05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-12-2025

ਪ੍ਰਵਾਸੀ ਵਲੋਂ ਕੁੱਟਮਾਰ ਕਰਨ 'ਤੇ ਕਿਸਾਨ ਦੀ ਮੌਤ <br/>

ਅਜੀਤ ਡੈਸਕ 30-12-2025
ਬਹਿਰਾਮ, 29 ਦਸੰਬਰ (ਨਛੱਤਰ ਸਿੰਘ ਬਹਿਰਾਮ)-ਮੰਢਾਲੀ ਦੇ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਥਾਣਾ ਮੁੱਖੀ ਬਹਿਰਾਮ ਇੰਸਪੈਕਟਰ ਜਸਪ੍ਰੀਤ ਕੌਰ ਨੇ ਦੱਸਿਆ ਕੇ ਪਿੰਡ ਮੰਢਾਲੀ ਵਿਖੇ ਇੱਕ ਪ੍ਰਵਾਸੀ ਦਿਨੇਸ਼ ਕੁਮਾਰ ਪੁੱਤਰ ਰਾਜ ਕੁਮਾਰ ਜੋ ਰਵਿੰਦਰ ਸਿੰਘ ਉਰਫ਼ ਲੁਭਾਇਆ ਨੇ ਕੁਝ ਸਮਾਂ ਪਹਿਲਾਂ ਕੰਮ 'ਤੇ ਰੱਖਿਆ ਸੀ, ਜੋ ਪਰਿਵਾਰ ਸਮੇਤ ਰਹਿੰਦਾ ਸੀ | ਜਦੋਂ ਉਸ ਨੂੰ ਕੰਮ ਕਰਨ ਲਈ ਕਿਹਾ ਜਾਂਦਾ ਸੀ ਉਹ ਕੰਮ ਕਰਨ ਨੂੰ ਆਨੀ ਕਰਦਾ ਸੀ, ਰਵਿੰਦਰ ਨੇ ਕਿਹਾ ਕਿ ਮੈਂ ਇਸ ਮਹੀਨੇ ਤੇਰਾ ਹਿਸਾਬ ਕਰ ਦੇਣਾ ਹੈ, ਇਸ ਤਹਿਸ਼ ਵਿੱਚ ਆ ਕੇ ਦਿਨੇਸ਼ ਨੇ ਰਵਿੰਦਰ ਸਿੰਘ ਦੀ ਕੁੱਟਮਾਰ ਕੀਤੀ | ਰੋਲਾ ਸੁਣ ਕੇ ਉਸ ਦੀ ਪਤਨੀ ਪਲਵਿੰਦਰ ਕੌਰ ਨੇ ਆਪਣੇ ਪਤੀ ਨੂੰ ਛਡਾਉਣ ਦੀ ਕੋਸ਼ਿਸ਼ ਕੀਤੀ ਪਰ ਸੱਟਾਂ ਦੀ ਮਾਰ ਨਾ ਸਹਿੰਦੇ ਹੋਏ ਸਿਵਲ ਹਸਪਤਾਲ ਫਗਵਾੜਾ ਪੁੱਜਣ 'ਤੇ ਰਵਿੰਦਰ ਸਿੰਘ (65) ਦੀ ਮੌਤ ਹੋ ਗਈ | ਕਥਿਤ ਦੋਸ਼ੀ ਦਿਨੇਸ਼ ਕੁਮਾਰ ਖਿਲਾਫ ਮਾਮਲਾ ਦਰਜ ਕਰਕੇ ਕਾਬੂ ਕਰਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਗਿਆ |

ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚਾ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਨੇ ਕੀਤਾ ਟਰੈਕਟਰ ਮਾਰਚ ਅਗਲੀ ਖ਼ਬਰ ਬੰਗਾ ਪੁਲਿਸ ਵਲੋਂ ਹੈਰੋਇਨ ਸਮੇਤ ਨੌਜਵਾਨ ਕਾਬੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।