03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਖਟਕੜ ਕਲਾਂ ਵਿਖੇ ਅੱਖਾਂ ਦਾ ਮੁਫ਼ਤ ਆਪਰੇਸ਼ਨ ਕੈਂਪ <br/>

ਅਜੀਤ ਡੈਸਕ 30-12-2025
ਬੰਗਾ, 29 ਦਸੰਬਰ (ਕੁਲਦੀਪ ਸਿੰਘ ਪਾਬਲਾ)-ਗੁਰਦੁਆਰਾ ਝੰਡਾ ਜੀ ਖਟਕੜ ਕਲਾਂ ਦੇ ਅਸਥਾਨ ਵਿਖੇ ਅੱਖਾਂ ਦਾ ਮੁਫ਼ਤ ਚੈੱਕਅੱਪ ਕੈਂਪ ਅਤੇ ਆਪਰੇਸ਼ਨ ਕੈਂਪ ਲਗਾਇਆ ਗਿਆ | ਇਹ ਕੈਂਪ ਮੁੱਖ ਸੇਵਾਦਾਰ ਬਾਬਾ ਜਸਦੀਪ ਸਿੰਘ ਮੰਗਾ, ਯੁਵਰਾਜ ਸਿੰਘ ਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਲਗਾਇਆ ਗਿਆ | ਕੈਂਪ ਵਿੱਚ 170 ਦੇ ਕਰੀਬ ਮਰੀਜ਼ਾਂ ਵਲੋਂ ਅੱਖਾਂ ਦਾ ਚੈੱਕਆਪ ਕਰਾਇਆ ਗਿਆ | ਡਾਕਟਰ ਦੇਵ ਅਸ਼ੀਸ਼ ਸੇਠ ਦੀ ਟੀਮ ਵੱਲੋਂ ਅੱਖਾਂ ਦਾ ਚੈੱਕਅਪ ਕੀਤਾ ਗਿਆ | ਇਸ ਦੌਰਾਨ 56 ਦੇ ਕਰੀਬ ਮਰੀਜ਼ਾਂ ਦੇ ਅੱਖਾਂ ਦਾ ਆਪਰੇਸ਼ਨ ਕਰਕੇ ਲੈਂਜ ਪਾਏ ਗਏ | ਬਾਬਾ ਜਸਦੀਪ ਸਿੰਘ ਨੇ ਦੱਸਿਆ ਕਿ ਕਈ ਲੋਕ ਘੱਟ ਨਿਗਾਹ ਤੋਂ ਆਪਣੀ ਜ਼ਿੰਦਗੀ ਗੁਜ਼ਾਰ ਰਹੇ ਹਨ, ਇਸ ਕੈਂਪ ਵਿੱਚ ਅੱਖਾਂ ਦੀ ਰੋਸ਼ਨੀ ਘੱਟ ਹੋਣ ਕਰਕੇ ਉਹਨਾਂ ਦੇ ਲੈਂਜ ਪਾ ਕੇ ਨਵੀਂ ਜ਼ਿੰਦਗੀ ਦਿੱਤੀ ਜਾ ਰਹੀ ਹੈ, ਜੋ ਕਿ ਹਰ ਇਨਸਾਨ ਆਪਣਾ ਕੰਮਕਾਰ ਕਰਕੇ ਵਧੀਆ ਜ਼ਿੰਦਗੀ ਗੁਜ਼ਾਰ ਸਕੇ | ਸਮਾਪਤੀ ਮੌਕੇ ਡਾਕਟਰ ਦੇਵ ਅਸ਼ੀਸ ਅਤੇ ਟੀਮ ਦਾ ਸਿਰੋਪਾਓ ਦੇ ਕੇ ਬਾਬਾ ਜਸਦੀਪ ਸਿੰਘ ਮੰਗਾ ਵਲੋਂ ਸਨਮਾਨ ਕੀਤਾ ਗਿਆ |

ਪਿਛਲੀ ਖ਼ਬਰ ਰੈਲਮਾਜਰਾ ਦੇ ਸ਼ਮਸ਼ਾਨਘਾਟ ਦਾ ਸੁੰਦਰੀਕਰਨ ਟੋਪਾਨ ਕੰਪਨੀ ਵਲੋਂ ਕਰਵਾਇਆ <br/> ਅਗਲੀ ਖ਼ਬਰ ਜਤਿੰਦਰ ਸਿੰਘ ਢੇਸੀ ਵੱਲੋਂ ਭੀਣ ਸਕੂਲ ਦੇ ਵਿਕਾਸ ਲਈ ਸਹਾਇਤਾ ਰਾਸ਼ੀ ਭੇਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।