03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਕੇਂਦਰ ਸਰਕਾਰ ਵਲੋਂ ਜੀ.ਐਸ.ਟੀ. ਦੀਆਂ ਦਰਾਂ 'ਚ ਕੀਤੀ ਕਟੌਤੀ ਆਮ ਜਨਤਾ ਲਈ ਲਾਭਦਾਇਕ

ਅਜੀਤ ਡੈਸਕ 24-09-2025
ਅਮਲੋਹ, 23 ਸਤੰਬਰ (ਅੰਮਿ੍ਤ ਸਿੰਘ ਸ਼ੇਰਗਿੱਲ, ਕੇਵਲ ਸਿੰਘ)-ਘਰੇਲੂ ਗ੍ਰਹਿਣੀ ਸੰਗੀਤਾ ਗਰਗ ਨੇ ਦੱਸਿਆ ਕਿ ਜੀ ਐਸ. ਟੀ ਦੀਆਂ ਸੋਧੀਆਂ ਦਰਾਂ ਨਾਲ ਘਰ ਦੇ ਬਜਟ ਨੂੰ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ | ਉਨ੍ਹਾਂ ਅਨੁਸਾਰ ਰੋਜ਼ਾਨਾ ਦੀਆਂ ਜ਼ਰੂਰੀ ਵਸਤਾਂ ਜਿਵੇਂ ਸਾਬਣ, ਦੁੱਧ ਦੇ ਉਤਪਾਦ ਅਤੇ ਕੱਪੜੇ ਪਹਿਲਾਂ ਨਾਲੋਂ ਸਸਤੇ ਹੋਣ ਕਾਰਨ ਘਰੇਲੂ ਖ਼ਰਚੇ ਕੁਝ ਸੰਤੁਲਿਤ ਹੋ ਸਕਦੇ ਹਨ | ਸੰਗੀਤਾ ਦਾ ਕਹਿਣਾ ਹੈ ਕਿ ਸਰਕਾਰ ਦਾ ਇਹ ਕਦਮ ਲੋਕਾਂ ਲਈ ਲਾਭਕਾਰੀ ਹੋ ਸਕਦਾ ਹੈ, ਪਰ ਬੱਚਿਆਂ ਦੀ ਸਿੱਖਿਆ ਅਤੇ ਮਹਿਲਾਵਾਂ ਦੀ ਵਰਤੋਂ ਵਾਲੀਆਂ ਵਸਤਾਂ ਉੱਪਰ ਹੋਰ ਰਾਹਤ ਦਿੱਤੀ ਜਾਣੀ ਚਾਹੀਦੀ ਹੈ | ਨਜ਼ਦੀਕ ਹੀ ਆੜ੍ਹਤ ਦੀ ਦੁਕਾਨ 'ਤੇ ਮੁਨੀਮੀ ਦਾ ਕੰਮ ਕਰਦੇ ਚਮਨ ਲਾਲ ਜਿਨ੍ਹਾਂ ਦਾ ਗੁਜ਼ਾਰਾ ਆਈ ਚਲਾਈ 'ਤੇ ਨਿਰਭਰ ਸੀ, ਨੇ ਕਿਹਾ ਕਿ ਜੀ ਐਸ. ਟੀ ਦੀਆਂ ਸੋਧੀਆਂ ਦਰਾਂ ਨਾਲ ਨਵੀਂ ਸਥਿਤੀ ਵਿਚ ਕੁਝ ਰਾਹਤ ਮਿਲਣ ਦੀ ਸੰਭਾਵਨਾ ਹੈ | ਉਨ੍ਹਾਂ ਅਨੁਸਾਰ ਪਹਿਲਾਂ ਜਿੱਥੇ ਹਰ ਚੀਜ਼ ਮਹਿੰਗੀ ਪੈ ਰਹੀ ਸੀ, ਹੁਣ ਦਰਾਂ ਘਟਣ ਨਾਲ ਦਿਨ ਚਰਿਆ ਦੇ ਖ਼ਰਚੇ ਕੁਝ ਹੱਦ ਤੱਕ ਸੰਭਲ ਸਕਦੇ ਹਨ | ਹਾਲਾਂਕਿ ਉਨ੍ਹਾਂ ਨੇ ਇਹ ਵੀ ਕਿਹਾ ਕਿ ਪੂਰੀ ਤਰ੍ਹਾਂ ਸੁਖਾਲੀ ਸਥਿਤੀ ਬਣਨ ਲਈ ਅਜੇ ਹੋਰ ਕਦਮ ਚੁੱਕਣੇ ਲੋੜੀਂਦੇ ਹਨ | ਜੀ.ਐਸ..ਟੀ. 'ਚ ਕਟੌਤੀ ਅਤੇ ਇਨਕਮ ਟੈਕਸ ਛੋਟ 'ਤੇ ਸ਼ੈਲਰ ਐਸੋਸੀਏਸ਼ਨ ਅਮਲੋਹ ਦੇ ਪ੍ਰਧਾਨ ਰਾਕੇਸ਼ ਕੁਮਾਰ ਗਰਗ ਵਲੋਂ ਵੀ ਮੋਦੀ ਸਰਕਾਰ ਦੀ ਪ੍ਰਸ਼ੰਸਾ ਕੀਤੀ ਗਈ | ਪ੍ਰਧਾਨ ਰਾਕੇਸ਼ ਗਰਗ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੀ.ਐਸ.ਟੀ. ਦੀਆਂ ਦਰਾਂ ਵਿਚ ਕੀਤੀ ਕਟੌਤੀ ਆਮ ਜਨਤਾ ਲਈ ਲਾਭਦਾਇਕ ਹੈ | ਉਨ੍ਹਾਂ ਨੇ ਕਿਹਾ ਕਿ ਇਹ ਕਦਮ ਸ਼ਲਾਘਾਯੋਗ ਹੈ | ਇਨ੍ਹਾਂ ਦੇ ਅਨੁਸਾਰ ਮੋਦੀ ਸਰਕਾਰ ਨੇ ਇਸ ਸਾਲ ਇਨਕਮ ਟੈਕਸ ਕਰਦਾਤਾ ਨੂੰ 12 ਲੱਖ ਰੁਪਏ ਤੱਕ ਦੀ ਛੋਟ ਦੇ ਕੇ ਵੱਡਾ ਫ਼ੈਸਲਾ ਲਿਆ ਹੈ | ਰਾਕੇਸ਼ ਗਰਗ ਨੇ ਕਿਹਾ ਕਿ ਮੋਦੀ ਸਰਕਾਰ ਨੇ ਜੋ ਵਾਅਦੇ ਕੀਤੇ ਸਨ, ਉਹ ਪੂਰੇ ਕਰਕੇ ਦਿਖਾਏ ਹਨ | ਉਨ੍ਹਾਂ ਕਿਹਾ ਕਿ ਨਰਿੰਦਰ ਮੋਦੀ ਹੁਣ ਸਿਰਫ਼ ਭਾਰਤ ਨਹੀਂ ਸਾਰੀ ਦੁਨੀਆ ਦੇ ਨੇਤਾ ਬਣ ਚੁੱਕੇ ਹਨ |
ਪਿਛਲੀ ਖ਼ਬਰ ਰਾਮਲੀਲ੍ਹਾ ਦੇ 5ਵੇਂ ਦਿਨ ਰਾਮ ਵਿਆਹ ਤੇ ਸੀਤਾ ਵਿਦਾਈ ਦਾ ਸਫਲ ਮੰਚਨ ਅਗਲੀ ਖ਼ਬਰ ਸਫ਼ਾਈ ਸੇਵਕਾਂ ਨੇ ਨਗਰ ਪੰਚਾਇਤ ਖਮਾਣੋਂ ਦੇ ਦਫ਼ਤਰ ਅੱਗੇ ਦਿੱਤਾ ਧਰਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।