05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਸ੍ਰੀ ਰਾਮਲੀਲ੍ਹਾ ਦੇ ਮੰਚਨ ਸੰਬੰਧੀ ਸ੍ਰੀ ਰਾਮ ਤੀਰਥ ਤੋਂ ਲਿਆਂਦੀ ਅਖੰਡ ਜੋਤ

ਅਜੀਤ ਡੈਸਕ 24-09-2025
ਫ਼ਤਹਿਗੜ੍ਹ ਸਾਹਿਬ, 23 ਸਤੰਬਰ (ਬਲਜਿੰਦਰ ਸਿੰਘ)-ਸ੍ਰੀ ਰਾਮਲੀਲਾ ਦੇ ਮੰਚਨ ਸੰਬੰਧੀ ਸਟੇਜ ਅਖੰਡ ਜੋਤ ਜਗਾਉਣ ਲਈ ਭਗਵਾਨ ਵਾਲਮੀਕਿ ਸ੍ਰੀ ਰਾਮ ਤੀਰਥ ਅਖੰਡ ਜਯੋਤੀ ਯਾਤਰਾ ਦੁਰਗਿਆਣਾ ਮੰਦਿਰ ਅੰਮਿ੍ਤਸਰ ਤੋਂ ਸਮਾਜ ਸੇਵਕ ਵਿਨੋਦ ਵੈਦ, ਸੂਰਜ ਵੈਦ ਅਤੇ ਸ਼ਾਮ ਲਾਲ ਸਮਾਣਾ ਦੀ ਅਗਵਾਈ ਹੇਠ ਜੋਤ ਲਿਆਂਦੀ ਗਈ ਹੈ | ਇਸ ਮੌਕੇ ਇੰਡੀਅਨ ਬੈਂਕ ਇੰਪਲਾਈਜ਼ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਨਰੇਸ਼ ਵੈਦ ਅਤੇ ਜਗਦੀਸ਼ ਵਰਮਾ ਨੇ ਕਿਹਾ ਕਿ ਰਾਮਲੀਲਾ ਕਮੇਟੀਆਂ ਦੁਆਰਾ ਪਵਿੱਤਰ ਸਥਾਨ ਤੋਂ ਲਿਆਂਦੀ ਗਈ ਅਖੰਡ ਜੋਤ ਸ੍ਰੀ ਰਾਮ ਲੀਲ੍ਹਾ ਦੇ ਮੰਚਨ ਦੌਰਾਨ 10 ਦਿਨਾਂ ਤੱਕ ਸਟੇਜ 'ਤੇ ਨਿਰੰਤਰ ਜਗਦੀ ਰਹੇਗੀ | ਉਨ੍ਹਾਂ ਕਿਹਾ ਕਿ ਭਗਵਾਨ ਸ੍ਰੀ ਰਾਮ ਦੇ ਜਨਮ ਤੋਂ ਪਹਿਲਾਂ ਹੀ ਸਿਰਜਣਹਾਰ ਭਗਵਾਨ ਵਾਲਮੀਕਿ ਜੀ ਨੇ ਬ੍ਰਹਮਾ ਦੇ ਹੁਕਮ 'ਤੇ ਰਾਮ ਦੇ ਜੀਵਨ ਦੀ ਪੂਰੀ ਕਥਾ ਲਿਖ ਦਿੱਤੀ ਸੀ | ਹਾਲਾਂਕਿ ਅੱਜ ਰਾਮਲੀਲਾ ਦਾ ਮੰਚਨ ਕਰਨ ਵਾਲੇ ਭਗਵਾਨ ਵਾਲਮੀਕਿ ਨੂੰ ਭੁੱਲ ਗਏ ਹਨ | ਇਸ ਲਈ ਸਮਾਜਿਕ ਸਦਭਾਵਨਾ ਅਤੇ ਵਾਲਮੀਕਿ ਭਾਈਚਾਰੇ ਨੇ ਸਾਂਝੇ ਤੌਰ 'ਤੇ ਇਹ ਯਤਨ ਕੀਤਾ ਹੈ | ਉਨ੍ਹਾਂ ਅਪੀਲ ਕੀਤੀ ਕਿ ਰਾਮਲੀਲਾ ਕਰਨ ਵਾਲੇ ਕਲਾਕਾਰ ਮਰਿਆਦਾ ਵਿਚ ਰਹਿ ਕੇ ਭਗਵਾਨ ਸ੍ਰੀ ਰਾਮ ਜੀ ਦਾ ਜੀਵਨ ਨੂੰ ਦਰਸ਼ਾਉਣ | ਇਸ ਮੌਕੇ ਆਸ਼ੂ ਬਾਤਿਸ਼, ਨਵਲੀ ਦਾਸ, ਡਿਪਟੀ ਕੁਮਾਰ ਗੁਪਤਾ, ਸ਼ਾਮ ਸੁੰਦਰ ਭਾਰਦਵਾਜ, ਲਲਿਤ ਗੁਪਤਾ, ਨਰਿੰਦਰ ਠਾਕੁਰ, ਸੰਦੀਪ ਵੈਦ, ਸ਼ਾਮ ਲਾਲ ਸਮਾਣਾ, ਪਰਵੀਨ ਵੀ ਹਾਜ਼ਰ ਸਨ |
ਪਿਛਲੀ ਖ਼ਬਰ ਸਰਵਹਿੱਤਕਾਰੀ ਵਿੱਦਿਆ ਮੰਦਰ ਖਮਾਣੋਂ ਦੇ ਵਾਲੀਬਾਲ ਖਿਡਾਰੀਆਂ ਦੀ ਸੂਬਾ ਪੱਧਰ ਲਈ ਚੋਣ ਅਗਲੀ ਖ਼ਬਰ ਵਿਕਾਸ ਪੱਖੋਂ ਹਲਕਾ ਫ਼ਤਹਿਗੜ੍ਹ ਸਾਹਿਬ ਦੀ ਨੁਹਾਰ ਬਦਲੀ ਜਾਵੇਗੀ-ਵਿਧਾਇਕ ਲਖਵੀਰ ਰਾਏ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।