਨਮ ਦਿਨ ਨੂੰ ਸਮਰਪਿਤ ਚੱਲ ਰਹੇ ਸੇਵਾ ਪੰਦਰ੍ਹਵਾੜੇ ਤਹਿਤ ਅਨੇਕਾਂ ਲੋੜਵੰਦਾਂ ਦੀ ਮਦਦ ਕੀਤੀ ਜਾ ਰਹੀ ਹੈ, ਇਸ ਤੋਂ ਪਹਿਲਾਂ ਭਾਜਪਾ ਵਲੋਂ ਸਿਵਲ ਹਸਪਤਾਲ ਦੀ ਸਫ਼ਾਈ ਅਤੇ ਏਕਤਾ ਦੀ ਦੌੜ ਤਹਿਤ ਮੈਰਾਥਨ ਦੌੜ ਕਰਵਾਈ ਗਈ ਸੀ | ਉਨ੍ਹਾਂ ਕਿਹਾ ਕਿ ਜਲਦ ਹੀ ਇਸੇ ਲੜੀ ਤਹਿਤ ਵਾਤਾਵਰਨ ਨੂੰ ਸਾਫ਼ ਸੁਥਰਾ ਰੱਖਣ ਲਈ ਛਾਂਦਾਰ ਬੂਟੇ ਵੀ ਵੰਡੇ ਜਾਣਗੇ | ਇਸ ਮੌਕੇ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਬਲੱਡ ਬੈਂਕ ਦੀ ਡਾ. ਪ੍ਰਵੀਨ ਦੀ ਟੀਮ ਵਲੋਂ ਖ਼ੂਨ ਦੇ ਯੂਨਿਟ ਇਕੱਤਰ ਕੀਤੇ ਗਏ | ਜਦੋਂਕਿ ਭਾਜਪਾ ਵਲੋਂ ਖ਼ੂਨਦਾਨੀਆਂ ਨੂੰ ਰਿਫਰੈਸ਼ਮੈਂਟ ਅਤੇ ਸਰਟੀਫਿਕੇਟ ਦੇ ਕੇ ਸਨਮਾਨ ਵੀ ਕੀਤਾ ਗਿਆ | ਇਸ ਮੌਕੇ 'ਤੇ ਦਵਿੰਦਰ ਕੁਮਾਰ ਭੱਟ, ਵਿਜੇ ਪਾਠਕ, ਗੁਰਬਖ਼ਸ਼ ਸਿੰਘ ਬਖ਼ਸ਼ੀ, ਪਰਵਿੰਦਰ ਸਿੰਘ ਦਿਓਲ, ਕੁਲਦੀਪ ਸਿੰਘ ਸਿੱਧੂਪੁਰ, ਕੁਲਦੀਪ ਸਹੋਤਾ, ਧਰਮਿੰਦਰ ਬਾਂਡਾਂ, ਗੁਰਮੁਖ ਸਿੰਘ ਸਰਹਿੰਦ, ਬਲਵੀਰ ਸਿੰਘ ਧਾਰਨੀ, ਸੰਜੀਵ ਨੰਦਨ, ਵਿਨੈ ਗੁਪਤਾ, ਹਰੀਸ਼ ਅਗਰਵਾਲ, ਪਰਮਜੀਤ ਕੌਰ, ਗੁਰਵਿੰਦਰ ਸਿੰਘ ਸੋਹੀ, ਹਰਪਾਲ ਸਿੰਘ ਪਾਲਾ, ਰਾਜੀਵ ਬਜਾਜ, ਅੰਕਿਤ ਬਸੀ ਪਠਾਣਾਂ, ਸ਼ਾਮ ਸੁੰਦਰ ਭਾਰਦਵਾਜ, ਧਰਮਪਾਲ ਸਹੋਤਾ, ਹੇਮਰਾਜ ਧੀਮਾਨ, ਬਲਬੀਰ ਸਿੰਘ, ਪੰਡਿਤ ਸੁਭਾਸ਼ ਚੰਦ, ਹਰਪਾਲ ਬੇਦੀ, ਦਵਿੰਦਰ ਵੈਦਵਾਨ, ਰਣਧੀਰ ਬਲ੍ਹਾੜੀ, ਜਸਪਾਲ ਅਨੈਤਪੁਰਾ, ਕਿਰਤ ਬੇਦੀ, ਗੁਰਮੇਲ ਬੁੱਚੜੇ ਅਤੇ ਅਮਨਦੀਪ ਸਿੰਘ ਵੀ ਹਾਜ਼ਰ ਸਨ |
ਪਿਛਲੀ ਖ਼ਬਰ 'ਆਪ' ਸਰਕਾਰ ਵਲੋਂ ਲੋਕਾਂ ਨੂੰ ਬਣਦੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ-ਅਜੈ ਲਿਬੜਾ ਅਗਲੀ ਖ਼ਬਰ ਸਰਹਿੰਦ ਸ਼ਹਿਰ 'ਚ ਕਾਂਗਰਸੀ ਆਗੂ ਮਨਜੀਤ ਸ਼ਰਮਾ ਨੇ ਸ੍ਰੀ ਰਾਮਲੀਲ੍ਹਾ ਦਾ ਕੀਤਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।