04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਦੇਸ਼ ਦੀ ਆਜ਼ਾਦੀ ਲਈ ਚੱਲੇ ਅੰਦੋਲਨ 'ਚ ਕਾਂਗਰਸ ਦਾ ਬੇਮਿਸਾਲ ਯੋਗਦਾਨ -ਮੰਗੂਪੁਰ <br/>

ਅਜੀਤ ਡੈਸਕ 30-12-2025
ਬਲਾਚੌਰ, 29 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)-ਜ਼ਿਲ੍ਹਾ ਕਾਂਗਰਸ ਸ਼ਹੀਦ ਭਗਤ ਸਿੰਘ ਨਗਰ ਦੇ ਪ੍ਰਧਾਨ ਅਜੇ ਮੰਗੂਪੁਰ ਦੀ ਅਗਵਾਈ ਵਿੱਚ ਬਲਾਚੌਰ ਵਿਖੇ ਕਾਂਗਰਸ ਪਾਰਟੀ ਦੇ ਦਫ਼ਤਰ ਵਿਖੇ ਇੰਡੀਅਨ ਨੈਸ਼ਨਲ ਕਾਂਗਰਸ ਪਾਰਟੀ ਦੇ 140ਵੇਂ ਸਥਾਪਨਾ ਦਿਵਸ ਦੇ ਮੌਕੇ 'ਤੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਇਸ ਮੌਕੇ ਦੇਸ਼ ਦੀ ਅਜ਼ਾਦੀ ਦੀ ਲੜਾਈ ਵਿੱਚ ਕਾਂਗਰਸ ਵੱਲੋਂ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਕਿਹਾ ਕੀ ਦੇਸ਼ ਦੀ ਅਜਾਦੀ ਵਿੱਚ ਕਾਂਗਰਸ ਦਾ ਵਡਮੁੱਲਾ ਯੋਗਦਾਨ ਹੈ | ਕਾਂਗਰਸ ਦੇ ਲੀਡਰਾਂ ਨੇ ਦੇਸ਼ ਦੀ ਅਜਾਦੀ ਲਈ ਆਪਣੀਆਂ ਕੁਰਬਾਨੀਆਂ ਦਿੱਤੀਆਂ ਤਸੀਹੇ ਝੱਲੇ ਦੇਸ਼ ਦੀ ਜਨਤਾ ਨਾਲ ਅੰਗਰੇਜ਼ ਵਲੋਂ ਕੀਤੇ ਜਾਂਦੇ ਹਰ ਧੱਕੇ ਦਾ ਜਮ ਕੇ ਵਿਰੋਧ ਕੀਤਾ ਅਤੇ ਹਮੇਸ਼ਾ ਹੀ ਦੇਸ਼ ਦੀ ਏਕਤਾ ਅਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਕੰਮ ਕੀਤਾ ਅਤੇ ਅਜਾਦੀ ਤੋਂ ਬਾਅਦ ਦੇਸ਼ ਨੂੰ ਵਿਕਸਤ ਭਾਰਤ ਬਣਾਉਣ ਲਈ ਜਵਾਹਰ ਲਾਲ ਨਹਿਰੂ, ਲਾਲ ਬਹਾਦਰ ਸ਼ਾਸ਼ਤਰੀ, ਇੰਦਿਰਾ ਗਾਂਧੀ, ਰਾਜੀਵ ਗਾਂਧੀ ਅਤੇ ਸਰਦਾਰ ਮਨਮੋਹਨ ਸਿੰਘ ਵਰਗੇ ਮਹਾਂ ਨਾਇਕਾਂ ਨੇ ਆਪਣਾ ਪੂਰਾ ਯੋਗਦਾਨ ਪਾਇਆ, ਪਰ ਅੱਜ ਦੇ ਹਾਲਾਤ ਦੇਖ ਕੇ ਦੁੱਖ ਹੁੰਦਾ ਹੈ ਦੇਸ਼ ਦੀ ਆਪਸੀ ਸਾਂਝ ਅਤੇ ਭਾਈਵਾਲਤਾ ਨੂੰ ਜਿਸ ਤਰ੍ਹਾਂ ਕੁਚਲਿਆ ਜਾ ਰਿਹਾ ਹੈ, ਕਾਂਗਰਸ ਵਲੋਂ ਬਣਾਏ ਗਏ ਵੱਡੇ-ਵੱਡੇ ਸੰਸਥਾਨਾਂ ਨੂੰ ਵੱਡੇ ਉਦਯੋਗਪਤੀਆਂ ਨੂੰ ਵੇਚਿਆ ਜਾ ਰਿਹਾ ਹੈ | ਸਰਕਾਰੀ ਸੰਸਥਾਨ ਚਾਹੇ ਓਹ ਸੀ.ਬੀ.ਆਈ, ਈ.ਡੀ, ਇਲੈਕਸ਼ਨ ਕਮਿਸ਼ਨ ਵਗੈਰਾ ਜੋ ਕਾਂਗਰਸ ਸਮੇਂ ਆਪਣੀ ਪੂਰੀ ਅਜ਼ਾਦੀ ਨਾਲ ਕੰਮ ਕਰਦੇ ਸਨ | ਕੇਂਦਰ ਸਰਕਾਰ ਦੇ ਦਿਸ਼ਾ-ਨਿਰਦੇਸ਼ ਉਤੇ ਕੰਮ ਕਰਦੇ ਹਨ ਪਰ ਅੱਜ ਵੀ ਕਾਂਗਰਸ ਪਾਰਟੀ ਦੇਸ਼ ਦੀ ਅਜਾਦੀ ਵਾਂਗ ਇਸ ਲਈ ਲੜਾਈ ਲੜ ਰਹੀ ਹੈ ਅਤੇ ਉਸ ਵਕਤ ਤੱਕ ਲੜਦੀ ਰਹੇਗੀ ਜਦ ਤੱਕ ਪਰਾਣੀਆਂ ਕਦਰਾਂ-ਕੀਮਤਾਂ ਕਾਇਮ ਨਹੀਂ ਹੁੰਦੀਆਂ | ਇਸ ਮੌਕੇ ਕੁਲਵਰਨ ਸਿੰਘ ਬਲਾਕ ਪ੍ਰਧਾਨ ਬੰਗਾਂ, ਤਰਸੇਮ ਲਾਲ ਚੰਨਿਆਣੀ, ਵਿਜੇ ਮੋਹਨ ਟਕਾਰਲਾ ਦੋਨੋਂ ਸਾਬਕਾ ਚੇਅਰਮੈਨ, ਸੁਰਿੰਦਰ ਸ਼ਿੰਦਾ ਪ੍ਰਧਾਨ ਰੈਲਮਾਜਰਾ, ਰਾਜਿੰਦਰ ਸਿੰਘ ਸ਼ਿੰਦੀ ਅਤੇ ਮੋਹਨ ਲਾਲ ਸੰਧੂ ਨੇ ਕਾਂਗਰਸ ਦੀ ਇਸ ਵਰੇ੍ਹਗੰਢ 'ਤੇ ਸਾਰੇ ਕਾਂਗਰਸ ਵਰਕਰਾਂ ਨੂੰ ਮੁਬਾਰਕਾਂ ਦਿੱਤੀਆਂ | ਇਸ ਮੌਕੇ ਮਹਿੰਦਰਪਾਲ ਊਧਨਵਾਲ, ਨਾਨਕ ਸਿੰਘ ਜੰਡੀ ਸੰਮਤੀ ਮੈਂਬਰ, ਅਵਤਾਰ ਸਿੰਘ ਸੈਣੀ, ਕੌਂਸਲਰ ਨਰੇਸ਼ ਚੇਚੀ, ਰਿਕੀ ਬਜਾਜ, ਪਾਨੀ ਕੁਮਾਰ ਕੌਂਸਲਰ, ਸੋਮ ਨਾਥ ਤੱਕਲਾ, ਪਰਵੀਨ ਕਾਠਗੜ੍ਹ, ਲਾਲ ਬਹਾਦਰ ਗਾਂਧੀ, ਦਿਨੇਸ਼ ਕੁਮਾਰ ਗੰਗੜ, ਵਿਕੀ ਚੌਧਰੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ <br/> ਅਗਲੀ ਖ਼ਬਰ ਰਾਣਾ ਬਲਾਚੌਰੀਆ ਨਮਿਤ ਪਾਠ ਦੇ ਭੋਗ ਪਾਏ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।